ਸਾਊਦੀ ਅਰਬ ਨੇ ਮੰਨਿਆ ਖਸ਼ੋਗੀ ਦੀ ਹੋਈ ਹੱਤਿਆ

Biggest, Disclosure, Khashogi, Mobile

ਮਾਮਲੇ ‘ਚ ਜਾਂਚ ਅਜੇ ਵੀ ਜਾਰੀ

ਮੁੰਬਈ (ਏਜੰਸੀ)। ਸਾਊਦੀ ਅਰਬ ਨੇ ਮੰਨਿਆ ਹੈ ਕਿ ਤੁਰਕੀ ਦੇ ਇਸਤਾਂਬੁਲ ਸਥਿੱਤ ਉਸ ਦੇ ਵਪਾਰ ਦੂਤਾਵਾਸ ‘ਚ ਇੱਕ ਸੰਘਰਸ਼ ਦੌਰਾਨ ਪੱਤਰਕਾਰ ਜਮਾਲ ਖਾਸ਼ੋਗੀ ਦੀ ਮੌਤ ਹੋ ਗਈ। ਵਪਾਰ ਦੂਤਾਵਾਸ ‘ਚ ਸ੍ਰੀ ਖਾਸ਼ੋਗੀ ਤੇ ਹੋਰ ਲੋਕਾਂ ਵਿਚਕਾਰ ਪਹਿਲਾਂ ਬਹਿਸ ਹੋਈ ਜੋ ਬਾਅਦ ‘ਚ ਹੱਥੋਪਾਈ ‘ਚ ਤਬਦੀਲ ਹੋ ਗਈ। ਇਸ ਸੰਘਰਸ਼ ‘ਚ ਸ੍ਰੀ ਖਾਸ਼ੋਗੀ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਜਾਂਚ ਅਜੇ ਵੀ ਜਾਰੀ ਹੈ ਅਤੇ ਸਾਊਦੀ ਅਰਬ ਦੇ ਕਰੀਬ 18 ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ‘ਚ ਖੂਫ਼ੀਆ ਵਿਭਾਗ ਦੇ ਉੱਪ ਮੁਖੀ ਅਹਿਮਦ ਅਲ ਅਸੀਰੀ ਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸੀਨੀਅਰ ਸਹਿਯੋਗੀ ਸਾਊਦੀ ਅਰਬ ਕਥਾਨੀ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।