Lehragaga News: ਸਕੂਲ ਆਫ ਐਮੀਨੈਂਸ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਗੁਰਦਾਸਪੁਰ ਕਾਲਜ ਆਫ਼ ਨਾਨ ਮੈਡੀਕਲ ’ਚ ਦਾਖਲੇ ਲਈ ਹੋਈ ਚੋਣ

Lehragaga News
Lehragaga News: ਸਕੂਲ ਆਫ ਐਮੀਨੈਂਸ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਗੁਰਦਾਸਪੁਰ ਕਾਲਜ ਆਫ਼ ਨਾਨ ਮੈਡੀਕਲ ’ਚ ਦਾਖਲੇ ਲਈ ਹੋਈ ਚੋਣ

ਸਕੂਲ ਆਫ ਐਮੀਨੈਂਸ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ 92 ਫੀਸਦੀ ਨੰਬਰ ਲੈ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ

Lehragaga News: ਲਹਿਰਗਾਗਾ (ਰਾਜ ਸਿੰਗਲਾ)। ਸ਼ਹਿਰ ਲਹਿਰਾਗਾਗਾ ਦੇ ਸਕੂਲ ਆਫ ਐਮੀਨੈਂਸ ਦੀ ਹੋਣਹਾਰ ਵਿਦਿਆਰਥਣ ਜਸ਼ਨਦੀਪ ਕੌਰ ਨੇ ਹਾਲ ਹੀ ਵਿੱਚ ਆਏ ਬੋਰਡ ਪ੍ਰੀਖਿਆ ਦੇ ਨਤੀਜਿਆਂ ਵਿੱਚ 92% ਨੰਬਰ ਪ੍ਰਾਪਤ ਕਰਕੇ ਸਿਰਫ ਆਪਣੇ ਮਾਪਿਆਂ ਦਾ ਹੀ ਨਹੀਂ, ਸਗੋਂ ਪੂਰੇ ਇਲਾਕੇ ਦਾ ਸਿਰ ਫਖਰ ਨਾਲ ਉੱਚਾ ਕਰ ਦਿੱਤਾ ਹੈ।

ਜਸ਼ਨਦੀਪ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ਨੇ ਸਾਬਤ ਕਰ ਦਿੱਤਾ ਹੈ ਕਿ ਸਖ਼ਤ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਸਹੀ ਰਾਹਨੁਮਾਈ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਸਕੂਲ ਦੇ ਅਧਿਆਪਕਾਂ ਨੇ ਜਸ਼ਨ ਦੀ ਇਸ ਉਪਲੱਬਧੀ ਉੱਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਇੱਕ ਮਿਹਨਤੀ ਅਤੇ ਅਨੁਸ਼ਾਸਿਤ ਵਿਦਿਆਰਥਣ ਰਹੀ ਹੈ।

Lehragaga News
Lehragaga News: ਸਕੂਲ ਆਫ ਐਮੀਨੈਂਸ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਗੁਰਦਾਸਪੁਰ ਕਾਲਜ ਆਫ਼ ਨਾਨ ਮੈਡੀਕਲ ’ਚ ਦਾਖਲੇ ਲਈ ਹੋਈ ਚੋਣ

ਇਹ ਵੀ ਪੜ੍ਹੋ: Students Welcome After Holidays: ਸਰਕਾਰੀ ਮਿਡਲ ਸਕੂਲ ਪੱਕਾ ਵਿਖੇ ਬੱਚਿਆਂ ਦਾ ਛੁੱਟੀਆਂ ਤੋਂ ਬਾਅਦ ਸਕੂਲ ਪਹੁੰਚਣ ’…

ਜਸ਼ਨਦੀਪ ਦੇ ਮਾਪਿਆਂ ਅਤੇ ਇਲਾਕਾ ਵਾਸੀਆਂ ਨੇ ਵੀ ਉਸਦੀ ਇਸ ਸਫਲਤਾ ’ਤੇ ਖੁਸ਼ੀ ਮਨਾਈ ਅਤੇ ਉਸਦੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਦੱਸ ਦੇਈਏ ਕਿ ਜਸ਼ਨਦੀਪ ਕੌਰ ਦੀ ਸ਼ਾਨਦਾਰ ਪ੍ਰਾਪਤੀ ਕਾਰਨ ਉਨ੍ਹਾਂ ਦਾ ਦਾਖਲਾ ਗੁਰਦਾਸਪੁਰ ਕਾਲਜ਼ ਆਫ਼ ਨਾਨ ਮੈਡੀਕਲ ’ਚ ਹੋਇਆ। ਲਹਿਰਾਗਾਗਾ ਤੋਂ ਗੁਰਦਾਸਪੁਰ ਜਾਣ ਮੌਕੇ ਜਸ਼ਨਦੀਪ ਦੇ ਮਾਪੇ ਅਤੇ ਪੂਰਾ ਪਰਿਵਾਰ ਖੁਸ਼ ਨਜ਼ਰ ਆਏ ਤੇ ਉਨ੍ਹਾਂ ਆਪਣੀ ਧੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਜਸ਼ਨਦੀਪ ਇਸ ਤਰ੍ਹਾਂ ਪੜ੍ਹ-ਲਿਖ ਕੇ ਚੰਗਾ ਇਨਸਾਨ ਬਣੇ ਤੇ ਇਲਾਕੇ ਦਾ ਨਾਂਅ ਰੌਸ਼ਨ ਕਰੇ।