ਭਾਰਤੀ ਟੀਮ ਸਿਰਫ ਇੱਕ ਅਭਿਆਸ ਮੈਚ ਖੇਡੇਗੀ
- ਇੰਗਲੈਂਡ ਤੇ ਨਿਊਜੀਲੈਂਡ ਨਹੀਂ ਖੇਡਣਗੇ
- ਅਮਰੀਕਾ ’ਚ ਖੇਡਿਆ ਜਾਵੇਗਾ ਇਸ ਵਾਰ ਵਾਲਾ ਟੀ20 ਵਿਸ਼ਵ ਕੱਪ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦੇ ਸ਼ੁਰੂ ਹੋਣ ’ਚ ਸਿਰਫ ਥੋੜਾ ਸਮਾਂ ਹੀ ਬਾਕੀ ਰਿਹਾ ਹੈ। ਟੀ20 ਵਿਸ਼ਵ ਕੱਪ 1 ਜੂਨ ਤੋਂ ਅਮਰੀਕਾ ਤੇ ਵੈਸਟਇੰਡੀਜ਼ ’ਚ ਖੇਡਿਆ ਜਾਵੇਗਾ। ਪਰ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਕੌਮਾਂਤਰੀ ਕ੍ਰਿਕੇਟ ਕਾਊਂਸਲ (ਆਈਸੀਸੀ) ਨੇ ਟੀ20 ਵਿਸ਼ਵ ਕੱਪ ਦੇ ਅਭਿਆਸ ਮੈਚਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਭਾਰਤੀ ਟੀਮ ਅਮਰੀਕਾ ਤੇ ਵੈਸਟਇੰਡੀਜ਼ ’ਚ ਅਗਲੇ ਮਹੀਨੇ ਹੋਣ ਵਾਲੇ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਸਿਰਫ ਇੱਕ ਅਭਿਆਸ ਮੈਚ 1 ਜੂਨ ਨੂੰ ਖੇਡੇਗਾ। ਭਾਰਤੀ ਟੀਮ ਦਾ ਇਹ ਅਭਿਆਸ ਮੈਚ ਬੰਗਲਾਦੇਸ਼ ਨਾਲ ਹੋਵੇਗਾ ਤੇ ਇਹ ਮੈਚ ਅਮਰੀਕਾ ’ਚ ਖੇਡਿਆ ਜਾਵੇਗਾ। (T20 World Cup 2024)
ਅਭਿਆਸ ਮੈਚ ’ਚ ਪਾਕਿਸਤਾਨ, ਨਿਊਜੀਲੈਂਡ ਤੇ ਇੰਗਲੈਂਡ ਦੀਆਂ ਟੀਮਾਂ ਨਹੀਂ ਖੇਡਣਗੀਆਂ
ਇਸ ਵਾਰ ਟੀ20 ਵਿਸ਼ਵ ਕੱਪ 2024 ’ਚ ਕੁਲ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਸ ਵਿੱਚੋਂ 17 ਟੀਮਾਂ ਹੀ ਅਭਿਆਸ ਮੈਚਾਂ ’ਚ ਹਿੱਸਾ ਲੈਣਗੀਆਂ। ਕਿਉਂਕਿ 3 ਟੀਮਾਂ ਲੜੀਵਾਰ : ਪਾਕਿਸਤਾਨ, ਇੰਗਲੈਂਡ ਤੇ ਨਿਊਜੀਲੈਂਡ ਦੀਆਂ ਟੀਮਾਂ ਅਭਿਆਸ ਮੈਚ ’ਚ ਹਿੱਸਾ ਨਹੀਂ ਲੈਣਗੀਆਂ। (T20 World Cup 2024)
ਇਹ ਵੀ ਪੜ੍ਹੋ : SRH vs GT: ਮੀਂਹ ਕਾਰਨ ਪਲੇਆਫ ’ਚ ਪਹੁੰਚੀ SRH, ਦਿੱਲੀ ਬਾਹਰ, ਅੱਜ LSG ਨੂੰ ਬਾਹਰ ਕਰ ਸਕਦੀ ਹੈ MI
ਤਿੰਨ ਸ਼ਹਿਰਾਂ ’ਚ ਖੇਡੇ ਜਾਣਗੇ ਅਭਿਆਸ ਮੈਚ | T20 World Cup 2024
ਟੀ20 ਵਿਸ਼ਵ ਕੱਪ ਲਈ ਅਭਿਆਸ ਦੇ 16 ਮੈਚ ਖੇਡੇ ਜਾਣਗੇ। ਜਿਹੜੇ ਕਿ 27 ਮਈ ਤੋਂ ਲੈ ਕੇ 1 ਜੂਨ ਤੱਕ ਅਮਰੀਕਾ ਤੇ ਵੈਸਟਇੰਡੀਜ਼ ਦੇ ਤ੍ਰਿਨੀਦਾਦ ਤੇ ਟੋਬੈਗੋ ’ਚ ਖੇਡੇ ਜਾਣਗੇ। (T20 World Cup 2024)
ਟੀਮਾਂ ਟੀਮ ਦੇ ਸਾਰੇ ਖਿਡਾਰੀਆਂ ਨੂੰ ਮੈਦਾਨ ’ਤੇ ਉਤਾਰ ਸਕਦੀਆਂ ਹਨ
ਅਭਿਆਸ ਮੈਚ 20 ਓਵਰਾਂ ਦੇ ਹੋਣਗੇ ਪਰ ਇਹ ਅਭਿਆਸ ਮੈਚਾਂ ’ਚ ਕੌਮਾਂਤਰੀ ਟੀ20 ਦਾ ਦਰਜ਼ਾ ਨਹੀਂ ਮਿਲੇਗਾ। ਜਿਸ ਨਾਲ ਟੀਮਾਂ ਅਭਿਆਸ ’ਚ ਸ਼ਾਮਲ ਸਾਰੇ 15 ਖਿਡਾਰੀਆਂ ਨੂੰ ਮੈਦਾਨ ’ਚ ਉਤਾਰ ਸਕਣਗੀਆਂ। (T20 World Cup 2024)
ਦੋ ਬੈਚਾਂ ’ਚ ਰਵਾਨਾ ਹੋਵੇਗੀ ਭਾਰਤੀ ਟੀਮ | T20 World Cup 2024
ਭਾਰਤੀ ਟੀਮ ਵਿਸ਼ਵ ਕੱਪ ਲਈ ਦੋ ਬੈਚਾਂ ’ਚ ਰਵਾਨਾ ਹੋਵੇਗੀ। ਟੀਮ ਦੀ ਰਵਾਨਗੀ ’ਚ ਵੀ ਬਦਲਾਅ ਹੋਇਆ ਹੈ। ਟੀਮ ਇੰਡੀਆ ਦਾ ਪਹਿਲਾ ਬੈਚ ਪਹਿਲੇ ਆਈਪੀਐੱਲ ਲੀਗ ਸਟੇਜ਼ ਦੇ ਖਤਮ ਹੋਣ ਤੋਂ ਤੁਰੰਤ ਬਾਅਦ 21 ਮਈ ਨੂੰ ਨਿਊਯਾਰਕ ਲਈ ਰਵਾਨਾ ਹੋਣਾ ਸੀ। ਪਰ ਹੁਣ ਪੱਤਾ ਲੱਗਿਆ ਹੈ ਕਿ ਟੀਮ 25 ਮਈ ਤੇ 26 ਮਈ ਨੂੰ ਦੋ ਬੈਚਾਂ ’ਚ ਰਵਾਨਾ ਹੋਵੇਗੀ। 26 ਮਈ ਨੂੰ ਆਈਪੀਐੱਲ ਫਾਈਨਲ ’ਚ ਹਿੱਸਾ ਲੈਣ ਵਾਲੇ ਖਿਡਾਰੀ ਬਾਅਦ ਦੀ ਤਰੀਕ ’ਚ ਅਮਰੀਕਾ ਰਵਾਨਾ ਹੋਣਗੇ। (T20 World Cup 2024)