ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Punjab News: ...

    Punjab News: ਹਰ ਬੱਚੇ ਲਈ ‘ਸੁਪਨਿਆਂ ਦਾ ਰਨਵੇ’ ਬਣੇ ‘ਸਕੂਲ ਆਫ਼ ਐਮੀਨੈਂਸ’!

    Punjab News
    Punjab News: ਹਰ ਬੱਚੇ ਲਈ ‘ਸੁਪਨਿਆਂ ਦਾ ਰਨਵੇ’ ਬਣੇ ‘ਸਕੂਲ ਆਫ਼ ਐਮੀਨੈਂਸ’!

    ਸੀਐੱਮ ਮਾਨ ਦੇ ‘ਆਧੁਨਿਕ ਯੁੱਗ ਦੇ ਮੰਦਿਰ’ ਲਿਆਏ ਉੱਜਵਲ ਭਵਿੱਖ, ਜਾਣੋ ਨਵੀਆਂ ਸਹੂਲਤਾਂ! | Punjab News

    • ਪੰਜਾਬ ’ਚ ‘ਸਕੂਲ ਆਫ਼ ਐਮੀਨੈਂਸ’ ਨਾਲ ਸਿੱਖਿਆ ਕ੍ਰਾਂਤੀ! 231.74 ਕਰੋੜ ਦੇ ਨਿਵੇਸ਼ ਤੇ ਮੁਫ਼ਤ ਕੋਚਿੰਗ ਦੇ ਦਮ ’ਤੇ ਸਰਕਾਰੀ ਸਕੂਲਾਂ ਦੀ ਰਿਕਾਰਡ ਤੋੜ ਸਫਲਤਾ

    ਚੰਡੀਗੜ੍ਹ। Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ’ਚ ਨਾ ਸਿਰਫ਼ ਇੱਕ ਸਰਕਾਰ ਬਦਲੀ ਹੈ, ਸਗੋਂ ਸਿੱਖਿਆ ਦੇ ਉਸ ਪੁਰਾਣੇ ਢਾਂਚੇ ਨੂੰ ਵੀ ਜੜ੍ਹੋਂ ਬਦਲ ਦਿੱਤਾ ਗਿਆ ਹੈ, ਜੋ ਦਹਾਕਿਆਂ ਤੋਂ ਗਰੀਬ ਤੇ ਅਮੀਰ ਦੇ ਬੱਚਿਆਂ ਵਿਚਕਾਰ ਇੱਕ ਡੂੰਘੀ ਖਾਈ ਬਣਾਏ ਹੋਏ ਸੀ। ਸੀਐੱਮ ਮਾਨ ਦਾ ਇਹ ਅਟੁੱਟ ਸੰਕਲਪ ਹੈ ਕਿ ਪੰਜਾਬ ਦੇ ਸਾਡੇ ਨੌਜਵਾਨ ਹੁਣ ਸਿਰਫ਼ ਨੌਕਰੀ ਲੱਭਣ ਵਾਲੇ ਨਹੀਂ ਰਹਿਣਗੇ, ਸਗੋਂ ਆਤਮ-ਵਿਸ਼ਵਾਸ ਤੇ ਯੋਗਤਾ ਦੇ ਦਮ ’ਤੇ ਦੇਸ਼ ਨੂੰ ਰੋਜ਼ਗਾਰ ਦੇਣ ਦੇ ਸਮਰੱਥ ਬਣਨ।

    ਇਸੇ ਮਹਾਨ ਟੀਚੇ ਨੂੰ ਸਾਧਦੇ ਹੋਏ, ਸੂਬੇ ’ਚ ‘ਸਿੱਖਿਆ ਕ੍ਰਾਂਤੀ’ ਦਾ ਸ਼ੰਖਨਾਦ ਕੀਤਾ ਗਿਆ ਹੈ, ਜਿਸ ਦੀ ਗੂੰਜ ਅੱਜ ਪੂਰੇ ਦੇਸ਼ ਵਿੱਚ ਸੁਣਾਈ ਦੇ ਰਹੀ ਹੈ। ਉਹਨਾਂ ਦਾ ਸੰਕਲਪ ਸਪੱਸ਼ਟ ਹੈ, ਜਿਸ ਤਰ੍ਹਾਂ ਹਵਾਈ ਅੱਡੇ ’ਤੇ ਰਨਵੇ ਜਹਾਜ਼ ਨੂੰ ਅਸਮਾਨ ਵਿੱਚ ਉਚਾਈ ਤੱਕ ਲੈ ਜਾਂਦਾ ਹੈ, ਉਸੇ ਤਰ੍ਹਾਂ ‘ਸਕੂਲ ਆਫ਼ ਐਮੀਨੈਂਸ’ ਵਰਗੀ ਪਹਿਲ ਹੁਣ ਗਰੀਬ ਤਬਕੇ ਦੇ ਬੱਚਿਆਂ ਨੂੰ ਉਹਨਾਂ ਦੇ ਸੁਪਨਿਆਂ ਦੀ ਉੱਚੀ ਉਡਾਣ ਭਰਨ ਲਈ ਇੱਕ ਮਜ਼ਬੂਤ ਰਨਵੇ ਪ੍ਰਦਾਨ ਕਰ ਰਹੀ ਹੈ। ਇਹ ਕ੍ਰਾਂਤੀ 118 ‘ਸਕੂਲ ਆਫ਼ ਐਮੀਨੈਂਸ’ ਰਾਹੀਂ ਮੂਰਤ ਰੂਪ ਲੈ ਰਹੀ ਹੈ, ਜਿਨ੍ਹਾਂ ਨੂੰ ਮੁੱਖ ਮੰਤਰੀ ਮਾਨ ‘ਆਧੁਨਿਕ ਯੁੱਗ ਦੇ ਮੰਦਿਰ’ ਕਹਿੰਦੇ ਹਨ। Punjab News

    ਇਹ ਖਬਰ ਵੀ ਪੜ੍ਹੋ : Malout News: ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਅੱਗ…

    ਇਹ ਸਕੂਲ ਮਹਿਜ਼ ਇੱਟਾਂ ਤੇ ਪੱਥਰਾਂ ਦੀਆਂ ਇਮਾਰਤਾਂ ਨਹੀਂ ਹਨ, ਸਗੋਂ ਉਹਨਾਂ ਲੱਖਾਂ ਬੱਚਿਆਂ ਦੇ ਉੱਜਵਲ ਭਵਿੱਖ ਦੀ ਗਾਰੰਟੀ ਹਨ, ਜਿਨ੍ਹਾਂ ਦੇ ਮਾਪੇ ਕਦੇ ਚੰਗੀ ਸਿੱਖਿਆ ਦਾ ਸੁਪਨਾ ਵੀ ਨਹੀਂ ਵੇਖ ਸਕਦੇ ਸਨ। ਸੂਬਾ ਸਰਕਾਰ ਨੇ ਇਨ੍ਹਾਂ ਸਕੂਲਾਂ ’ਤੇ ਹੁਣ ਤੱਕ 231 ਕਰੋੜ ਰੁਪਏ ਤੋਂ ਵੱਧ ਖਰਚ ਕਰਕੇ ਸਿੱਖਿਆ ਦੀ ਗੁਣਵੱਤਾ ਨੂੰ ਉਸ ਪੱਧਰ ’ਤੇ ਪਹੁੰਚਾਇਆ ਹੈ, ਜਿੱਥੇ ਪਹਿਲਾਂ ਸਿਰਫ਼ ਵੱਡੇ ਤੇ ਮਹਿੰਗੇ ਨਿੱਜੀ ਸਕੂਲ ਹੀ ਪਹੁੰਚ ਪਾਉਂਦੇ ਸਨ। ਇਸ ਯੋਜਨਾ ਦਾ ਕੇਂਦਰੀ ਵਿਚਾਰ ਇਹ ਹੈ ਕਿ ਕੋਈ ਵੀ ਬੱਚਾ, ਖ਼ਾਸਕਰ ਬੇਟੀਆਂ, ਸਾਧਨਾਂ ਦੀ ਕਮੀ ਕਾਰਨ ਸਿੱਖਿਆ ਤੋਂ ਵਾਂਝਾ ਨਾ ਰਹੇ। ਇਸੇ ਲਈ ਵਿਦਿਆਰਥੀਆਂ ਨੂੰ ਮੁਫ਼ਤ ਵਰਦੀ (ਯੂਨੀਫਾਰਮ) ਦਿੱਤੀ ਜਾ ਰਹੀ ਹੈ।

    ਉੱਥੇ ਹੀ ਲੜਕੀਆਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਸਕੂਲਾਂ ਦੇ ਬੱਚਿਆਂ ਨੂੰ ਹੁਣ ਬਾਜ਼ਾਰ ’ਚ ਲੱਖਾਂ ਦੀ ਫੀਸ ਲੈ ਕੇ ਦਿੱਤੀ ਜਾਣ ਵਾਲੀ ਨੀਟ ਜੇਈਈ ਅਤੇ ਹਥਿਆਰਬੰਦ ਸੈਨਾਵਾਂ ਵਰਗੀਆਂ ਮੁਸ਼ਕਲ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵਿਸ਼ੇਸ਼ ਕੋਚਿੰਗ ਮਿਲ ਰਹੀ ਹੈ। ਸਿੱਖਿਆ ਵਿੱਚ ਸਮਾਜ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਮਾਪੇ-ਅਧਿਆਪਕ ਮੀਟਿੰਗ ਨੂੰ ਜ਼ਬਰਦਸਤ ਸਫਲਤਾ ਮਿਲੀ ਹੈ, ਜਿੱਥੇ ਲਗਭਗ 25 ਲੱਖ ਮਾਪਿਆਂ ਨੇ ਭਾਗ ਲਿਆ ਹੈ। Punjab News

    ਜਦੋਂ ਕਿ ਸੀਨੀਅਰ ਅਧਿਕਾਰੀ ‘ਸਕੂਲ ਮੈਂਟਰਸ਼ਿਪ ਪ੍ਰੋਗਰਾਮ’ ਤਹਿਤ ਬੱਚਿਆਂ ਦਾ ਮਾਰਗਦਰਸ਼ਨ ਕਰ ਰਹੇ ਹਨ ਤੇ ਇਹ ਯਤਨ ਹੁਣ ਜ਼ਮੀਨ ’ਤੇ ਨਤੀਜੇ ਵੀ ਦੇ ਰਹੇ ਹਨ। ਮੁੱਖ ਮੰਤਰੀ ਮਾਨ ਨੇ ਮਾਣ ਨਾਲ ਦੱਸਿਆ ਹੈ ਕਿ ਸਰਕਾਰੀ ਸਕੂਲਾਂ ਦੇ 265 ਵਿਦਿਆਰਥੀਆਂ ਨੇ ਜੇਈਈ ਮੇਨਜ਼ ਅਤੇ 44 ਨੇ ਜੇਈਈ ਐਡਵਾਂਸਡ ਵਿੱਚ ਕੁਆਲੀਫਾਈ ਕੀਤਾ ਹੈ। ਇਸ ਤੋਂ ਇਲਾਵਾ, 848 ਵਿਦਿਆਰਥੀਆਂ ਨੇ ਨੀਟ ਦੀ ਵੱਕਾਰੀ ਪ੍ਰੀਖਿਆ ’ਚ ਸਫਲਤਾ ਹਾਸਲ ਕੀਤੀ ਹੈ। ਇਹ ਸਫਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਦੇਸ਼ ਦੀਆਂ ਸਭ ਤੋਂ ਮੁਸ਼ਕਲ ਪ੍ਰੀਖਿਆਵਾਂ ’ਚ ਡੰਕਾ ਵਜਾਉਣ ਦੀ ਸਮਰੱਥਾ ਰੱਖਦੇ ਹਨ। Punjab News

    ਇਹ ਇਸ ਮਾਡਲ ਦੀ ਭਰੋਸੇਯੋਗਤਾ ਹੀ ਹੈ ਕਿ ਹੁਣ ਨਿੱਜੀ ਸਕੂਲਾਂ ਦੇ ਵਿਦਿਆਰਥੀ ਵੀ ਵੱਡੀ ਗਿਣਤੀ ’ਚ ਦਾਖਲਾ ਲੈਣ ਲਈ ‘ਸਕੂਲ ਆਫ਼ ਐਮੀਨੈਂਸ’ ਵੱਲ ਰੁਖ਼ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਇਤਿਹਾਸਕ ਪਹਿਲ ਇਹ ਯਕੀਨੀ ਬਣਾਉਂਦੀ ਹੈ ਕਿ ਪੰਜਾਬ ਦਾ ਹਰ ਬੱਚਾ, ਭਾਵੇਂ ਉਹ ਕਿਸੇ ਵੀ ਗਰੀਬ ਤਬਕੇ ਤੋਂ ਆਉਂਦਾ ਹੋਵੇ, ਆਪਣੇ ਸੁਪਨਿਆਂ ਨੂੰ ਸੱਚ ਕਰ ਸਕੇ ਤੇ ਜੀਵਨ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਸਕੇ। ਪੰਜਾਬ ਦਾ ਭਵਿੱਖ ਹੁਣ ਗਿਆਨ ਦੀ ਮਜ਼ਬੂਤ ਨੀਂਹ ’ਤੇ ਖੜ੍ਹਾ ਹੋ ਰਿਹਾ ਹੈ। Punjab News