ਪੰਛੀ ਰਹੇ ਨਾ ਕੋਈ ਭੁੱਖਾ ਤਿਹਾਇਆ, ਮਲੋਟ ਦੀ ਸਾਧ-ਸੰਗਤ ਨੇ ਆਪਣਾ ਪੂਰਾ ਵਾਹ ਲਾਇਆ

Save Birds

ਐੱਸਡੀਐੱਮ ਡਾ. ਸੰਜੀਵ ਕੁਮਾਰ ਨੇ ਤਹਿਸੀਲ ਕੰਪਲੈਕਸ ’ਚ ਪੰਛੀਆਂ ਲਈ ਪਾਣੀ ਵਾਲੇ ਕੰਟੋਰੇ ਟੰਗ ਕੇ ਕੀਤੀ ਸ਼ੁਰੂਆਤ | Save Birds

  • ਜੋਨ 4 ਦੀ ਸਾਧ-ਸੰਗਤ ਨੇ ‘ਪੰਛੀਆਂ ਲਈ ਪਾਣੀ ਅਤੇ ਚੋਗੇ’ ਦਾ ਕੀਤਾ ਪ੍ਰਬੰਧ | Save Birds

ਮਲੋਟ (ਮਨੋਜ)। Save Birds : ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ 163 ਮਾਨਵਤਾ ਭਲਾਈ ਕਾਰਜਾਂ ਵਿੱਚੋਂ 42ਵਾਂ ਮਾਨਵਤਾ ਭਲਾਈ ਕਾਰਜ ‘ਪੰਛੀਆਂ ਦਾ ਪਾਲਣ ਪੋਸ਼ਣ’ ਤਹਿਤ ਪਿਛਲੇ ਕਈ ਸਾਲਾਂ ਤੋਂ ਹਰ ਗਰਮੀ ਦੇ ਮੌਸਮ ਵਿੱਚ ਜਿੱਥੇ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰ ਰਹੀ ਹੈ। ਉਥੇ ਨਾਲ-ਨਾਲ ਚੋਗੇ ਦਾ ਵੀ ਪ੍ਰਬੰਧ ਕਰ ਕਰ ਰਹੀ ਹੈ ਤਾਂ ਜੋ ਕੋਈ ਵੀ ਪੰਛੀ ਗਰਮੀ ਦੌਰਾਨ ਪਿਆਸਾ ਅਤੇ ਭੁੱਖਾ ਨਾ ਰਹੇ।

Save Birds

ਇਸੇ ਕੜ੍ਹੀ ਤਹਿਤ ਬਲਾਕ ਮਲੋਟ ਦੇ ਜੋਨ ਨੰਬਰ 4 ਦੀ ਸਮੂਹ ਸਾਧ-ਸੰਗਤ ਵੱਲੋਂ ਤਹਿਸੀਲ ਕੰਪਲੈਕਸ ’ਚ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕੀਤਾ ਗਿਆ। ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗਣ ਦੀ ਸ਼ੁਰੂਆਤ ਮਾਨਯੋਗ ਐਸ.ਡੀ.ਐਮ. ਮਲੋਟ ਡਾ. ਸੰਜੀਵ ਕੁਮਾਰ ਨੇ ਕੀਤੀ । ਇਸ ਮੌਕੇ ਉਨ੍ਹਾਂ ਨਾਲ ਬੰਟੀ ਖੂੰਗਰ ਜੂਨੀਅਰ ਸਹਾਇਕ, ਏ.ਐਸ.ਆਈ. ਕਰਨੈਲ ਸਿੰਘ, ਹੋਲਦਾਰ ਨਵਤੇਜ ਸਿੰਘ ਵੀ ਮੌਜੂਦ ਸਨ ।

Save Birds

ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਭੈਣ ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਅਤੇ ਜੋਨ 4 ਦੇ ਪ੍ਰੇਮੀ ਸੇਵਕ ਡਾ.ਇਕਬਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਪੰਛੀਆਂ ਨੂੰ ਭੁੱਖ ਅਤੇ ਪਿਆਸ ਤੋਂ ਬਚਾਉਣ ਲਈ ਤਹਿਸੀਲ ਕੰਪਲੈਕਸ ਮਲੋਟ ’ਚ 30 ਦੇ ਕਰੀਬ ਮਿੱਟੀ ਵਾਲੀ ਪਾਣੀ ਦੇ ਕਟੋਰੇ ਦਰੱਖਤਾਂ ਤੇ ਟੰਗੇ ਗਏ ਹਨ ਜਿਸ ਦੀ ਸ਼ੁਰੂਆਤ ਮਾਨਯੋਗ ਐਸ.ਡੀ.ਐਮ. ਡਾ.ਸੰਜੀਵ ਕੁਮਾਰ ਪੀ.ਸੀ.ਐਸ. ਮਲੋਟ ਨੇ ਕੀਤੀ । ਇਸ ਮੌਕੇ ਜੋਨ 4 ਦੇ 15 ਮੈਂਬਰ ਗੁਲਸ਼ਨ ਅਰੋੜਾ ਇੰਸਾਂ, ਦੀਪਕ ਮੱਕੜ ਇੰਸਾਂ, ਸੰਜੀਵ ਭਠੇਜਾ ਇੰਸਾਂ, ਡਾ.ਜੈਪਾਲ ਇੰਸਾਂ, ਧਰਪਾਲ ਇੰਸਾਂ, ਅਮਨ ਇੰਸਾਂ, 15 ਮੈਂਬਰ ਭੈਣਾਂ ਅਮਨਦੀਪ ਕੌਰ ਇੰਸਾਂ, ਪ੍ਰਵੀਨ ਇੰਸਾਂ ਤੋਂ ਇਲਾਵਾ ਸੇਵਾਦਾਰ ਭਾਈਆਂ ਵਿੱਚੋਂ ਰਵੀ ਗਰੋਵਰ ਇੰਸਾਂ, ਵਿੱਕੀ ਇੰਸਾਂ, ਮੁਕੇਸ਼ ਕੁਮਾਰ ਤੋਂ ਇਲਾਵਾ ਸੇਵਾਦਾਰ ਭੈਣਾਂ ਅੰਜੂ ਇੰਸਾਂ, ਪ੍ਰਿਯੰਕਾ ਗਰੋਵਰ ਇੰਸਾਂ ਆਦਿ ਮੌਜ਼ੂਦ ਸਨ।

ਪੂਜਨੀਕ ਗੁਰੂ ਜੀ ਦੁਆਰਾ ਸ਼ੁਰੂ ਕੀਤੀ ’ਪੰਛੀ ਉਦਾਰ ਮੁਹਿੰਮ’ ਪੰਛੀਆਂ ਲਈ ਬਣੀ ਵਰਦਾਨ

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਪੰਛੀਆਂ ਨੂੰ ਭੁੱਖ ਅਤੇ ਪਿਆਸ ਤੋਂ ਬਚਾਉਣ ਲਈ ਸ਼ੁਰੂ ਕੀਤੀ ’ਪੰਛੀ ਉਦਾਰ ਮੁਹਿੰਮ’ ਪੰਛੀਆਂ ਲਈ ਵਰਦਾਨ ਬਣੀ ਹੋਈ ਹੈ ਅਤੇ ਜਿੱਥੇ ਗਰਮੀ ਦੇ ਮੌਸਮ ਵਿੱਚ ਪੂਰੇ ਦੇਸ਼ ਅਤੇ ਵਿਦੇਸ਼ਾਂ ਦੀ ਸਾਧ-ਸੰਗਤ ਇਸ ਕਾਰਜ ਵਿੱਚ ਹਿੱਸਾ ਲੈਂਦੀ ਹੈ ਉਥੇ ਬਲਾਕ ਮਲੋਟ ਦੀ ਸਾਧ-ਸੰਗਤ ਨੇ ਵੀ ਸਾਲ 2023 ਵਿੱਚ 461 ਦੇ ਕਰੀਬ ਸਾਲ ਪੰਛੀਆਂ ਲਈ ਪਾਣੀ ਵਾਲੇ ਕਟੋਰੇ, ਆਲ੍ਹਣੇ ਅਤੇ ਪਸ਼ੂਆਂ ਲਈ ਪਾਣੀ ਵਾਲੀਆਂ ਹੋਦੀਆਂ ਵੰਡੀਆਂ ਉਥੇ ਇਸ ਗਰਮੀ ਦੇ ਸੀਜ਼ਨ ’ਚ 419 ਦੇ ਕਰੀਬ ਪੰਛੀਆਂ ਦੀ ਸਾਂਭ-ਸੰਭਾਲ ਲਈ ਪਾਣੀ ਵਾਲੇ ਕਟੋਰੇ ਟੰਗੇ ਅਤੇ ਵੰਡੇ ਗਏ ਹਨ ।

ਸੇਵਾਦਾਰਾਂ ਵੱਲੋਂ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਟੰਗੇ ਗਏ ਹਨ ਅਤੇ ਚੋਗੇ ਦਾ ਪ੍ਰਬੰਧ ਬਹੁਤ ਹੀ ਅੱਛਾ ਉਪਰਾਲਾ : ਐਸ.ਡੀ.ਐਮ. ਡਾ. ਸੰਜੀਵ ਕੁਮਾਰ

Save Birds

ਐਸ.ਡੀ.ਐਮ. ਮਲੋਟ ਡਾ. ਸੰਜੀਵ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਮੁਬਾਰਕਬਾਦ ਦਿੰਦਾ ਹਾਂ ਡੇਰਾ ਸੱਚਾ ਸੌਦਾ ਮਲੋਟ ਦੀ ਟੀਮ ਨੂੰ ਕਿਉਂਕਿ ਉਹ ਕੁਦਰਤ ਦੇ ਬਾਸ਼ਿੰਦਿਆਂ ਦੀ ਸੇਵਾ ਵਿੱਚ ਅੱਗੇ ਆਏ ਹਨ । ਉਨ੍ਹਾਂ ਕਿਹਾ ਕਿ ਕੁਦਰਤ ਇੱਕ ਅਜਿਹੀ ਚੀਜ਼ ਹੈ, ਜੇ ਤੁਸੀਂ ਉਸਦੀ ਸੇਵਾ ਕਰਦੇ ਹੋ ਤਾਂ ਉਹ ਵੀ ਤੁਹਾਨੂੰ ਕਈ ਗੁਣਾ ਚੰਗਾ ਫਲ ਵਾਪਸ ਕਰਦੀ ਹੈ । ਉਨ੍ਹਾਂ ਕਿਹਾ ਕਿ ਸੇਵਾਦਾਰਾਂ ਦੀ ਟੀਮ ਵੱਲੋਂ ਪੰਛੀਆਂ ਦੀ ਪਿਆਸ ਮਿਟਾਉਣ ਲਈ ਪਾਣੀ ਵਾਲੇ ਕਟੋਰੇ ਟੰਗੇ ਗਏ ਹਨ ਅਤੇ ਨਾਲ ਹੀ ਚੋਗੇ ਦਾ ਪ੍ਰਬੰਧ ਕੀਤਾ ਹੈ, ਬਹੁਤ ਹੀ ਅੱਛਾ ਉਪਰਾਲਾ ਹੈ।

Save Birds