Satluj River: ਸਤਲੁਜ ’ਚ ਪਾਣੀ ਦਾ ਪੱਧਰ ਵਧਣ ਕਾਰਨ 6400 ਏਕੜ ਫਸਲ ਪ੍ਰਭਾਵਿਤ

Satluj River
ਫਾਜ਼ਿਲਕਾ: ਪ੍ਰਭਾਵਿਤ ਖੇਤਰ ਦਾ ਦੌਰਾ ਕਰਦੇ ਵਿਧਾਇਕ ਨਰਿੰਦਰ ਪਾਲ ਸਵਨਾ। ਤਸਵੀਰ : ਰਜਨੀਸ ਰਵੀ)

ਹੜ ਨਾਲ ਪ੍ਰਭਾਵਿਤ ਪਿੰਡਾਂ ’ਚ ਹਰੇ ਚਾਰੇ ਦੀ ਹੋਈ ਕਿੱਲਤ | Satluj River

Satluj River: (ਰਜਨੀਸ਼ ਰਵੀ) ਫ਼ਾਜ਼ਿਲਕਾ/ਜਲਾਲਾਬਾਦ। ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਖੇਤਰ ਦੇ ਪਿੰਡ ਪਾਣੀ ਦੀ ਲਪੇਟ ’ਚ ਆਏ ਹੋਏ ਹਨ। ਖੇਤਾਂ ’ਚ ਬੀਜੀ ਝੋਨੇ ਦੀ ਫਸਲ ਤੋਂ ਇਲਾਵਾ ਸਬਜ਼ੀਆਂ ਤੇ ਪਸ਼ੂ ਚਾਰਾ ਵੀ ਡੁੱਬ ਗਿਆ ਹੈ ਜੇਕਰ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਲਗਭਗ 6400 ਏਕੜ ਫਸਲ ਹੁਣ ਤੱਕ ਪ੍ਰਭਾਵਿਤ ਹੋਈ ਦੱਸੀ ਜਾਂਦੀ ਹੈ। ਪ੍ਰਭਾਵਿਤ ਪਿੰਡਾਂ ਵਿੱਚ ਪਾਣੀ ਦਾ ਕਹਿਰ ਆਉਣ ਤੋਂ ਬਾਅਦ ਲੋਕਾਂ ਵੱਲੋਂ ਜਲਦਬਾਜ਼ੀ ਵਿੱਚ ਖੇਤਾਂ ’ਚ ਰੱਖੀ ਗਈ ਤੂੜੀ ਜਿੰਨੀ ਚੁੱਕ ਸਕਦੇ ਸਨ ਚੁੱਕ ਲਈ ਹੈ ਪਰ ਇਸ ਦੇ ਨਾਲ ਹਰੇ ਚਾਰੇ ਦੇ ਡੁੱਬ ਜਾਣ ਕਾਰਨ ਹਰੇ ਚਾਰੇ ਦੀ ਵੀ ਕਿੱਲਤ ਪਿੰਡਾਂ ਵਿੱਚ ਆ ਗਈ ਹੈ।

ਸਿਆਸੀ ਆਗੂਆਂ ਵੱਲੋਂ ਖੇਤਰ ਦਾ ਦੌਰਾ, ਇੱਕ ਦੂਜੇ ’ਤੇ ਲਾਏ ਇਲਜ਼ਾਮ

ਦੂਜੇ ਪਾਸੇ ਸਰਹੱਦ ਦੀ ਖਿੱਤੇ ਦੇ ਲੋਕ ਜੋ ਸਾਲਾਂ ਤੋਂ ਹੜਾਂ ਦੀ ਮਾਰ ਨਾਲ ਜੂਝਦੇ ਆ ਰਹੇ ਹਨ ਸਰਕਾਰਾਂ ਵੱਲੋਂ ਕੋਈ ਪੱਕੀ ਯੋਜਨਾ ਬੰਦੀ ਨਾ ਕਰਨ ਤੇ ਕੋਸਦੇ ਨਜ਼ਰ ਆਉਂਦੇ ਹਨ। ਓਧਰ ਸਿਆਸੀ ਆਗੂਆਂ ਵੱਲੋਂ ਵੀ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਇੱਕ ਦੂਜੇ ’ਤੇ ਇਸ ਹਾਲਤ ਲਈ ਦੋਸ਼ ਲਾਏ ਜਾ ਰਹੇ ਹਨ।

ਕਾਂਗਰਸ ਓਬੀਸੈਲ ਪੰਜਾਬ ਦੇ ਚੇਅਰਮੈਨ ਰਾਜ ਬਖਸ਼ ਕੰਬੋਜ ਵੱਲੋਂ ਅੱਜ ਜਲਾਲਾਬਾਦ ਬਲਾਕ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਦਿਆਂ ਪਿੰਡ ਆਤੂਵਾਲੇ ਵਾਲੇ ਪੁੱਜੇ ਅਤੇ ਇੱਥੇ ਅਤੇ ਪ੍ਰਭਾਵਿਤ ਲੋਕਾਂ ਦੀ ਸਾਰ ਲਈ ਉਹਨਾਂ ਦੱਸਿਆ ਕਿ ਆਤੂ ਵਾਲੇ ਦਾ ਸੜਕ ਸੰਪਰਕ ਟੁੱਟ ਚੁੱਕਿਆ ਹੈ, ਜਿਸ ਕਾਰਨ ਲਗਭਗ ਚਾਰ ਪਿੰਡਾਂ ਦੇ ਲੋਕ ਬੇੜੀ ਰਾਹੀਂ ਆਰ ਪਾਰ ਆ ਜਾ ਰਹੇ ਹਨ ਕਿਉਂਕਿ ਇੱਥੋਂ ਦੇ ਲੋਕਾਂ ਦੀਆਂ ਜ਼ਮੀਨਾਂ ਦੂਸਰੇ ਪਾਸੇ ਰਹਿ ਗਈਆਂ ਹਨ ਅਤੇ ਸਿਰਫ ਇੱਕ ਹੀ ਬੇੜੀ ਹੈ ਜਿਸ ’ਤੇ ਪੰਜ ਤੋਂ ਛੇ ਵਿਅਕਤੀ ਹੀ ਇੱਕ ਵਾਰ ਜਾ ਸਕਦੇ ਹਨ।

Satluj River
ਫਾਜ਼ਿਲਕਾ: ਲੋਕਾਂ ਨੂੰ ਮਿਲਦੇ ਹੋਏ ਕਾਂਗਰਸੀ ਆਗੂ ਰਾਜ ਬਖਸ਼ ਕੰਬੋਜ। ਤਸਵੀਰ: ਰਜਨੀਸ ਰਵੀ

ਇਹ ਵੀ ਪੜ੍ਹੋ: Gyanesh Kumar ECI: ਵੋਟ ਚੋਰੀ ਵਰਗੇ ਸ਼ਬਦਾਂ ਦੀ ਵਰਤੋਂ ਸਹੀ ਨਹੀਂ: ਗਿਆਨੇਸ਼ ਕੁਮਾਰ

ਉਨ੍ਹਾਂ ਇੱਥੇ ਦੌਰਾ ਕਰਨ ਆ ਰਹੇ ਆਗੂਆਂ ਦਾ ਨਾਂਅ ਬਿਨਾਂ ਲੋਕਾਂ ਦੀ ਮੱਦਦ ਆਪਣੀ ਜੇਬ ਵਿੱਚੋਂ ਵੀ ਕਰਨ ਦੀ ਨਸੀਹਤ ਦਿੱਤੀ ਉਹਨਾਂ ਕਿਹਾ ਕਿ ਅੱਜ ਐਮਐਲਏ, ਸਾਬਕਾ ਐਮਐਲਏ ਐਮਪੀ ਜੋਂ ਪੈਨਸ਼ਨਾਂ /ਤਨਖਾਹ ਲੈ ਰਹੇ ਹਨ, ਆਪਣੀ ਜੇਬ ਵਿੱਚੋਂ ਜੇ ਥੋੜੀ-ਥੋੜੀ ਮੱਦਦ ਕਰਨ ਤਾਂ ਲੋਕਾਂ ਦੇ ਦੁੱਖ ਨੂੰ ਘੱਟ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਰੋਕਤ ਤਨਖਾਹਾਂ ਪੈਨਸ਼ਨਾਂ ਲੋਕਾਂ ਵੱਲੋਂ ਦੇ ਕੇ ਨਿਵਾਜਿਆ ਗਿਆ ਹੈ ਜੇਕਰ ਤੁਹਾਨੂੰ ਜੇਕਰ ਤੁਹਾਨੂੰ ਤਨਖਾਹਾਂ ਪੈਨਸ਼ਨ ਮਿਲ ਰਹੀ ਹੈ ਤੇ ਇਹ ਹਲਕੇ ਦੇ ਲੋਕਾਂ ਦੀ ਬਦੌਲਤ ਹੀ ਮਿਲ ਰਹੀ ਹੈ ਜਿਨ੍ਹਾਂ ਤੁਹਾਨੂੰ ਵੋਟਾਂ ਪਾਈਆਂ। ਉਨ੍ਹਾਂ ਕਿਹਾ ਕਿ ਉਹ ਕੱਲ੍ਹ ਤੋਂ ਹਰੇ-ਚਾਰੇ ਦਾ ਪ੍ਰਬੰਧ ਕਰਕੇ ਇਨ੍ਹਾਂ ਪਿੰਡਾਂ ’ਚ ਪੁੱਜਣਗੇ।

ਵਿਧਾਇਕ ਸਵਨਾ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ

ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡ ਮੁਹਾਰ ਜਮਸ਼ੇਰ ਦਾ ਦੌਰਾ ਕਰਕੇ ਮੌਕੇ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਫਾਜ਼ਿਲਕਾ ਦੇ ਕਾਫ਼ੀ ਪਿੰਡ ਪਾਣੀ ਦੀ ਮਾਰ ਹੇਠ ਆਏ ਹਨ ਤੇ ਇਨ੍ਹਾਂ ਵਿੱਚੋਂ ਇਹ ਵੀ ਇੱਕ ਪਿੰਡ ਹੈ। ਉਨ੍ਹਾਂ ਕਿਹਾ ਕਿ ਇਹ ਪਿੰਡ ਜਿੱਥੇ ਪਾਣੀ ਦੀ ਮਾਰ ਹੇਠ ਹੈ ਉੱਥੇ ਹੀ ਪਾਕਿਸਤਾਨ ਦੇ ਬਾਰਡਰ ਦੇ ਨਾਲ ਵੀ ਲੱਗਦਾ ਹੈ। ਵਿਧਾਇਕ ਸਵਨਾ ਨੇ ਕਿਹਾ ਕਿ ਇੱਥੋਂ ਦੇ ਬਹਾਦਰ ਲੋਕ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਹਨ ਪਰ ਅੱਜ ਇਨ੍ਹਾਂ ਦੀ ਹਾਲਤ ਇਹੋ ਜਿਹੀ ਹੋ ਗਈ ਹੈ ਕਿ ਇਨ੍ਹਾਂ ਨੂੰ ਆਪਣੇ ਪਸ਼ੂਆਂ ਦੇ ਪਾਉਣ ਲਈ ਚਾਰਾ ਵੀ ਨਹੀਂ ਬਚਿਆ। Satluj River

ਇਸ ਲਈ ਉਨ੍ਹਾਂ ਮੌਕੇ ’ਤੇ ਹੀ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਹੜ੍ਹ ਪੀੜਤ ਕਿਸਾਨਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਪਿੰਡ ਵਾਸੀਆਂ ਨੂੰ ਜੇ.ਸੀ.ਬੀ ਮਸ਼ੀਨ ਵੀ ਮੁਹੱਈਆ ਕਰਵਾਈ ਤਾਂ ਜੋ ਪਿੰਡ ਵਾਸੀ ਪਾਣੀ ਰੋਕਣ ਲਈ ਬੰਨ੍ਹ ਲਗਾ ਸਕਣ। ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਮੁਸ਼ਕਲ ਦੀ ਘੜੀ ਵਿੱਚ ਪਿੰਡ ਵਾਸੀਆਂ ਦੇ ਨਾਲ ਖੜ੍ਹੇ ਹਨ ਤੇ ਪਿੰਡ ਵਾਸੀਆਂ ਦੀ ਹਰ ਲੋੜ ਨੂੰ ਪੂਰੀ ਕਰਵਾਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਹਰ ਸਮੱਸਿਆ ਦੇ ਹੱਲ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫਸਲਾਂ ਦਾ ਪਾਣੀ ਨਾਲ ਨੁਕਸਾਨ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਵੀ ਦਿੱਤਾ ਜਾਵੇਗਾ।