ਐਸਸੀ/ਐਸਟੀ ਮਾਮਲਾ: ਦੋ ਮੈਂਬਰੀ ਬੈਂਚ ਦਾ ਫੈਸਲਾ ਰੱਦ
ਨਵੀਂ ਦਿੱਲੀ, ਏਜੰਸੀ।
ਸੁਪਰੀਮ ਕੋਰਟ ਨੇ ਅਨੁਸੂਚਿਤ ਜਾਤੀ/ ਅਨੁਸੂਚਿਤ ਜਨ ਜਾਤੀ (ਐਸਸੀ/ਐਸਟੀ) ਜੁਲਮਾਂ ਦੀ ਰੋਕਥਾਮ ਕਾਨੂੰਨ ਦੇ ਪ੍ਰਬੰਧਕਾ ਨੂੰ ਹਲਕਾ ਕਰਨ ਦੇ ਦੋ ਮੈਂਬਰੀ ਬੈਂਚ ਦੇ ਫੈਸਲੇ ਨੂੰ ਮੰਗਲਵਾਰ ਨੂੰ ਰੱਦ ਕਰ ਦਿੱਤਾ। ਜਸਟਿਸ ਅਰੁਦ ਮਿਸ਼ਰਾ, ਜਸਟਿਸ ਐਮਆਰ ਸ਼ਾਹ ਤੇ ਜਸਟਿਸ ਭੂਸ਼ਣ ਗਵਰਈ ਦੀ ਬੈਂਚ ਨੇ ਕੇਂਦਰ ਸਰਕਾਰ ਦੀ ਮੁੜ ਵਿਚਾਰ ਪੱਤਰ ‘ਤੇ ਸੁਣਵਾਈ ਤੋਂ ਬਾਅਦ ਪੁਰਾਣੇ ਫੈਸਲੇ ਨੂੰ ਰੱਦ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜਸਟਿਸ ਮਿਸ਼ਰਾ ਤੇ ਜਸਟਿਸ ਉਦੈ ਉਮੇਸ਼ ਲਲਿਤ ਦੀ ਬੈਂਚ ਨੇ ਕੇਂਦਰ ਤੇ ਹੋਰ ਦੀ ਮੁੜ ਵਿਚਾਰ ਪੱਤਰਾਂ ਨੂੰ ਤਿੰਨ ਮੈਂਬਰੀ ਬੈਂਚ ਦੇ ਹਵਾਲੇ ਕਰ ਦਿੱਤਾ ਸੀ। ਦੋ ਮੈਂਬਰੀ ਬੈਂਚ ਨੇ ਮਾਰਚ 2018 ‘ਚ ਐਸਸੀ/ਐਸਟੀ ਕਾਨੂੰਨ ਦੀ ਪ੍ਰਬੰਧਾਂ ਨੂੰ ਹਲਕਾ ਕੀਤਾ ਸੀ, ਜਿਸ ਕੇਂਦਰ ਤੇ ਹੋਰ ਨੇ ਮੁੜ ਵਿਚਾਰ ਦਾ ਅਦਾਲਤ ਅੱਗੇ ਬੇਨਤੀ ਕੀਤੀ ਸੀ। ਪਿਛਲੇ ਸਾਲ ਦਿੱਤੇ ਇਸ ਫੈਸਲੇ ‘ਚ ਪਹਿਲਾਂ ਅਦਾਲਤ ਨੇ ਮੰਨਿਆ ਸੀ ਕਿ ਐਸਸੀ/ਐਸਟੀ ਐਕਟ ‘ਚ ਛੇਤੀ ਗ੍ਰਿਫਤਾਰੀ ਦੀ ਵਿਵਸਥਾ ਦੇ ਚੱਲਦੇ ਕਈ ਵਾਰ ਬੇਕਸੂਰ ਲੋਕਾਂ ਨੂੰ ਜੇਲ ਜਾਣਾ ਪੈਂਦਾ ਹੈ। ਕੋਰਟ ਨੇ ਤੁਰੰਤ ਗ੍ਰਿਫਤਾਰੀ ‘ਤੇ ਰੋਕ ਲਾਈ ਸੀ। ਇਸ ਦੇ ਖਿਲਾਫ ਸਰਕਾਰ ਨੇ ਮੁੜ ਵਿਚਾਰ ਅਰਜੀ ਦਾਖਲ ਕੀਤੀ ਸੀ। ਜਿਸ ‘ਤੇ ਅੱਜ ਤਿੰਨ ਜੱਜਾ ਦੀ ਬੈਂਚ ਦਾ ਫੈਸਲਾ ਆਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।