Body Donation: ਦਿੜ੍ਹਬਾ ਮੰਡੀ (ਪ੍ਰਵੀਨ ਗਰਗ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਦਿੜ੍ਹਬਾ ਵਾਸੀ ਸਵਿੱਤਰੀ ਦੇਵੀ ਇੰਸਾਂ ਦਾ ਮਿ੍ਰਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਸ ਮੌਕੇ ਜ਼ਿੰਮੇਵਾਰ ਕਰਨੈਲ ਸਿੰਘ ਇੰਸਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭੈਣ ਸਵਿੱਤਰੀ ਦੇਵੀ ਇੰਸਾਂ ਪਤਨੀ ਸਵ. ਦਰਸ਼ਨ ਸਿੰਘ ਦੇ ਦੇਹਾਂਤ ਮਗਰੋਂ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਉਨ੍ਹਾਂ ਦੇ ਮਿ੍ਰਤਕ ਸਰੀਰ ਨੂੰ ਐਂਬੂਲੈਂਸ ਰਾਹੀਂ ਦਿੜ੍ਹਬਾ ਦੇ ਮੁੱਖ ਚੌਂਕ ਵਿੱਚ ਲਿਜਾਇਆ ਗਿਆ ਜਿੱਥੇ ਸੰਗਤ ਵੱਲੋਂ ਸਵਿੱਤਰੀ ਦੇਵੀ ਇੰਸਾਂ ਅਮਰ ਰਹੇ ਦੇ ਨਾਅਰੇ ਲਾਏ ਗਏ ਤੇ ਉਨ੍ਹਾਂ ਦੇ ਮਿ੍ਰਤਕ ਸਰੀਰ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ।
ਇਹ ਵੀ ਪੜ੍ਹੋ: Social Media: ਭਵਿੱਖ ਲਈ ਕਿੰਨਾ ਖਤਰਨਾਕ ਸੋਸ਼ਲ ਮੀਡੀਆ?, ਕੀ ਐ ਸਾਡੀ ਜ਼ਿੰਮੇਵਾਰੀ…
ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਗਰਾਫਿਕ ਏਰੀਆ ਇੰਸਟੀਚਊਟ ਆਫ ਮੈਡੀਕਲ ਸਾਇੰਸ, ਹਸਪਤਾਲ ਧੂਲਕੋਟ, ਚਤਕਾਰਾ ਰੋਡ, ਦੇਹਰਾਦੂਨ, ਉੱਤਰਾਖੰਡ ਲਈ ਰਵਾਨਾ ਕੀਤਾ ਗਿਆ। ਇਸ ਨੂੰ ਰਣਜੀਤ ਸਿੰਘ ਖੇਤਲਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਰਣਜੀਤ ਸਿੰਘ ਨੇ ਕਿਹਾ ਕਿ ਸਵਿੰਤਰੀ ਦੇਵੀ ਦੀ ਇੱਛਾ ਅਨੁਸਾਰ ਅੱਜ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ, ਜਿਸ ਨਾਲ ਪੂਰੀ ਮਨੁੱਖਤਾ ਨੂੰ ਫਾਇਦਾ ਹੋਵੇਗਾ। ਵਹਿਮਾਂ ਭਰਮਾਂ ਨੂੰ ਛੱਡ ਕੇ ਸਮਾਜ ਨੂੰ ਉਨ੍ਹਾਂ ਤੋਂ ਸੇਧ ਲੈਣ ਦੀ ਲੋੜ ਹੈ। ਇਹ ਬਹੁਤ ਵੱਡੀ ਕੁਰਬਾਨੀ ਹੈ।
ਉਨ੍ਹਾਂ ਦੇ ਇਸ ਕੰਮ ਨਾਲ ਜਿੱਥੇ ਸਾਡੇ ਸਮਾਜ ਨੂੰ ਫਾਇਦਾ ਹੋਵੇਗਾ ਉੱਥੇ ਪ੍ਰੇਰਨਾ ਵੀ ਮਿਲੇਗੀ। ਇਸ ਮੌਕੇ 85 ਮੈਂਬਰ ਮਲਕੀਤ ਸਿੰਘ ਇੰਸਾਂ, ਰਾਮਪਾਲ ਸ਼ਾਦੀਹਰੀ, ਕਿ੍ਰਸ਼ਨ ਕਾਲਾ, ਸਤਪਾਲ ਟੋਨੀ ਇੰਸਾਂ, ਹਰਭਜਨ ਸਿੰਘ ਮਿੱਠਾ, ਭੂਸ਼ਣ ਇੰਸਾਂ, ਬਿੰਦਰ ਸਿੰਘ ਇੰਸਾਂ, ਜਗਤਾਰ ਮਠਾੜੂ ਇੰਸਾਂ, ਕਾਲਾ ਸਿੰਘ ਇੰਸਾਂ, ਦਵਿੰਦਰ ਕੁਮਾਰ ਇੰਸਾਂ, ਰਕੇਸ਼ ਕੁਮਾਰ ਇੰਸਾਂ, ਗੁਰਧਿਆਨ ਸਿੰਘ ਇੰਸਾਂ, ਅੰਮ੍ਰਿਤ, ਵੀਨਾ ਰਾਣੀ, ਸੋਨਾਲੀ ਇੰਸਾਂ, ਦਿਲਪ੍ਰੀਤ ਦਿੱਲੀ, ਭੈਣ ਮਨਜੀਤ ਇੰਸਾਂ, ਸੁਖਪਾਲ ਇੰਸਾਂ, ਰਾਜ ਰਾਣੀ ਇੰਸਾ, ਚੰਚਲ ਇੰਸਾਂ, ਜੋਤੀ ਇੰਸਾਂ, ਅਰਸਤਿਕਾ ਇੰਸਾਂ, ਰਾਜੇਸ ਕੁਮਾਰ ਗੱਗੀ ਇੰਸਾਂ ਤੋਂ ਇਲਾਵਾ ਦਿੜ੍ਹਬਾ ਬਲਾਕ ਦੀ ਸਮੂਹ ਸਾਧ ਸੰਗਤ ਤੇ ਸੇਵਾਦਾਰ ਹਾਜ਼ਰ ਸਨ। Body Donation