ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਨੇ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
Amloh News: (ਅਨਿਲ ਲੁਟਾਵਾ) ਅਮਲੋਹ। ਸਰਕਾਰੀ ਪ੍ਰਾਇਮਰੀ ਸਕੂਲ ਅਮਲੋਹ ਨੂੰ ਅੰਗਰੇਜ਼ ਅਧਿਕਾਰੀ ਮਿਸਟਰ ਜੇ ਵਿਲਸਨ ਜੋਹਨ ਸਟਨ ਨੇ ਅਪਗ੍ਰੇਡ ਕਰਕੇ ਮਿਡਲ ਸਕੂਲ ਕਰਨ ਦਾ ਨੀਂਹ ਪੱਥਰ 14 ਜਨਵਰੀ 1924 ਨੂੰ ਰੱਖਿਆ ਸੀ ਅਤੇ ਬਾਅਦ ਵਿੱਚ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਮਲੋਹ ਬਣ ਗਿਆ ਸੀ। ਹੁਣ ਪੰਜਾਬ ਸਰਕਾਰ ਵੱਲੋਂ ਇਸ ਸਕੂਲ ’ਤੇ ਕਰੀਬ ਢਾਈ ਕਰੋੜ ਰੁਪਏ ਖਰਚੇ ਗਏ ਹਨ ਅਤੇ ਇਸ ਸਕੂਲ ਦਾ ਨਾਂਅ ਸਕੂਲ ਆਫ ਐਮੀਨੈਸ ਅਮਲੋਹ ਹੋ ਗਿਆ। ਜਿਸਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਵੱਲੋਂ ਲੁਧਿਆਣਾ ਵਿਖੇ 13 ਸਕੂਲ ਆਫ ਐਮੀਨੈਸ ਦਾ ਵਰਚੁਅਲ ਉਦਘਾਟਨ 3 ਮਾਰਚ 2024 ਨੂੰ ਕੀਤਾ ਗਿਆ ਸੀ। ਅਤੇ ਹਲਕਾ ਵਿਧਾਇਕ ਅਮਲੋਹ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਲੋਕ ਅਰਪਣ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Naam Charcha London: ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਲੰਦਨ ’ਚ ਵੱਜਿਆ ਰਾਮ ਨਾਮ ਦਾ ਡੰਕਾ
ਅੱਜ ਸਕੂਲ ਆਫ ਐਮੀਨੈਸ ਅਮਲੋਹ ਦੇ ਸਮੁੱਚੇ ਸਟਾਫ ਵੱਲੋਂ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਹੇਠ ਸਕੂਲ ਦੀ 101ਵੀ ਸਥਾਪਨਾ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ। ਇਸ ਮੌਕੇ ਹਲਕਾ ਵਿਧਾਇਕ ਅਮਲੋਹ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਭਰਾ ਤੇ ‘ਆਪ’ ਦੇ ਸੀਨੀਅਰ ਆਗੂ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਐਡਵੋਕੇਟ ਮਨੀ ਬੜਿੰਗ ਨੇ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕ੍ਰਾਂਤੀਕਾਰੀ ਫੈਸਲੇ ਕੀਤੇ ਜਾ ਰਹੇ ਹਨ ਜਿਨਾਂ ਫੈਸਲਿਆਂ ਤਹਿਤ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਦਾ ਦਰਜਾ ਦੇ ਕੇ ਉਹਨਾਂ ਨੂੰ ਹਰ ਪੱਖੋਂ ਸਹੂਲਤ ਦੇ ਕੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਅੱਗੇ ਵਧਣ ਦੇ ਮੌਕੇ ਦੇਣ ਲਈ ਸਕੂਲ ਆਫ ਐਮੀਨੈਂਸ ਸਥਾਪਿਤ ਕੀਤੇ ਗਏ ਹਨ। ਜਿਨਾਂ ’ਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਉਹਨਾਂ ਵਿੱਚ ਸਾਇੰਸ ਰੂਮ , ਖੇਡਾਂ ਦਾ ਸਮਾਨ, ਸਾਰੇ ਸਕੂਲਾਂ ਨੂੰ ਸੀਸੀਟੀਵੀ ਕੈਮਰੇ ਅਤੇ ਵਾਈਫਾਈ ਨਾਲ ਲੈਸ ਸਮਾਰਟ ਟੀਵੀ ਸਮਾਰਟ ਕਲਾਸਾਂ, ਨਵਾਂ ਫਰਨੀਚਰ ਹੋਰ ਸਮਾਨ ਪ੍ਰਦਾਨ ਕਰਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। Amloh News
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਕੂਲ ਆਫ ਐਮੀਨੈਸ ਸਕੀਮ ਅਧੀਨ ਇਸ ਸਕੂਲ ਨੂੰ ਲਿਆ ਕੇ ਬਹੁਤ ਵੱਡਾ ਉੱਦਮ ਕੀਤਾ | Amloh News
ਉਹਨਾਂ ਕਿਹਾ ਕਿ ਜਲਦੀ ਹੀ ਸਕੂਲ ਆਫ ਐਮੀਨੈਂਸ ਅਮਲੋਹ ਵਿਖੇ ਆਸਟਰੋਟਰਫ ਲਗਾਇਆ ਜਾਵੇਗਾ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਲਵਪ੍ਰੀਤ ਸਿੰਘ ਲਵੀ ਅਤੇ ਪ੍ਰਿੰਸੀਪਲ ਇਕਬਾਲ ਸਿੰਘ ਨੇ ਦੱਸਿਆ ਕਿ ਅਮਲੋਹ ਸਕੂਲ ਜੋ ਪਹਿਲਾਂ ਮਿਡਲ ਸਕੂਲ ਹੁੰਦਾ ਸੀ ਉਸ ਦਾ 14 ਜਨਵਰੀ 1924 ਨੂੰ ਨਾਭਾ ਸਟੇਟ ਦੇ ਪ੍ਰਸ਼ਾਸਨਕ ਜੇ. ਵਿਲਸਨ ਜੌਹਨਸਟਨ ਨੇ ਆਪਣੇ ਕਰ-ਕਮਲਾਂ ਨਾਲ ਇਸ ਨੂੰ ਮਿਡਲ ਸਕੂਲ ਬਣਾਇਆ ਸੀ ਉਪਰੰਤ ਇਸ ਤੋਂ ਬਾਅਦ ਸੀਨੀਅਰ ਸੈਕੰਡਰੀ ਸਕੂਲ ਬਣਿਆ ਤੇ ਸੀਨੀਅਰ ਸੈਕੰਡਰੀ ਸਕੂਲ ਬਣਨ ਤੋਂ ਬਾਅਦ ਇਹ ਸਕੂਲ ਸਮਾਰਟ ਸਕੂਲ ਬਣਿਆ। ਸਮਾਰਟ ਸਕੂਲ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਕੂਲ ਆਫ ਐਮੀਨੈਸ ਸਕੀਮ ਅਧੀਨ ਇਸ ਸਕੂਲ ਨੂੰ ਲਿਆ ਕੇ ਬਹੁਤ ਵੱਡਾ ਉੱਦਮ ਕੀਤਾ ਹੈ। ਜਿਸ ਨਾਲ ਇਲਾਕੇ ਦੇ ਵਿਦਿਆਰਥੀ ਮੈਡੀਕਲ,ਨਾਨ ਮੈਡੀਕਲ, ਕਮਰਸ ਅਤੇ ਹੋਰ ਕਲਾਸਾਂ ਵਿੱਚ ਦਾਖਲੇ ਲੈ ਕੇ ਪੰਜਾਬ ਵਿੱਚ ਹੀ ਨਹੀਂ, ਹਿੰਦੁਸਤਾਨ ’ਚ ਸਕੂਲ ਦਾ ਨਾਂਅ ਉੱਚਾ ਕਰ ਰਹੇ ਹਨ।
ਇਸ ਮੌਕੇ ਅਮਲੋਹ ਦੇ ਸਾਰੇ ਨਗਰ ਕੌਂਸਲਰ ਮੈਂਬਰ ਹਾਜ਼ਰ ਸਨ। ਇਸ ਮੌਕੇ ਸਾਬਕਾ ਪ੍ਰਿੰਸੀਪਲ ਡਾਕਟਰ ਕਮਲਜੀਤ ਕੌਰ ਬੈਨੀਪਾਲ, ਅਰਚਨਾ ਮਹਾਜਨ, ਡਾਕਟਰ ਨਰਿੰਦਰ ਸਿੰਘ, ਸੰਦੀਪ ਸਿੰਘ ਨਾਗਰ ਜਸਪਾਲ ਸਿੰਘ ਮੰਡੌਰ, ਭੁਪਿੰਦਰ ਸਿੰਘ ਪਿੰਟੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜਿਨਾਂ ਨੇ ਆਪਣੇ ਬਿਤਾਏ ਹੋਏ ਪਲਾਂ ਦੀ ਸਾਂਝ ਕਰਦਿਆਂ ਸਕੂਲ ਦੀ ਬਿਹਤਰੀ ਲਈ ਚੁੱਕੇ ਕਦਮਾਂ ਦਾ ਜ਼ਿਕਰ ਕੀਤਾ। ‘ਆਪ’ ਦੇ ਸ਼ਹਿਰੀ ਪ੍ਰਧਾਨ ਤੇ ਕੌਂਸਲਰ ਸਿਕੰਦਰ ਸਿੰਘ ਗੋਗੀ ਨੇ ਕਿਹਾ ਕਿ ਇਲਾਕੇ ਵਿੱਚ ਸਕੂਲ ਦੀ ਆਪਣੀਆਂ ਪ੍ਰਾਪਤੀਆਂ ਕਰਕੇ ਇੱਕ ਵਿਲੱਖਣ ਪਹਿਚਾਨ ਹੈ। Amloh News
ਸਟੇਜ ਦੀ ਕਾਰਵਾਈ ਮੈਡਮ ਰੰਜੂ ਬਾਲਾ ਨੇ ਸੰਭਾਲੀ
ਸਟੇਜ ਦੀ ਕਾਰਵਾਈ ਮੈਡਮ ਰੰਜੂ ਬਾਲਾ ਵੱਲੋਂ ਕੀਤੀ ਗਈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸੁਖਵਿੰਦਰ ਕੌਰ ਗਹਿਲੋਤ, ਦਵਿੰਦਰ ਸਿੰਘ ਰਹਿਲ, ਅੱਛਰਦੇਵ, ਲੈਕਚਰਾਰ ਦਲਵੀਰ ਸਿੰਘ ਸੰਧੂ, ਵੀਰਪਾਲ ਸਿੰਘ,ਈਸ਼ਵਰ ਚੰਦਰ, ਰਜਿੰਦਰ ਸਿੰਘ, ਮਾਸਟਰ ਧਰਮ ਸਿੰਘ ਰਾਈਏਵਾਲ, ਜਸਬੀਰ ਸਿੰਘ ਮਠਾੜੂ, ਸੋਹਲ ਲਾਲ, ਸੁਰਜੀਤ ਸਿੰਘ,ਸਤਵਿੰਦਰ ਸਿੰਘ,ਅਮਰੀਕ ਸਿੰਘ ਅਕਾਲਗੜ੍ਹ, ਮੀਨੂੰ ਪਜਨੀ ਸਰੀਤਾ ਸ਼ਰਮਾ, ਕੁਲਵਿੰਦਰ ਕੌਰ ਤੇ ਹੋਰ ਬਹੁਤ ਸਾਰੇ ਆਗੂ ਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਮੌਜੂਦ ਸਨ।