ਭਿਵਾਨੀ (ਇੰਦਰਵੇਸ਼)। ਹਰਿਆਣਾ ਦੇ ਇੱਕ ਪਿੰਡ ਵਿੰਚ ਅੱਜ ਸਵੇਰੇ ਸਵੇਰੇ ਵੱਡਾ ਹਾਦਸਾ ਹੋ ਗਿਆ। ਜਾਣਕਾਰੀ ਅਨੁਸਾਰ ਨਾਰਨੌਲ ਦੇ ਕਨੀਨਾ ਰੋਡ ਉਨ੍ਹਾਨੀ ਦੇ ਕੋਲ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟਣ ਨਾਲ 5 ਬੱਚਿਆਂ ਦੀ ਮੌਤ ਹੋ ਗਈ ਹੈ ਜਦੋਂਕਿ ਦਰਜ਼ਨਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀਆਂ ਨੂੰ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਤੇ ਪ੍ਰਸ਼ਾਸਨ ਤੋਂ ਇਲਾਵਾ ਅਧਿਕਾਰੀ ਵੀ ਘਟਨਾ ਸਥਾਨ ’ਤੇ ਮੌਜ਼ੂਦ ਹਨ। (Accident)
ਕਿਵੇਂ ਹੋਇਆ ਹਾਦਸਾ? | Accident
ਰਿਪੋਰਟ ਅਨੁਸਾਰ ਇਹ ਹਾਦਸਾ ਚਰਖੀ ਦਾਦਰੀ ਦੇ ਕਨੀਨਾ ਰੋਡ ’ਤੇ ਹੋਇਆ। ਇਹ ਬੱਸ ਜੀਐੱਲ ਪਬਲਿਕ ਸਕੂਲ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਸਪੀਡ ਲਿਮਟ ਤੋਂ ਜ਼ਿਆਦਾ ਹੋਣ ਕਰਕੇ ਇਹ ਹਾਦਸਾ ਹੋਇਆ ਹੈ। ਓਵਰ ਸਪੀਡ ਹੋਣ ਕਰਕੇ ਬੱਸ ਰੁੱਖ ਨਾਲ ਜਾ ਟਕਰਾਈ ਜਿਸ ਨਾਲ ਬੱਸ ਪਲਟ ਗਈ। ਜਿਵੇਂ ਹੀ ਹਾਦਸੇ ਦੀ ਸੂਚਨਾ ਲੋਕਾਂ ਨੂੰ ਮਿਲੀ ਉਹ ਘਟਨਾ ਸਥਾਨ ’ਤੇ ਪਹੁੰਚ ਗਏ। ਕਈ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਦੱਸ ਦਈਏ ਕਿ ਅੱਜ ਈਦ ਦੇ ਮੌਕੇ ’ਤੇ ਸਰਕਾਰੀ ਦਫ਼ਤਰਾਂ ਤੇ ਸਕੂਲਾਂ ’ਚ ਛੁੱਟੀ ਹੈ। ਇਸ ਦੇ ਬਾਵਜ਼ੂਦ ਉਕਤ ਸਕੂਲ ਖੁੱਲ੍ਹਿਆ ਹੈ।
Also Read : Weather Update: ਪੰਜਾਬ ’ਚ ‘ਯੈਲੋ ਅਲਰਟ’, ਭਾਰੀ ਮੀਂਹ ਦੀ ਚੇਤਾਵਨੀ, ਕਿਸਾਨਾਂ ਦੇ ਸੁੱਕੇ ਸਾਹ!