ਸੰਤੋਖ ਧਨ
ਸ਼ੇਖ਼ ਸਾਅਦੀ ਸੂਫ਼ੀ ਮਤ ਦੇ ਇੱਕ ਪ੍ਰਸਿੱਧ ਫ਼ਕੀਰ ਹੋਏ ਹਨ ਉਨ੍ਹਾਂ ਦਾ ਜੀਵਨ ਸਾਦਗੀ ਭਰਿਆ ਸੀ ਤੇ ਉਹ ਨਿਯਮਿਤ ਰੂਪ ’ਚ ਨਮਾਜ ਲਈ ਜਾਇਆ ਕਰਦੇ ਸਨ ਉਨ੍ਹਾਂ ਦੇ ਪੈਰਾਂ ’ਚ ਟੁੱਟੇ ਹੋਏ ਜੁੱਤੇ ਪਾਏ ਹੋਏ ਸਨ ਇੱਕ ਦਿਨ ਇੱਕ ਅਮੀਰ ਆਦਮੀ ਨਮਾਜ ਲਈ ਆਇਆ ਉਸ ਦੇ ਪੈਰਾਂ ’ਚ ਸੁਨਹਿਰੀ ਮੀਨਾਕਾਰੀ ਦੇ ਜੁੱਤੇ ਸਨ ਸ਼ੇਖ ਸਾਅਦੀ ਨੇ ਪੁੱਛਿਆ, ‘‘ਤੁਸੀਂ ਕਿੰਨੇ ਦਿਨ ਬਾਦ ਨਮਾਜ ਲਈ ਆਉਂਦੇ ਹੋ?’’ ਉਸ ਨੇ ਕਿਹਾ, ‘‘ਸਾਲ ’ਚ ਦੋ ਵਾਰ’’ ਸ਼ੇਖ ਸਾਅਦੀ ਚੁੱਪ ਹੋ ਗਏ ਉਨ੍ਹਾਂ ਦੇ ਮਨ ਹੀ ਮਨ ਈਸ਼ਵਰ ਨੂੰ ਉਲਾਂਭਾ ਦਿੰਦਿਆਂ ਕਿਹਾ, ‘‘ਮੈਂ ਰੋਜ ਪੰਜ ਵੇਲੇ ਨਮਾਜ ਅਦਾ ਕਰਦਾ ਹਾਂ, ਫਿਰ ਵੀ ਮੇਰੇ ਕੋਲ ਟੁੱਟੇ ਜੁੱਤੇ ਹਨ ਤੇ ਇਹ ਅਮੀਰ ਸਾਲ ’ਚ ਦੋ ਵਾਰ ਆਉਂਦਾ ਹੈ ਤੇ ਇਸ ਲਈ ਸੋਨੇ ਦੀ ਜਰੀ ਵਾਲੇ ਜੁੱਤੇ! ਇਹ ਤਾਂ ਨਿਆਂ ਨਹੀਂ ਹੈ’’ ਥੋੜ੍ਹੀ ਦੇਰ ਬਾਦ ਇੱਕ ਹੋਰ ਵਿਅਕਤੀ ਮਸਜਿਦ ਆਇਆ,
ਉਸ ਦੇ ਪੈਰ ਨਹੀਂ ਸਨ, ਗੋਡੇ ਘਸੀਟ-ਘਸੀਟ ਕੇ ਤੁਰਦਾ ਸੀ ਇਸ ਨਾਲ ਆਪਣਾ ਮੁਕਾਬਲਾ ਕਰਦਿਆਂ ਉਸ ਨੇ ਸੋਚਿਆ, ‘‘ਧੰਨ ਹੈਂ ਪਰਮੇਸ਼ਵਰ! ਤੂੰ ਮੈਨੂੰ ਜੁੱਤੇ ਨਾ ਸਹੀ, ਪੈਰ ਤਾਂ ਸਹੀ-ਸਲਾਮਤ ਦਿੱਤੇ ਹਨ, ਜਿਨ੍ਹਾਂ ਨਾਲ ਸਾਰੇ ਕੰਮ ਚਲਾ ਲੈਂਦਾ ਹਾਂ’’ ਅਮੀਰ ਲੋਕਾਂ ਨਾਲ ਮੁਕਾਬਲਾ ਕਰਨ ਨਾਲ ਹਰ ਕਿਸੇ ਨੂੰ ਆਪਣੀਆਂ ਇੱਛਾਵਾਂ ਦਾ ਪਤਾ ਲੱਗਦਾ ਹੈ ਪਰ ਜੇਕਰ ਆਪਣੇ ਤੋਂ ਕਮਜ਼ੋਰ ਨਾਲ ਤੁਲਨਾ ਕੀਤੀ ਜਾਵੇ ਤਾਂ ਸੰਤੋਖ਼ ਦਾ ਅਧਾਰ ਮਿਲ ਜਾਂਦਾ ਹੈ ਤੇ ਸਾਡੀ ਲਾਲਸਾ ਦਾ ਅੰਤ ਹੋ ਜਾਂਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.