ਵਾਸ਼ਿੰਗਟਨ, ਏਜੰਸੀ।
ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਵਾਸ਼ਿੰਗਟਨ ਉਤਰੀ ਕੋਰੀਆ ਨੂੰ ਬਾਲਣ ਦੇਣ ‘ਚ ਮੱਦਦ ਕਰਨ ਵਾਲੇ ਕਿਸੇ ਵੀ ਸ਼ਿਪਰਜ਼ (ਜਹਾਜ਼ ਦੇ ਓਪਰੇਟਰਜ਼ ਜਾਂ ਜਹਾਜ਼ ਨਾਲ ਮਾਲ ਭੇਣ ਵਾਲਿਆਂ) ‘ਤੇ ਪਾਬੰਦੀ ਲਾਉਣ ਦਾ ਇਤਜਾਰ ਨਹੀਂ ਕਰੇਗਾ। ਅਮਰੀਕਾ ਦੀ ਇਹ ਸਪੱਸ਼ਟ ਚੇਤਾਵਨੀ ਰੂਸ ਲਈ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਰੂਸ ‘ਤੇ ਪਾਬੰਦੀਆਂ ਯਤਨ ਨਾਲ ਧੋਖੇਬਾਜੀ ਕਰਨਾ ਦਾਸ਼ ਲਾਇਆ ਸੀ। ਵਿਦੇਸ਼ ਵਿਭਾਗ ਦੇ ਬੁਲਾਰੇ ਹੀਥਰ ਨੌਅਰਟ ਨੇ ਉਤਰ ਕੋਰੀਆ ‘ਤੇ ਸੰਯੁਕਤ ਰਾਸਟਰ ਦੇ ਪਾਬੰਦੀਆਂ ਤੋਂ ਬਚਣ ਲਈ ਤੀਕੜੀ ਜਾਰੀ ਰੱਖਣ ਦਾ ਦੋਸ਼ ਲਾਉਂਦੇ ਹੋਏ ਸ਼ਨਿੱਚਰਵਾਰ ਨੂੰ ਇੱਕ ਬਿਆਨ ‘ਚ ਕਿਹਾ ਕਿ ਸੰਯੁਕਤ ਰਾਸ਼ਟਰ ਆਗੂ ਦੇਸ਼ਾਂ ਨੂੰ ਉਤਰ ਕੋਰੀਆ ‘ਚ ਪੈਟਰੋਲੀਅਮ ਬਾਲਣ ਦੇ ਜਹਾਜ਼ ਤੋਂ ਜਹਾਜ਼ ਟਰਾਂਸਫਰ ਨੂੰ ਪਾਬੰਦੀਆਂ ਕਰਨ ਦੀ ਜ਼ਰੂਰਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।