ਸਕੂਲ ਬੱਸ ਦੀ ਟੱਕਰ ਨਾਲ ਨੌਜਵਾਨ ਦੀ ਮੌਤ, 3 ਜ਼ਖਮੀ

ਗੁਰਦਾਸਪੁਰ, (ਸੱਚ ਕਹੂੰ ਨਿਊਜ਼) । ਪਿੰਡ ਆਹਲੂਵਾਲ ਨੇੜੇ ਅੱਜ ਸਵੇਰੇ ਇੱਕ ਨਿੱਜੀ ਸਕੂਲ ਬੱਸ ਦੀ ਕਥਿਤ ਟੱਕਰ ਵੱਜਣ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ‘ਚੋਂ ਇੱਕ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਇਸ ਹਾਦਸੇ ਦੀ ਲਪੇਟ ਵਿੱਚ ਆ ਕੇ ਦੋ ਅਧਿਆਪਕ ਵੀ ਜ਼ਖ਼ਮੀ ਹੋ ਗਏ, ਜੋ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਡਿਊਟੀ ‘ਤੇ ਜਾ ਰਹੇ ਸਨ ਮ੍ਰਿਤਕ ਦੀ ਪਛਾਣ ਜ਼ੋਰਾਵਰ ਸਿੰਘ ਉਰਫ਼ ਸਚਿਨ (18) ਪੁੱਤਰ ਜੋਗਿੰਦਰ ਸਿੰਘ ਵਾਸੀ ਦੀਨਾਨਗਰ ਵਜੋਂ ਹੋਈ ਹੈ। ਮ੍ਰਿਤਕ ਦਾ ਪਿਤਾ ਪਿੰਡ ਸਿੰਘੋਵਾਲ ਦੇ ਗੁਰਦੁਆਰੇ ‘ਚ ਗ੍ਰੰਥੀ ਹੈ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ੋਰਾਵਰ ਸਿੰਘ ਬੀਤੀ ਰਾਤ ਆਪਣੀ ਮਾਸੀ ਕੋਲ ਪਿੰਡ ਖੁੱਥੀ ਗਿਆ ਹੋਇਆ ਸੀ ਅਤੇ ਅੱਜ ਸਵੇਰੇ 8 ਵਜੇ ਦੇ ਲਗਭਗ ਪਿੰਡ ਚਿੱਟੀ ਨਿਵਾਸੀ ਆਪਣੇ ਦੋਸਤ ਮਨਜੀਤ ਸਿੰਘ ਮੀਤ ਪੁੱਤਰ ਬਲਕਾਰ ਸਿੰਘ ਨਾਲ ਮੋਟਰਸਾਈਕਲ ‘ਤੇ ਆਪਣੇ ਘਰ ਦੀਨਾਨਗਰ ਪਰਤ ਰਿਹਾ ਸੀ।

ਜਦੋਂ ਇਹ ਪਿੰਡ ਆਹਲੂਵਾਲ ਨੇ ਨੇੜੇ ਪੁੱਜੇ ਤਾਂ ਬਹਿਰਾਮਪੁਰ ਰੋਡ ‘ਤੇ ਅਵਾਂਖਾ ਨੇੜੇ ਸਥਿਤ ਇੱਕ ਨਿੱਜੀ ਸਕੂਲ ਦੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਵੇਂ ਨੌਜਵਾਨ ਸੜਕ ‘ਤੇ ਡਿੱਗ ਗਏ ਅਤੇ ਜ਼ੋਰਾਵਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਮਨਜੀਤ ਸਿੰਘ ਦੀ ਲੱਤ ਟੁੱਟ ਗਈ ਅਤੇ ਹੋਰ ਸੱਟਾਂ ਵੀ ਲੱਗੀਆਂ। ਇਸ ਦੌਰਾਨ ਹਾਦਸੇ ਦੀ ਲਪੇਟ ਵਿੱਚ ਆਉਣ ਕਾਰਨ ਦੋ ਅਧਿਆਪਕ ਜੁਗਲ ਕਿਸ਼ੋਰ ਤੇ ਹਰਸ਼ ਕੁਮਾਰ ਵੀ ਜ਼ਖ਼ਮੀ ਹੋ ਗਏ। ਇਸ ਦੌਰਾਨ ਡਰਾਈਵਰ ਬੱਸ ਭਜਾ ਕੇ ਲੈ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਥਾਣਾ ਬਹਿਰਾਮਪੁਰ ਦੇ ਐੱਸਐੱਚਓ ਪ੍ਰੇਮ ਲਾਲ ਸ਼ਰਮਾ ਨੇ ਕਿਹਾ ਕਿ ਸਕੂਲ ਬੱਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਡਰਾਈਵਰ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਨੂੰ ਅਮਲ ‘ਚ ਲਿਆਂਦਾ ਜਾਵੇਗਾ।

LEAVE A REPLY

Please enter your comment!
Please enter your name here