PNB Saving Account: ਨਵੀਂ ਦਿੱਲੀ। ਪੰਜਾਬ ਨੈਸ਼ਨਲ ਬੈਂਕ (PNB) ਨੇ ਆਪਣੇ ਖਾਤਾ ਧਾਰਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਬੈਂਕ ਨੇ ਕਿਹਾ ਹੈ ਕਿ ਹੁਣ ਬੱਚਤ ਖਾਤਿਆਂ ਵਿੱਚ ਘੱਟੋ-ਘੱਟ ਔਸਤ ਬਕਾਇਆ ਨਾ ਰੱਖਣ ’ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ। ਬੈਂਕ ਦਾ ਇਹ ਫੈਸਲਾ ਲੋਕਾਂ ਨੂੰ ਖਾਤੇ ਵਿੱਚ ਘੱਟੋ-ਘੱਟ ਬਕਾਇਆ ਰੱਖਣ ਦੀ ਚਿੰਤਾ ਤੋਂ ਰਾਹਤ ਦੇਵੇਗਾ। ਇਸ ਸਬੰਧੀ ਬੈਂਕ ਵੱਲੋਂ ਆਪਣੇ ਐਕਸ ਹੈਂਡਲ (ਸਾਬਕਾ ਟਵਿੱਟਰ) ’ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ।
With effect from 01st July, 2025, enjoy hassle-free banking without any penal charges on non-maintenance of minimum average balance across all Savings Account schemes.
Explore a range of Savings schemes at https://t.co/fgLnEc1pDW@RBI @DFS_India @FinMinIndia #PNB… pic.twitter.com/gzTtU0j4Uq— Punjab National Bank (@pnbindia) July 1, 2025
ਬੈਂਕ ਦਾ ਇਹ ਨਵਾਂ ਨਿਯਮ 1 ਜੁਲਾਈ, 2025 ਤੋਂ ਲਾਗੂ ਹੋ ਗਿਆ ਹੈ। ਇਹ ਖਾਸ ਤੌਰ ’ਤੇ ਔਰਤਾਂ, ਕਿਸਾਨਾਂ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਮੱਦਦ ਕਰੇਗਾ। ਪਿਛਲੇ ਮਹੀਨੇ, ਕੈਨਰਾ ਬੈਂਕ ਨੇ ਜੂਨ ਮਹੀਨੇ ਤੋਂ ਆਪਣੇ ਸਾਰੇ ਖਾਤਿਆਂ ’ਤੇ ਔਸਤ ਮਾਸਿਕ ਬਕਾਇਆ (AMB) ਬਣਾਈ ਰੱਖਣ ਦੀ ਜ਼ਰੂਰਤ ਨੂੰ ਵੀ ਹਟਾ ਦਿੱਤਾ ਸੀ। PNB Saving Account
Read Also : Gold Price: ਸਸਤੇ ’ਚ ਸੋਨਾ ਅਤੇ ਚਾਂਦੀ ਖਰੀਦਣ ਦਾ ਮੌਕਾ, ਇਸ ਹਫ਼ਤੇ ਡਿੱਗੀਆਂ ਕੀਮਤਾਂ
ਇਸ ਲਈ ਬੈਂਕ ਆਪਣੇ ਖਾਤੇ ਵਿੱਚ ਘੱਟੋ-ਘੱਟ ਔਸਤ ਬਕਾਇਆ ਰੱਖਣ ਲਈ ਕਹਿੰਦਾ ਹੈ ਤਾਂ ਜੋ ਇਸਦੇ ਸੰਚਾਲਨ ਖਰਚਿਆਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਗਾਹਕ ਔਨਲਾਈਨ ਬੈਂਕਿੰਗ, ATM, ਸ਼ਾਖਾ ਆਦਿ ਵਰਗੀਆਂ ਕਈ ਸੇਵਾਵਾਂ ਪ੍ਰਾਪਤ ਕਰਦੇ ਰਹਿ ਸਕਣ। ਕਈ ਵਾਰ, ਬੈਂਕ ਘੱਟੋ-ਘੱਟ ਬਕਾਇਆ ਰੱਖਣ ’ਤੇ ਗਾਹਕਾਂ ਨੂੰ ਉੱਚ ਵਿਆਜ ਦਰਾਂ, ਮੁਫ਼ਤ ATM ਲੈਣ-ਦੇਣ ਵਰਗੀਆਂ ਸਹੂਲਤਾਂ ਵੀ ਪ੍ਰਦਾਨ ਕਰਦੇ ਹਨ। Saving Account
ਇਸ ਦੇ ਨਾਲ ਹੀ, ਬੈਂਕ ਘੱਟੋ-ਘੱਟ ਬਕਾਇਆ ਨਾ ਰੱਖਣ ’ਤੇ ਆਪਣੇ ਗਾਹਕਾਂ ਤੋਂ ਜੁਰਮਾਨਾ ਵਸੂਲਦੇ ਹਨ। ਕਈ ਵਾਰ, ਜੇਕਰ ਖਾਤੇ ਵਿੱਚ ਲੰਬੇ ਸਮੇਂ ਤੱਕ ਘੱਟੋ-ਘੱਟ ਔਸਤ ਬਕਾਇਆ ਨਹੀਂ ਰੱਖਿਆ ਜਾਂਦਾ ਹੈ ਤਾਂ ਬੈਂਕ ਖਾਤਾ ਬੰਦ ਵੀ ਕਰ ਦਿੰਦੇ ਹਨ। ਮੋਟੇ ਤੌਰ ’ਤੇ, ਬੈਂਕ ਇੱਕ ਕਾਰੋਬਾਰ ਹੈ, ਜੋ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਜਮ੍ਹਾਂ ਰਾਸ਼ੀ ਅਤੇ ਜੁਰਮਾਨੇ ’ਤੇ ਨਿਰਭਰ ਕਰਦਾ ਹੈ। PNB Saving Account
ਘੱਟੋ-ਘੱਟ ਬਕਾਇਆ ਸੰਬੰਧੀ RBI ਦੇ ਨਿਯਮਾਂ ਅਨੁਸਾਰ, ਬੈਂਕਾਂ ਨੂੰ ਹਮੇਸ਼ਾ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਖਾਤੇ ਵਿੱਚ ਘੱਟੋ-ਘੱਟ ਬਕਾਇਆ ਨਾ ਰੱਖਣ ’ਤੇ ਜੁਰਮਾਨਾ ਲੱਗਦੇ-ਲੱਗਦੇ ਖ਼ਾਤਾ ਬਕਾਇਆ ਨਕਾਰਾਤਮਕ ਨਾ ਹੋ ਜਾਵੇ।