ਪੂਜਨੀਕ ਬੇਪ੍ਰਵਾਹ ਸਾਂਈ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ | MSG Bhandara
1 ਜਨਵਰੀ 1958। ਪੂਜਨੀਕ ਬੇਪ੍ਰਵਾਹ ਸਾਂਈ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਜਦ ਨੇਜੀਆ ਖੇੜਾ ਤੋਂ ਸ਼ਾਹ ਮਸਤਾਨਾ ਜੀ ਧਾਮ ਜਾਣ ਲੱਗੇ ਤਾਂ ਸਵੇਰੇ ਹੀ ਇੱਕ ਸੇਵਾਦਾਰ ਵੱਲੋਂ ਪਰਸ ਰਾਮ ਪਿੰਡ ਬੇਗੂ ਦੇ ਕੋਲ ਸੰਦੇਸ਼ ਭੇਜਿਆ ਕਿ ਉਹ ਜਲਦੀ ਤੋਂ ਜਲਦੀ ਸਾਨੂੰ ਮਿਲੇ ਥੋੜੀ ਦੇਰ ਬਾਅਦ ਪੂਜਨੀਕ ਬੇਪਰਵਾਹ ਜੀ ਸਾਧ-ਸੰਗਤ ਨੂੰ ਆਸ਼ੀਰਵਾਦ ਦਿੰਦੇ ਹੋਏ ਪੈਦਲ ਹੀ ਸ਼ਾਹ ਮਸਤਾਨਾ ਜੀ ਧਾਮ ਸਰਸਾ ਵੱਲ ਚੱਲ ਪਏ ਕੁਝ ਸਤਿਸੰਗੀ ਸੇਵਾਦਾਰ ਸ਼ਹਿਨਸ਼ਾਹ ਜੀ ਦੇ ਨਾਲ ਸਨ ਸਵੇਰ ਦੇ ਕਰੀਬ ਸਾਢੇ ਅੱਠ ਵਜੇ ਦਾ ਸਮਾਂ ਸੀ ਥੋੜ੍ਹਾ ਚੱਲ ਕੇ ਬੇਪਰਵਾਹ ਜੀ ਨੇ ਬਚਨ ਫ਼ਰਮਾਇਆ, ‘‘ਪਰਸ ਰਾਮ ਦੇ ਖੇਤ ’ਚ ਜਾਣਾ ਹੈ, ਉਸ ਦਾ ਵਾਅਦਾ ਪੂਰਾ ਕਰਨਾ ਹੈ’’ ਸਤਿਗੁਰੂ ਜੀ ਚੱਲਦੇ-ਚੱਲਦੇ ਉਸ ਦਰੱਖਤ ਦੇ ਹੇਠਾਂ ਆ ਗਏ ਜਿਹੜਾ ਸ਼ਾਹ ਸਤਿਨਾਮ ਜੀ ਧਾਮ ਦੇ 50 ਨੰਬਰ ਕਮਰੇ ਦੇ ਕੋਲ ਹੈ ।
ਸ਼ਹਿਨਸ਼ਾਹ ਜੀ ਉਸ ਦਰੱਖਤ ਦੀ ਛਾਂ ’ਚ ਬੈਠ ਗਏ ਸਭ ਸੇਵਾਦਾਰ ਵੀ ਸ਼ਹਿਨਸ਼ਾਹ ਜੀ ਕੋਲ ਹੀ ਬੈਠ ਗਏ ਪਿਆਰੇ ਸਤਿਗੁਰੂ ਜੀ ਨੇ ਬਚਨ ਫ਼ਰਮਾਇਆ, ‘‘ਵੇਖ ਵਰੀ ਚਾਰੇ ਪਾਸੇ ਲੱਖਾ ਦੀ ਗਿਣਤੀ ’ਚ ਸੰਗਤ ਹੈ’’ ਸਤਿ ਬ੍ਰਹਮਚਾਰੀ ਸੇਵਾਦਾਰ ਦਾਦੂ ਬਾਗੜੀ ਖੜਾ ਹੋ ਕੇ ਬੋਲਿਆ ਕਿ ਸਾਂਈ ਜੀ, ਇੱਥੇ ਤਾਂ ਅਸੀਂ ਗਿਣਤੀ ਦੇ ਹੀ ਆਦਮੀ ਹਾਂ, ਲੱਖਾਂ ਨਹੀਂ। ਕੁੱਲ ਮਾਲਿਕ ਸਤਿਗੁਰੂ ਜੀ ਨੇ ਬਚਨ ਫਰਮਾਇਆ , ‘‘ਥੋੜੇ ਸਮੇਂ ’ਚ ਤੁਹਾਡੇ ਸਾਹਮਣੇ ਸਤਿਗੁਰੂ ਦਾ ਬਹੁਤ ਵੱਡਾ ਕਾਰਖਾਨਾ ਬਣੇਗਾ ਪੁੱਟਰ, ਇੱਥੇ ਰੂਹਾਨੀ ਕਾਲਜ਼ ਬਣਾਵਾਗੇ’’ ਇੰਨੇ ’ਚ ਪਰਸ ਰਾਮ ਬੇਗੂ ਵਾਲਾ ਆ ਗਿਆ। ਪਰਸ ਰਾਮ ਨੇ ਆਉਦੇ ਹੀ ਸ਼ਹਿਨਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ’ਚ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਲਾਇਆ।
ਸਤਿਗੁਰੂ ਜੀ ਦੇ ਪਵਿੱਤਰ ਬਚਨ ਹੋ ਰਹੇ ਨੇ ਪੂਰੇ
ਦਿਆਲੂ ਸਤਿਗੁਰੂ ਜੀ ਨੇ ਪਰਸ ਰਾਮ ਤੋਂ ਪੁੱਛਿਆ, ‘‘ਪੁੱਟਰ! ਅਸੀਂ ਇਹ ਜ਼ਮੀਨ ਮੁੱਲ ਲੈਣੀ ਹੈ, ਕੀ ਭਾਅ ਮਿਲੇਗੀ? ’’ ਪਰਸ ਰਾਮ ਨੇ ਕਿਹਾ ਸਾਂਈ ਜੀ! ਮੇਰੀ ਤਾਂ ਵੀਹ ਵਿੱਘੇ ਜ਼ਮੀਨ ਹੈ, ਇੰਜ ਹੀ ਲੈ ਲਓ ਦਿਆਲੂ ਸਤਿਗੁਰੂ ਜੀ ਨੇ ਬਚਨ ਫ਼ਰਮਾਏ,‘‘ਅਸੀਂ ਇੰਜ ਨਹੀਂ ਲਵਾਂਗੇ, ਮੁੱਲ ਲਵਾਂਗੇ’’ ਸਤਿਗੁਰੂ ਜੀ ਨੇ ਆਪਣੀ ਡੰਗੋਰੀ ਉੱਪਰ ਉਠਾਕੇ ਇਸ਼ਾਰੇ ਨਾਲ ਚਾਰੇ ਪਾਸੇ ਘੁਮਾਉਂਦੇ ਹੋਏ ਬਚਨ ਫਰਮਾਇਆ,‘‘ ਪੁੱਟਰ! ਇੰਨੀ ਇੰਨੀ ਜ਼ਮੀਨ ਲਵਾਂਗੇ ਅਤੇ ਪੈਸੇ ਦੇ ਕੇ ਹੀ ਲਵਾਂਗੇ।’’ ਉਸ ਦਿਨ ਬੇਪਰਵਾਹ ਜੀ ਪੈਂਦਲ ਚੱਲ ਕੇ ਹੀ ਸ਼ਾਹ ਮਸਤਾਨਾ ਜੀ ਧਾਮ ਤੱਕ ਆਏ ਸਨ
ਦਰਬਾਰ ਦੇ ਪਹਿਲਾਂ ਵਾਲੇ ਦਰਵਾਜੇ ਕੋਲ ਖੜ੍ਹੇ ਹੋ ਕੇ ਬਚਨ ਫਰਮਾਇਆ,‘‘ਅੱਜ ਅਸੀਂ ਦਰਬਾਰ ’ਚ ਨਵਾਂ ਨਮੂਨਾ ਮਨਜੂਰ ਕਰਕੇ ਆਏ ਹਾਂ ’’ ਇੰਨੇ ਬਚਨ ਫਰਮਾਕੇ ਸਤਿਗੁਰੂ ਜੀ ਦਰਬਾਰ ਅੰਦਰ ਚਲੇ ਗਏ ਚਲਦੇ-ਚੱਲਦੇ ਬੇਪ੍ਰਵਾਹ ਜੀ ਘੰਟਾ ਘਰ ਦੇ ਕੋਲ ਠਹਿਰ ਗਏ ਉਸ ਸਮੇਂ ਸਾਂਈਂ ਜੀ ਦੇ ਨਾਲ 10-15 ਸੇਵਾਦਾਰ ਸਨ ਸੱਚੇ ਸਤਿਗੁਰੂ ਜੀ ਨੇ ਘੰਟੇ ਵੱਲ ਵੇਖ ਕੇ ਇਸ਼ਾਰਾ ਕਰਦੇ ਹੋਏ ਬਚਨ ਫ਼ਰਮਾਇਆ,‘‘ਜਿਵੇਂ ਘੰਟਾ ਚੱਲਦਾ ਹੈ, ਇੰਜ ਹੀ ਆਪਣੀ ਉਮਰ ਘਟਦੀ ਜਾ ਰਹੀ ਹੈ।
ਇਸ ਲਈ ਦੋ ਘੰਟੇ ਰੋਜ਼ਾਨਾ ਭਜਨ ਸਿਮਰਨ ਕਰਨਾ ਚਾਹੀਦਾ ’’ ਫਿਰ ਬੇਪਰਵਾਹ ਜੀ ਸੱਚਖੰਡ ਹਾਲ ’ਤੇ ਬਣੇ ਚਬਾਰੇ ’ਤੇ ਚੜ੍ਹਦੇ ਸਮੇਂ ਪੌੜੀਆਂ ’ਤੇ ਰੁਕ ਗਏ ਅਤੇ ਹੇਠਾਂ ਖੜੇ ਸਤਿ ਬ੍ਰਹਮਚਾਰੀ ਸੇਵਾਦਾਰ ਦਾਦੂ ਬਾਗੜੀ ਅਤੇ ਹੋਰ ਸੇਵਾਦਾਰਾਂ ’ਤੇ ਆਪਣੀ ਦਇਆ ਮਿਹਰ ਭਰੀ ਦਿ੍ਰਸਟੀ ਪਾਉਂਦੇ ਹੋਏ ਫ਼ਰਮਾਇਆ,‘‘ ਜਦੋਂ ਅਸੀਂ ਫਿਰ ਨਵੀਂ ਬਾਡੀ ਧਾਰ ਕੇ ਆਵਾਂਗੇ ਤਾਂ ਦਾਦੂ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ੳਸ ਜਗ੍ਹਾ ਲੱਖਾਂ ਲੋਕ ਅਇਆ ਕਰਨਗੇ, ਜੋ ਅੱਜ ਅਸੀਂ ਮਨਜ਼ੂਰ ਕਰਕੇ ਆਏ ਹਾਂ’’ 10-15 ਦਿਨ ਬਾਅਦ ਬੇਪ੍ਰਵਾਹ ਸਾਂਈ ਸ਼ਾਹ ਮਸਤਾਨਾ ਜੀ ਮਹਾਰਾਜ ਸਤਿਲੋਕਪੁਰ ਧਾਮ, ਨੇਜੀਆ ਖੇੜਾ ਤੋਂ ਸ਼ਾਹ ਮਸਤਾਨਾ ਜੀ ਧਾਮ ਲਈ ਚੱਲੇ।
ਸਤਿਗੁਰੂ ਜੀ ਦੇ ਪਵਿੱਤਰ ਬਚਨ ਹੋ ਰਹੇ ਨੇ ਪੂਰੇ | MSG Bhandara
ਉਸ ਦਿਨ ਸੱਚੇ ਸਤਿਗੁਰੂ ਜੀ ਦੇ ਨਾਲ ਕਾਫੀ ਸਤਿਸੰਗੀ ਸਨ ਸਤਿਗੁਰੂ ਜੀ ਤੁਰਦੇ -ਤੁਰਦੇ ਉਸ ਦਰੱਖਤ ਦੇ ਕੋਲ ਆ ਗਏ ਜੋ ਸ਼ਾਹ ਸਤਿਨਾਮ ਜੀ ਧਾਮ ’ਚ ਆਰੇ ਕੋਲ ਹੈ ਸੱਚੇ ਪਾਤਸ਼ਾਹ ਜੀ ਉਥੇ ਰੁਕ ਗਏ ਅਤੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਚਨ ਫਰਮਾਏ,‘‘ਜਗ੍ਹਾਂ ਤਾਂ ਕਾਬਲ ਹੈ ’’ ਏਨਾ ਕਹਿ ਕੇ ਸਤਿਗੁਰੂ ਜੀ ਅੱਗੇ ਚੱਲ ਪਏ ਇਸ ਤਰ੍ਹਾਂ ਇੱਕ ਵਾਰ ਫੇਰ ਸ਼ਹਿਨਸ਼ਾਹ ਜੀ ਨੇਜੀਆਂ ਖੇੜਾ ਪਿੰਡ ਵੱਲ ਜਾ ਰਹੇ ਸਨ ਜਦੋਂ ਸਤਿਗੁਰੂ ਜੀ ਉਸ ਟਿੱਬੇ ਕੋਲ ਪਹੁੰਚੇ ( ਜਿੱਥੇ ਹੁਣ ਸ਼ਾਹ ਸਤਿਨਾਮ ਜੀ ਧਾਮ ਦਾ ਤੇਰਾਵਾਸ ਬਣਿਆ ਹੋਇਆ ਹੈ) ਤਾਂ ਪਿਆਰੇ ਸਤਿਗੁਰੂ ਜੀ ਨੇ ਬਚਨ ਫਰਮਾਏ, ‘‘ ਇੱਥੇ ਰੰਗ ਭਾਗ ਲੱਗ ਜਾਣਗੇ ਜੰਗਲ ’ਚ ਮੰਗਲ ਹੋ ਜਾਵੇਗਾ।’’