
Flood Victims: (ਸੁਸ਼ੀਲ ਕੁਮਾਰ) ਭਾਦਸੋਂ। ਪੰਜਾਬ ’ਚ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਉਨ੍ਹਾਂ ਦੇ ਜਲ ਖੇਤਰ ਵਿੱਚ ਭਾਰੀ ਮੀਂਹ ਕਾਰਨ ਮੌਸਮੀ ਨਦੀਆਂ ਵਿੱਚ ਆਏ ਵੱਡੇ ਹੜ੍ਹਾਂ ਦੀ ਲਪੇਟ ਵਿੱਚ ਹੈ। ਇਸ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਰਾਸ਼ਨ ਸਮੱਗਰੀ ਵੱਡੀ ਮਾਤਰਾ ਦੇ ਵਿੱਚ ਪਹੁੰਚਾਈ ਜਾ ਰਹੀ ਹੈ। ਇਸੇ ਲੜੀ ਤਹਿਤ ਸਕੂਲ ਆਫ਼ ਐਮੀਨੈਂਸ ਭਾਦਸੋਂ, ਸਰਕਾਰੀ ਹਾਈ ਸਕੂਲ ਰੰਨ੍ਹੋਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਂਗੇਵਾਲ, ਸਰਕਾਰੀ ਹਾਈ ਸਕੂਲ ਰਾਜਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਦੇ ਸਕੂਲ ਸਟਾਫ਼ ਵੱਲੋਂ ਲਗਭਗ 2 ਲੱਖ ਰੁਪਏ ਦੀ ਰਾਸ਼ਨ ਸਮੱਗਰੀ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਭੇਜੀ ਗਈ ਹੈ। ਇਹ ਰਾਸ਼ਨ ਸਮੱਗਰੀ ਅਨੰਦਪੁਰ ਸਾਹਿਬ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਬੇਲਾ,ਧਿਆਨੀ ਵਿਖੇ ਪਹੁੰਚਾਈ ਗਈ।
ਇਹ ਵੀ ਪੜ੍ਹੋ: MLA Ghaggar River: ਹਲਕਾ ਵਿਧਾਇਕ ਨੇ ਵੀ ਲੋਕਾਂ ਨਾਲ ਮਿਲ ਕੇ ਘੱਗਰ ’ਤੇ 600 ਫੁੱਟ ਲੰਬਾ ਬੰਨ੍ਹ ਬੰਨਿਆ
ਸ: ਸਤਪਾਲ ਸਿੰਘ ਬੀਪੀਈਓ ਮਾਨਸਾ, ਪ੍ਰਿੰਸੀਪਲ ਪ੍ਰੀਤਇੰਦਰ ਘਈ, ਲੈਕ. ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਦੀਪਕ ਕੁਮਾਰ, ਹੈਡ ਮਾਸਟਰ ਕੁਲਵੀਰ ਸ਼ਰਮਾ,ਹਰਦੀਪ ਸਿੰਘ,ਹਰਿੰਦਰ ਸਿੰਘ ਆਪਣੀ ਟੀਮ ਬਣਾ ਕੇ ਸਕੂਲ ਆਫ਼ ਐਮੀਨੈਂਸ ਭਾਦਸੋਂ ਤੋਂ ਰਾਸ਼ਨ ਸਮੱਗਰੀ ਲੈ ਕੇ ਰਵਾਨਾ ਹੋਏ। ਜਿਸ ਵਿੱਚ ਹੜ੍ਹ ਪੀੜਤਾਂ ਦੇ ਲਈ ਕੰਬਲ, ਮਸਾਲੇ, ਆਟਾ, ਦਾਲ,ਪਾਣੀ, ਘਿਓ,ਚੀਨੀ ਨਮਕ, ਮਿਰਚ ਪਾਊਡਰ, ਹਲਦੀ, ਪਸ਼ੂਆਂ ਲਈ ਚਾਰਾ, ਸੈਨਟਰੀ ਪੈਡ ਆਦਿ ਸਮਾਨ ਸ਼ਾਮਿਲ ਸੀ। Flood Victims