ਸਤਿਆਜੀਤ ਰਾਏ ਦੀ ਦੀ ਡਾਕੂਮੈਂਟਰੀ ਫਿਲਮ ਹੋਈ ਪ੍ਰਦਰਸ਼ਿਤ
ਮੁੰਬਈ : ਆਸਕਰ ਜੇਤੂ ਫਿਲਮਕਾਰ ਸਤਿਆਜੀਤ ਰਾਏ ਦੇ ਜਨਮ ਸ਼ਤਾਬਦੀ ਵਰ੍ਹੇ ਮੌਕੇ ਸ਼ਨਿਚਰਵਾਰ ਨੂੰ ਉਨ੍ਹਾਂ ‘ਤੇ ਬਣੀ ‘ਕ੍ਰਾਊਡ ਸੋਸਰਡ’ ਡਾਕੂਮੈਂਟਰੀ ਫਿਲਮ ਨੂੰ ਸੋਸ਼ਲ ਪਲੇਟਫਾਰਮ ‘ਤੇ ਪ੍ਰਦਰਸ਼ਿਤ ਕੀਤਾ ਗਿਆ। ਇਸ ਨੂੰ ਬਣਾਉਣ ਵਾਲੀ ਸ਼ੁਭਾ ਦਾਸ ਮਲਿਕ ਨੇ ਦੱਸਿਆ ਕਿ ‘ਮਹਾਰਾਜ ਸ਼ਤਵਰਸ਼ੇ ਤੋਮਾਕੇ ਸੇਲਾਮ’ ਸਿਰਲੇਖ ਵਾਲੀ ਇਹ ਡਾਕੂਮੈਂਟਰੀ ਫਿਲਮ ਸਤਿਆਜੀਤ ਰਾਏ ਦੇ ਜੀਵਨ, ਉਨ੍ਹਾਂ ਦੇ ਸ਼ਖ਼ਸੀਅਤ, ਫਿਲਮਾਂ, ਫਿਲਮ ਨਿਰਮਾਣ ਦੇ ਤਰੀਕੇ, ਫਿਲਮਾਂ ਦੇ ਕਿਰਦਾਰਾਂ, ਲੇਖਣੀ, ਸਾਹਿਤ ਨਾਲ ਮੋਹ, ਕਲਾ ਦੀ ਸਮਝ ਤੇ ਸੰਗੀਤ ਦੀ ਪਰਖ ਦਾ ਨਿਚੋੜ ਹੈ। ਡਾਕੂਮੈਂਟਰੀ ਫਿਲਮ ਨੂੰ ਤਿੰਨ ਹਿੱਸਿਆ ‘ਚ ਤਿਆਰ ਕੀਤਾ ਗਿਆ ਹੈ। ਪਹਿਲੇ ਹਿੱਸੇ ਨੂੰ ਸ਼ਨਿਚਰਵਾਰ ਨੂੰ ਪ੍ਰਦਰਸ਼ਿਤ ਕੀਤਾ ਗਿਆ। ਬਾਕੀ ਦੋ ਹਿੱਸਿਆਂ ਇਕ-ਇਕ ਹਫ਼ਤੇ ਦੇ ਵਕਫ਼ੇ ‘ਚ ਪ੍ਰਦਰਸ਼ਿਤ ਹੋਣਗੇ।
ਇਸ ਮੌਕੇ ਸਤਿਆਜੀਤ ਰਾਏ ‘ਤੇ ਆਨਲਾਈਨ ਗੱਲਬਾਤ ਸੈਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ। ਕਾਬਿਲੇਗ਼ੌਰ ਹੈ ਸ਼ੁਭਾ ਦਾ ਸਤਿਆਜੀਤ ਨਾਲ ਪਰਿਵਾਰਕ ਰਿਸ਼ਤਾ ਰਿਹਾ ਹੈ। ਮੰਨੇ-ਪ੍ਰਮੰਨੇ ਤਬਲਾ ਵਾਦਕ ਪ੍ਰਦੁਤ ਮੁਖਰਜੀ ਨੇ ਸਤਿਆਜੀਤ ਰਾਏ ਨੂੰ ਜਨਮ ਸ਼ਤਾਬਦੀ ਵਰ੍ਹੇ ਦੇ ਮੂੰਹ ਨਾਲ ਵਾਦਨ (ਮਾਊਥ ਪਰਕਿਊਸ਼ਨ) ਰਾਹੀਂ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਸਤਿਆਜੀਤ ਰਾਏ ਦੀ ਫਿਲਮ ‘ਸੋਨਾਰ ਕੈੱਲਾ’ ‘ਤੇ ਮੁੱਖ ਵਾਦਨ ਕੀਤਾ। ਕਾਬਿਲੇਗ਼ੌਰ ਹੈ ਕਿ ਫਿਲਮ ਦਾ ਸੰਗੀਤ ਸਤਿਆਜੀਤ ਰਾਏ ਨੇ ਖ਼ੁਦ ਤਿਆਰ ਕੀਤਾ ਸੀ। ਪ੍ਰਦੁੱਤ ਨੇ ਕਿਹਾ, ‘ਮੈਂ ਸਤਿਆਜੀਤ ਰਾਏ ਦੀਆਂ ਫਿਲਮਾਂ ਦੇਖ ਕੇ ਵੱਡਾ ਹੋਇਆ ਹਾਂ। ਸੋਨਾਰ ਕੈੱਲਾ ਮੇਰੀ ਸਭ ਤੋਂ ਮੇਰੀ ਸਭ ਤੋਂ ਪਸੰਦੀਦਾ ਫਿਲਮਾਂ ‘ਚੋਂ ਇਕ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।