Jhalawar School Building Collapse: ਸਕੂਲ ਦੀ ਇਮਾਰਤ ਡਿੱਗੀ, 5 ਬੱਚਿਆਂ ਦੀ ਮੌਤ, 30 ਤੋਂ ਵੱਧ ਗੰਭੀਰ ਜਖਮੀ

Jhalawar School Building Collapse
Jhalawar School Building Collapse: ਸਕੂਲ ਦੀ ਇਮਾਰਤ ਡਿੱਗੀ, 5 ਬੱਚਿਆਂ ਦੀ ਮੌਤ, 30 ਤੋਂ ਵੱਧ ਗੰਭੀਰ ਜਖਮੀ

ਮਲਬੇ ’ਚ ਦੱਬੇ ਮਾਸੂਮਾਂ ਨੂੰ ਪਿੰਡ ਵਾਲਿਆਂ ਨੇ ਕੱਢਿਆ

ਅਕਲੇਰਾ (ਸੱਚ ਕਹੂੰ ਨਿਊਜ਼)। Jhalawar School Building Collapse: ਝਾਲਾਵਾੜ ’ਚ ਸਰਕਾਰੀ ਸਕੂਲ ਦੀ ਇਮਾਰਤ ਡਿੱਗਣ ਕਾਰਨ 5 ਬੱਚਿਆਂ ਦੀ ਮੌਤ ਹੋ ਗਈ ਹੈ। ਹਾਦਸੇ ’ਚ 30 ਤੋਂ ਵੱਧ ਬੱਚੇ ਗੰਭੀਰ ਜ਼ਖਮੀ ਹਨ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਮਨੋਹਰਥਾਨਾ ਬਲਾਕ ਦੇ ਪੀਪਲੋਡੀ ਸਰਕਾਰੀ ਸਕੂਲ ’ਚ ਵਾਪਰਿਆ। ਅਧਿਆਪਕਾਂ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਹੈ। ਮਨੋਹਰਥਾਨਾ ਹਸਪਤਾਲ ਦੇ ਡਾਕਟਰ ਕੌਸ਼ਲ ਲੋਢਾ ਨੇ ਦੱਸਿਆ ਕਿ 35 ਜ਼ਖਮੀ ਬੱਚਿਆਂ ਨੂੰ ਲਿਆਂਦਾ ਗਿਆ ਹੈ। ਇਨ੍ਹਾਂ ’ਚੋਂ 11 ਗੰਭੀਰ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ ਹੈ।

ਇਹ ਖਬਰ ਵੀ ਪੜ੍ਹੋ : ਮਨ-ਮਾਇਆ ਦੇ ਪਰਦੇ ਨੂੰ ਹਟਾਉਣ ਲਈ ਰਾਮ-ਨਾਮ ਜ਼ਰੂਰੀ : ਪੂਜਨੀਕ ਗੁਰੂ ਜੀ

ਸਾਰੇ ਬੱਚੇ ਇੱਕੋ ਜਮਾਤ ਦੇ | Jhalawar School Building Collapse

ਪਿੰਡ ਵਾਸੀਆਂ ਨੇ ਦੱਸਿਆ ਕਿ ਮਲਬੇ ਹੇਠ ਦੱਬੇ ਸਾਰੇ ਬੱਚੇ 7ਵੀਂ ਜਮਾਤ ਦੇ ਹਨ। ਹਾਦਸੇ ਸਮੇਂ ਬੱਚੇ ਪੜ੍ਹ ਰਹੇ ਸਨ।

ਸਾਰੇ ਬੱਚਿਆਂ ਨੂੰ ਮਲਬੇ ਹੇਠੋਂ ਕੱਢਿਆ

ਸਵੇਰੇ 8 ਵਜੇ ਦੇ ਕਰੀਬ ਵਾਪਰੇ ਹਾਦਸੇ ’ਚ ਸਾਰੇ ਬੱਚਿਆਂ ਨੂੰ ਮਲਬੇ ਹੇਠੋਂ ਕੱਢ ਲਿਆ ਗਿਆ ਹੈ। ਹੁਣ ਜੇਸੀਬੀ ਦੀ ਮਦਦ ਨਾਲ ਮਲਬਾ ਹਟਾਇਆ ਜਾ ਰਿਹਾ ਹੈ।