ਧੀਆਂ ਨੇ ਦਿੱਤੀ ਅਰਥੀ ਨੂੰ ਮੋਢਾ
ਫਿਰੋਜ਼ਪੁਰ, (ਸਤਪਾਲ ਥਿੰਦ)। ਜਬ ਤੱਕ ਸੂਰਜ ਚਾਂਦ ਰਹੇਗਾ, ਤਬ ਤੱਕ ਸਵੀਤਾ ਰਾਣੀ ਤੇਰਾ ਨਾਮ ਰਹੇਗਾ ਇਹ ਗੂੰਜਦੇ ਨਾਅਰੇ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਪੈਂਦੇ ਪਿੰਡ ਖਾਈ ਫੇਮੇ ਕੀ ਵਿੱਚ ਪਹਿਲੀ ਵਾਰ ਸੁਣਨ ਨੂੰ ਮਿਲੇ ਜਦੋਂ ਬਲਾਕ ਫਿਰੋਜ਼ਪੁਰ ਸ਼ਹਿਰ ਦੇ ਭੰਗੀਦਾਸ ਡਾ. ਮੁਕੇਸ਼ ਇੰਸਾਂ ਦੀ ਪਤਨੀ ਸਵਿਤਾ ਰਾਣੀ ਅਚਾਨਕ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਜਿਸ ਮਗਰੋਂ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ। ਅੱਜ ਜਦੋਂ ਫਿਰੋਜ਼ਪੁਰ ਦੀ ਸਾਧ-ਸੰਗਤ ਨੂੰ ਸੁਨੇਹਾ ਮਿਲਿਆ ਕਿ ਬਲਾਕ ਫਿਰੋਜ਼ਪੁਰ ਸ਼ਹਿਰ ਦੇ ਭੰਗੀਦਾਸ ਡਾ. ਮੁਕੇਸ਼ ਇੰਸਾਂ ਦੇ ਧਰਮਪਤਨੀ ਸਵੀਤਾ ਰਾਣੀ ਸਦੀਵੀਂ ਵਿਛੋੜਾ ਦੇ ਗਏ ਤੁਰੰਤ ਬਾਅਦ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ ਨੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਦੌਰਾਨ ਡੇਰਾ ਸੱਚਾ ਸੌਦਾ ਸਰਸਾ ਦੀਆਂ ਸਿੱਖਿਆਵਾਂ ‘ਤੇ ਚੱਲਦਿਆ ਪਰਿਵਾਰਕ ਮੈਂਬਰਾਂ ਦੀ ਇੱਛਾ ਅਨੁਸਾਰ ਭੈਣ ਸਵੀਤਾ ਰਾਣੀ ਦੀ ਤਿੰਨ ਧੀਆਂ ਵੱਲੋਂ ਆਪਣੀ ਮਾਂ ਦੀ ਅਰਥੀ ਨੂੰ ਮੋਢਾ ਦੇ ਕੇ ਮ੍ਰਿਤਕ ਸਰੀਰ ਰੋਹਿਲਖੰਡ ਮੈਡੀਕਲ ਕਾਲਜ, ਬਰੇਲੀ ( ਯੂਪੀ) ਨੂੰ ਖੋਜਾਂ ਲਈ ਦਾਨ ਕੀਤਾ ਗਿਆ ਹੈ ਅਤੇ ਇਸ ਦੌਰਾਨ ਸਾਧ ਸੰਗਤ ਦੇ ਗੂੰਜਦੇ ਹੋਏ ਨਾਅਰੇ ਅਤੇ ਫੁੱਲ਼ਾਂ ਦੀ ਬਰਖਾ ‘ਚ ਭੈਣ ਸਵੀਤਾ ਰਾਣੀ ਦੀ ਮ੍ਰਿਤਕ ਦੇਹ ਨੂੰ ਰਵਾਨਾ ਕੀਤਾ ਗਿਆ।
ਦੱਸਣਯੋਗ ਹੈ ਕਿ ਪਿੰਡ ਖਾਈ ਫੇਮੇ ਕੀ ਕਾਫੀ ਆਬਾਦੀ ਵਾਲਾ ਪਿੰਡ ਹੈ ਅਤੇ ਇਸ ਨਾਲ ਹੋਰ ਵੀ ਕਈ ਪਿੰਡ ਜੁੜਦੇ ਹਨ ਅਤੇ ਅਜੇ ਤੱਕ ਇਸ ਪਿੰਡ ‘ਚ ਕਿਸੇ ਦਾ ਸਰੀਰ ਦਾਨ ਨਹੀਂ ਕੀਤਾ ਗਿਆ ਸੀ ਪਰ ਡੇਰਾ ਸੱਚਾ ਸੌਦਾ ਸਿਰਸਾ ਦੀਆਂ ਸਿੱਖਿਆਵਾਂ ਦੇ ਚੱਲਦਿਆ ਭੰਗੀਦਾਸ ਡਾ. ਮੁਕੇਸ਼ ਇੰਸਾਂ ਦੇ ਪਰਿਵਾਰ ਵਿਚੋਂ ਪਿੰਡ ਦਾ ਪਹਿਲਾ ਸਰੀਰ ਦਾਨ ਹੋਇਆ। ਸਵੀਤਾ ਰਾਣੀ ਉਮਰ ਅਜੇ ਕਰੀਬ 45 ਸਾਲ ਦੀ ਸੀ ਅਤੇ ਉਹਨਾਂ ਦੀਆਂ 3 ਲੜਕੀਆਂ ਸਨ। ਸਾਰਾ ਪਰਿਵਾਰ ਤਨ-ਮਨ-ਧਨ ਨਾਲ ਡੇਰਾ ਸੱਚਾ ਸੌਦਾ ਸਿਰਸਾ ਦੀ ਸੇਵਾ ਲਈ ਹਾਜ਼ਰ ਰਹਿੰਦਾ ਹੈ।
ਕਿਉਂ ਕਰਦੇ ਡੇਰਾ ਸ਼ਰਧਾਲੂ ਸਰੀਰਦਾਨ ਹੋਰ ਲੋਕਾਂ ਨੂੰ ਸਮਝਾਇਆ
ਇੱਕ ਵੱਡੇ ਪਿੰਡ ਵਿਚੋਂ ਪਹਿਲੀ ਵਾਰ ਸਰੀਦ ਦਾਨ ਹੋਣ ਦੀ ਚਰਚਾ ਸੀ ਅਤੇ ਕਈ ਲੋਕ ਪੁੱਛ ਰਹੇ ਸਨ ਕਿ ਇਸ ਸਰੀਰ ਦਾ ਕੀ ਕੀਤਾ ਜਾਵੇਗਾ ਪਰ ਉਹਨਾਂ ਲੋਕਾਂ ਨੂੰ ਡੇਰਾ ਸ਼ਰਧਾਲੂਆਂ ਵੱਲੋਂ ਸਮਝਾਇਆ ਗਿਆ ਕਿ ਜੋ ਮੈਡੀਕਲ ਦੇ ਵਿਦਿਆਰਥੀ ਹਨ ਉਹਨਾਂ ਦੇ ਸਿੱਖਣ ਅਤੇ ਕਈ ਮੈਡੀਕਲ ਖੋਜਾਂ ਦੀ ਰਿਸਰਚ ਲਈ ਮਨੁੱਖੀ ਸਰੀਰ ਦੀ ਕਾਫੀ ਲੋੜ ਪੈਂਦੀ ਹੈ, ਜਿਸ ਲਈ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਸਰੀਰਦਾਨ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਵੀ ਕਿਸੇ ਮੈਡੀਕਲ ਕੇਂਦਰ ਨੂੰ ਮ੍ਰਿਤਕ ਮਨੁੱਖੀ ਸਰੀਰ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਤੱਕ ਇਹਨਾਂ ਮ੍ਰਿਤਕ ਸਰੀਰਾਂ ਨੂੰ ਸਤਿਕਾਰ ਨਾਲ ਪਹੁੰਚਾਇਆ ਜਾਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.