Patiala School Van News: ਸਕੂਲ ਵੈਨ ਸੇਮ ਨਾਲੇ ‘ਚ ਪਲਟੀ, ਜਾਣੋ ਮੌਕੇ ਦਾ ਹਾਲ

Patiala School Van News
Patiala School Van News: ਸਕੂਲ ਵੈਨ ਸੇਮ ਨਾਲੇ 'ਚ ਪਲਟੀ, ਜਾਣੋ ਮੌਕੇ ਦਾ ਹਾਲ

Patiala School Van News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਨਾਭਾ ਵਿਚ ਸਕੂਲ ਵੈਨ ਕਕਰਾਲਾ-ਦੁੱਲਾੜੀ ਸੜਕ ‘ਤੇ ਬਣੇ ਸੇਮ ਨਾਲੇ ਵਿੱਚ ਪਲਟ ਗਈ। ਬੱਸ ਵਿੱਚ ਲਗਪਗ 21 ਵਿਦਿਆਰਥੀ ਸਨ। ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਸਕੂਲ ਸਟਾਫ ਨੇ ਸ਼ੀਸ਼ੇ ਤੋੜ ਕੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

Read Also : Punjab Government News: ਕੈਬਿਨੇਟ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ

ਸਕੂਲ ਦੇ ਸਟਾਫ ਜਾਂ ਕਿਸੇ ਉੱਚ ਅਧਿਕਾਰੀ ਦੇ ਆਉਣ ਤੋਂ ਪਹਿਲਾਂ ਮਾਪੇ ਆਪਣੇ ਪਿੰਡਾਂ ਤੋਂ ਆ ਕੇ ਆਪੋ-ਆਪਣੇ ਬੱਚਿਆਂ ਨੂੰ ਹਾਦਸੇ ਵਾਲੀ ਥਾਂ ਤੋਂ ਲੈ ਗਏ ਪਰ ਸਕੂਲ ਦਾ ਕੋਈ ਵੀ ਅਧਿਕਾਰੀ ਜਾਂ ਪ੍ਰਸ਼ਾਸਨ ਉਦੋਂ ਤੱਕ ਨਹੀਂ ਸੀ ਪਹੁੰਚਿਆ। ਜਦੋਂ ਤੱਕ ਮਾਪੇ ਆਪਣੇ ਬੱਚਿਆਂ ਨੂੰ ਲਿਜਾ ਚੁੱਕੇ ਸਨ ਸਵਾ ਘੰਟੇ ਬਾਅਦ ਸਕੂਲ ਦੇ ਦੋ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਇਹ ਗੱਲ ਮੰਨੀ ਕਿ ਸਕੂਲ ਵੈਨ ਦਾ ਇਹ ਰਸਤਾ ਨਹੀਂ ਹੈ। ਡਰਾਈਵਰ ਦੇ ਗਲਤ ਰਸਤੇ ਤੋਂ ਵੈਨ ਲੈ ਕੇ ਜਾਣ ਕਾਰਨ ਮਾਪਿਆਂ ਤੇ ਪਿੰਡ ਵਾਸੀਆਂ ਵਿੱਚ ਰੋਸ ਦੀ ਲਹਿਰ ਹੈ। ਪੁਲਿਸ ਵੱਲੋਂ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਗਈ ਹੈ। Patiala School Van News