ਰੀਜਨਲ ਟਰਾਂਸਪੋਰਟ ਆਥਰਟੀ ਦੀ ਸ਼ਿਕਾਇਤ ‘ਤੇ ਸਮਾਰਟ ਚਿੱਪ ਕੰਪਨੀ ਦੇ ਕਰਮਚਾਰੀ ਤੇ ਉਸਦੇ ਸਾਥੀ ‘ਤੇ ਮਾਮਲਾ ਦਰਜ
38 ਡਰਾਇਵਿੰਗ ਲਾਇਲੈਂਸ ਗਲਤ ਢੰਗ ਨਾਲ ਕਰਵਾਏ ਸਨ ਅਪਰੂਵ
ਰਘਬੀਰ ਸਿੰਘ, ਲੁਧਿਆਣਾ
ਬੀਤੇ ਦਿਨਾਂ ‘ਚ ਰੀਜ਼ਨਲ ਟਰਾਂਸਪੋਰਟ ਆਥਰਟੀ ਦਫਤਰ ਦੇ ਘੇਰੇ ਅੰਦਰ ਪੈਂਦੇ ਡਰਾਈਵਿੰਗ ਟਰਾਇਲ ਟੈਸਟ ਟ੍ਰੈਕ ਸੈਂਟਰ ਐੱਸਸੀਡੀ ਕਾਲਜ ਤੇ ਸਮਾਰਟ ਚਿੱਪ ਕੰਪਨੀ ਦੇ ਕਰਮਚਾਰੀ ਤੇ ਸਾਥੀ ਵੱਲੋਂ ਫਰਜੀ ਢੰਗ ਨਾਲ ਕਮਰਸ਼ੀਅਲ ਤੇ ਲਰਨਿੰਗ ਲਾਇਸੈਂਸ ਤਿਆਰ ਕਰਨ ਦਾ ਘਪਲਾ ਸਾਹਮਣੇ ਆਇਆ ਹੈ। ਘਪਲੇ ‘ਚ ਸ਼ਾਮਲ ਸਮਾਰਟ ਚਿੱਪ ਕੰਪਨੀ ਦੇ ਮੁਲਾਜਮ ਤੇ ਉਸਦੇ ਸਾਥੀ ਤੇ ਸਕੱਤਰ ਰੀਜਨਲ ਟਰਾਂਸਪੋਰਟ ਆਥਰਟੀ ਮੈਡਮ ਲਵਜੀਤ ਕੌਰ ਕਲਸੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ।
ਸਮਾਰਟ ਚਿੱਪ ਕੰਪਨੀ ਦੇ ਮੁਲਾਜਮ ਤੇ ਉਸਦੇ ਸਾਥੀ ਵੱਲੋਂ ਗਲਤ ਢੰਗ ਨਾਲ ਡਰਾਈਵਿੰਗ ਲਾਇਸੈਂਸ ਦੀਆਂ ਫਾਈਲਾਂ ਅਪਰੂਵ ਕਰਵਾਉਣ ਸਬੰਧੀ ਪੁਸ਼ਟੀ ਹੋਣ ‘ਤੇ ਇੱਕ ਲਿਖਤੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਦੇ ਕੇ ਮੈਡਮ ਲਵਜੀਤ ਕੌਰ ਨੇ ਸਮਾਰਟ ਚਿੱਪ ਕੰਪਨੀ ਲਿਮ. ‘ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਸੀ ਜਿਸ ‘ਤੇ ਥਾਣਾ ਡਵੀਜਨ ਨੰਬਰ-5 ਦੀ ਪੁਲਿਸ ਵੱਲੋਂ ਜਾਂਚ ਕਰਨ ਉਪਰੰਤ ਸਮਾਰਟ ਚਿੱਪ ਕੰਪਨੀ ਲਿਮ. ਦੇ ਕਰਮਚਾਰੀ ਨਿਤਿਨ ਕੁਮਾਰ ਤੇ ਉਸਦੇ ਸਾਥੀਆਂ ‘ਤੇ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਦੀਆਂ ਫਾਈਲਾਂ ਚੈੱਕ ਕਰਨ ‘ਤੇ ਸਾਹਮਣੇ ਆਇਆ ਕਿ ਫਾਈਲਾਂ ‘ਚ ਲੱਗੇ ਕਾਗਜ਼ (ਦਸਤਾਵੇਜ਼) ਜਾਅਲੀ ਹਨ, ਜਿਸ ‘ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ
ਫਿਲਹਾਲ ਇਸ ਮਾਮਲੇ ‘ਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਪੁਲਿਸ ਕਾਰਵਾਈ ਜਾਰੀ ਹੈ ਇੱਥੇ ਦੱਸਣਯੋਗ ਹੈ ਕਿ ਉਕਤ ਕਥਿਤ ਦੋਸ਼ੀ ਤੇ ਉਸਦੇ ਸਾਥੀ ਵੱਲੋਂ ਗਲਤ ਢੰਗ ਨਾਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਅਤੇ ਲਰਨਿੰਗ ਲਾਇਸੈਂਸ ਬਣਾਉਣ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ ਪੁਖਤਾ ਸ਼ਿਕਾਇਤ ਮਿਲਣ ‘ਤੇ ਸਕੱਤਰ ਰੀਜ਼ਨਲ ਟਰਾਂਸਪੋਰਟ ਆਥਰਟੀ ਵੱਲੋਂ ਸਮਾਰਟ ਚਿੱਪ ਕੰਪਨੀ ਦੇ ਉਕਤ ਕਰਮਚਾਰੀ ਨੂੰ ਆਪਣੇ ਦਫਤਰ ਬੁਲਾ ਕੇ ਪੁੱਛਗਿੱਛ ਕੀਤੀ ਗਈ ਸੀ, ਪਰੰਤੂ ਉਨ੍ਹਾਂ ਵੱਲੋਂ ਕੋਈ ਉਚਿਤ ਜਵਾਬ ਸਕੱਤਰ ਰੀਜ਼ਨਲ ਟਰਾਂਸਪੋਰਟ ਆਥਰਟੀ ਮੈਡਮ ਕਲਸੀ ਨੂੰ ਨਹੀਂ ਮਿਲਿਆ, ਜਿਸ ‘ਤੇ ਉਨ੍ਹਾਂ ਵੱਲੋਂ ਹੋਰ ਥੋੜ੍ਹਾ ਸਮਾਂ ਹੋਰ ਫਾਈਲਾਂ ਪੇਸ਼ ਕਰਨ ਲਈ ਦਿੱਤਾ ਸੀ ਜਦ ਉਨ੍ਹਾਂ ਵੱਲੋਂ ਮੁੜ ਕੋਈ ਸੰਤੋਸ਼ਜਨਕ ਜਵਾਬ ਨਾ ਮਿਲਿਆ ਤਾਂ ਸਕੱਤਰ ਰੀਜ਼ਨਲ ਟਰਾਂਸਪੋਰਟ ਆਥਰਟੀ ਵੱਲੋਂ 17 ਅਕਤੂਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ ੰਸਬੰਧੀ ਜਾਂਚ ਲਈ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ
ਇਸ ਤਰ੍ਹਾਂ ਆਇਆ ਮਾਮਲੇ ਸ਼ੱਕ ਦੇ ਘੇਰੇ ‘ਚ : ਆਰਟੀਏ ਸਕੱਤਰ
ਲਵਜੀਤ ਕੌਰ ਕਲਸੀ ਨੂੰ 12 ਅਕਤੂਬਰ ਨੂੰ ਪਤਾ ਲੱਗਾ ਸੀ ਕਿ ਸਮਾਰਟ ਚਿੱਪ ਕੰਪਨੀ ਦੇ ਕਰਮਚਾਰੀ ਨਿਤਿਨ ਵੱਲੋਂ ਸਹਾਇਕ ਟਰਾਂਸਪੋਰਟ ਅਫ਼ਸਰ (ਏਟੀਓ) ਅਮਰੀਕ ਸਿੰਘ ਦੀ ਸਾਰਥੀ ਫੋਰ ਵਾਹਨ ਸਬੰਧੀ ਬਣੀ ਯੂਜ਼ਰ ਆਈਡੀ ‘ਚੋਂ ਕਰੀਬ 38 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤੇ 8 ਲਰਨਿੰਗ ਲਾਇਸੈਂਸ ਗਲਤ ਢੰਗ ਨਾਲ ਆਪਣੇ ਸਾਥੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਅਪਰੂਵ ਕਰਵਾਏ ਗਏ ਹਨ, ਜਿਸ ‘ਤੇ ਉਨ੍ਹਾਂ ਤੁਰੰਤ ਸਮਾਰਟ ਚਿੱਪ ਕੰਪਨੀ ਦੇ ਇੰਚਾਰਜ ਨੂੰ ਫੋਨ ਕਰਕੇ ਇਨ੍ਹਾਂ ਫਾਈਲਾਂ ਦੀ ਪ੍ਰਿੰਟਿੰਗ ਦੀ ਲਿਸਟ ਭੇਜ ਕੇ ਪ੍ਰਿੰਟਿੰਗ ਰੋਕ ਦਿੱਤੀ ਗਈ ਸੀ
15 ਅਕਤੂਬਰ ਸ਼ਾਮ ਚਾਰ ਵਜੇ ਤੱਕ ਮੁਲਾਜ਼ਮਾਂ ਨੂੰ ਇਨ੍ਹਾਂ ਫਾਈਲਾਂ ਦੇ ਅਸਲ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਸੀ ਪ੍ਰੰਤੂ ਉਨ੍ਹਾਂ ਵੱਲੋਂ 16 ਅਕਤੂਬਰ ਨੂੰ ਸਿਰਫ਼ 20 ਅਸਲ ਫਾਈਲਾਂ ਹੀ ਪੇਸ਼ ਕੀਤੀਆਂ ਗਈਆਂ ਸਨ ਫਾਈਲਾਂ ਪੇਸ਼ ਕਰਨ ਲਈ ਵਾਰ-ਵਾਰ ਕਹਿਣ ‘ਤੇ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਤਾਂ ਇਹ ਮਾਮਲਾ ਸ਼ੱਕ ਦੇ ਘੇਰੇ ‘ਚ ਆ ਗਿਆ ਤੇ ਜਾਂਚ ਕਰਵਾਉਣ ‘ਤੇ ਦਸਤਾਵੇਜ ਜਾਅਲੀ ਪਾਏ ਗਏ
- ਮਾਮਲੇ ਦੀ ਜਾਂਚ ਕਰ ਰਹੇ ਸਬ. ਇੰਸਪੈਕਟਰ ਮਲਕੀਤ ਰਾਮ ਅਨੁਸਾਰ ਸਕੱਤਰ ਰੀਜ਼ਨਲ ਟਰਾਂਸਪੋਰਟ ਆਥਰਟੀ ਵੱਲੋਂ ਦਿੱਤੀ ਗਈ ਸ਼ਿਕਾਇਤ ‘ਤੇ 22 ਅਕਤੂਬਰ ਨੂੰ ਥਾਣਾ ਡਵੀਜਨ ਨੰਬਰ -5 ਵਿਖੇ ਸਮਾਰਟ ਚਿੱਪ ਕੰਪਨੀ ਲਿਮ. ਦੇ ਕਰਮਚਾਰੀ ਨਿਤਿਨ ਕੁਮਾਰ ਤੇ ਉਸਦੇ ਸਾਥੀਆਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਸਕੱਤਰ ਰੀਜ਼ਨਲ ਟਰਾਂਸਪੋਰਟ ਆਥਰਟੀ ਮੈਡਮ ਲਵਜੀਤ ਕੌਰ ਕਲਸੀ ਵੱਲੋਂ ਸ਼ਿਕਾਇਤ ਮਿਲਣ ‘ਤੇ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਉਕਤ ਕਥਿਤ ਦੋਸ਼ੀ ਨਿਤਿਨ ਤੇ ਉਸਦੇ ਸਾਥੀ ਵੱਲੋਂ 38 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤੇ 8 ਲਰਨਿੰਗ ਲਾਇਸੈਂਸ ਗਲਤ ਤਰੀਕੇ ਨਾਲ ਤਿਆਰ ਕੀਤੇ ਗਏ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।