ਸਤੇਂਦਰ ਜੈਨ ਦੀ ਈਡੀ ਹਿਰਾਸਤ 13 ਜੂਨ ਤੱਕ ਵਧੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ 13 ਜੂਨ ਤੱਕ ਵਧਾ ਦਿੱਤੀ ਹੈ। ਈਡੀ ਨੇ ਜੈਨ ਨੂੰ 30 ਮਈ ਨੂੰ ਹਿਰਾਸਤ ਵਿੱਚ ਲਿਆ ਸੀ। ਈਡੀ ਦੇ ਵਕੀਲ ਨੇ ਕਿਹਾ ਕਿ ਜੈਨ ਦੇ ਨੇੜਲੇ ਲੋਕਾਂ ਤੋਂ 2.85 ਕਰੋੜ ਰੁਪਏ ਅਤੇ 133 ਸੋਨੇ ਦੇ ਸਿੱਕਿਆਂ ਦੀ ਬਰਾਮਦਗੀ ਦੇ ਸਬੰਧ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਜਾਣੀ ਹੈ।
ਈਡੀ ਨੇ ਕਿਹਾ ਕਿ ਅੰਕੁਸ਼ ਜੈਨ, ਵੈਭਵ ਜੈਨ, ਨਵੀਨ ਜੈਨ ਅਤੇ ਸਿਧਾਰਥ ਜੈਨ ਅਤੇ ਰਾਮ ਪ੍ਰਕਾਸ਼ ਜਵੈਲਰਜ਼ ਦੇ ਜੀਐੱਸ ਮਾਥਰੂ ਅਤੇ ਯੋਗੇਸ਼ ਕੁਮਾਰ ਜੈਨ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਰਕਮ ਬਰਾਮਦ ਕੀਤੀ ਗਈ। ਈਡੀ ਨੇ ਇਸ ਤੋਂ ਪਹਿਲਾਂ ਜੈਨ ਅਤੇ ਉਸ ਦੇ ਅਧੀਨ ਕੰਪਨੀਆਂ ਦੀ 4.81 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ