ਸਤਿਗੁਰੂ ਜੀ ਨੇ ਜੀਵ ਨੂੰ ਬਖਸ਼ਿਆ ਖੁਸ਼ੀਆਂ ਦਾ ਖਜ਼ਾਨਾ (Shah Mastana Ji Maharaj)
ਸੰਨ 1957 ’ਚ ਡੇਰਾ ਸੱਚਾ ਸੌਦਾ ਨੇਜੀਆ ਖੇੜਾ ’ਚ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana Ji Maharaj) ਦਾ ਸਤਿਸੰਗ ਸੀ ਹਰੀ ਚੰਦ ਪੰਜਕਲਿਆਣਾ ਨੇ ਪਹਿਲੀ ਵਾਰ ਸਤਿਸੰਗ ਸੁਣਿਆ ਅਤੇ ਨਾਮ-ਸ਼ਬਦ ਵੀ ਲੈ ਲਿਆ ਆਪ ਜੀ ਨੇ ਨਾਮ ਦਿੰਦੇ ਸਮੇਂ ਬਚਨ ਫ਼ਰਮਾਏ, ‘‘ਅੱਜ ਤੋਂ ਤੁਹਾਡਾ ਨਵਾਂ ਜਨਮ ਹੋ ਗਿਆ ਸਤਿਗੁਰੂ ਤੁਹਾਡੇ ਅੰਦਰ ਬੈਠ ਗਿਆ ਕਾਲ, ਮਹਾਕਾਲ ਵੀ ਤੁਹਾਨੂੰ ਹੱਥ ਨਹੀਂ ਲਾ ਸਕਦਾ ਜੇਕਰ ਤੁਸੀਂ ਇਸ ਨਾਮ ਨੂੰ ਜਪੋਗੇ ਤਾਂ ਜੋ ਮੂੰਹ ’ਚੋਂ ਆਵਾਜ਼ ਕਢੋਗੇ, ਸਤਿਗੁਰੂ ਉਹੀ ਪੂਰੀ ਕਰ ਦੇਵੇਗਾ।’’
ਹਰੀ ਚੰਦ ਨੇ ਦੱਸਿਆ ਕਿ ਉਸ ਸਮੇਂ ਸਾਡੇ ਘਰ ’ਚ ਬਹੁਤ ਗਰੀਬੀ ਸੀ ਘਰ ’ਚ ਕਮਾਉਣ ਵਾਲਾ ਕੋਈ ਨਹੀਂ ਸੀ ਮੈਂ ਉਸ ਸਮੇਂ ਚੌਥੀ ਜਮਾਤ ’ਚ ਪੜ੍ਹਦਾ ਸੀ ਮੇਰੀ ਮਾਤਾ ਨੇ ਮੈਨੂੰ ਚੌਥੀ ਜਮਾਤ ਪਾਸ ਕਰਵਾ ਕੇ ਸਕੂਲੋਂ ਹਟਾ ਲਿਆ ਅਤੇ ਕਿਹਾ, ਬੇਟਾ! ਕੋਈ ਕੰਮ ਕਰ ਮੈਂ ਰਿਕਸ਼ਾ ਕਿਰਾਏ ’ਤੇ ਲੈ ਕੇ ਚਲਾਉਣ ਲੱਗਾ ਉਸ ਮਜ਼ਦੂਰੀ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਮੈਂ ਆਪਣੇ ਮਨ ਅੰਦਰ ਸਤਿਗੁਰੂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਸਾਈਂ ਜੀ! ਮੈਨੂੰ ਪੜ੍ਹਾਈ ਕਰਵਾਓ ਸਕੂਲ ਤਾਂ ਮੈਂ ਜਾ ਨਹੀਂ ਸਕਦਾ ਕਿਉਕਿ ਘਰ ’ਚ ਗਰੀਬੀ ਹੈ।
ਦੂਜੇ-ਤੀਜੇ ਦਿਨ ਸ਼ਹਿਰ ’ਚ ਮੁਨਿਆਦੀ ਹੋ ਗਈ ਕਿ ਮਾਸਟਰ ਹੁਕਮ ਚੰਦ ਨੇ ਭਾਦਰਾ ਬਾਜ਼ਾਰ ’ਚ ਇੱਕ ਪ੍ਰਾਈਵੇਟ ਸਕੂਲ ਖੋਲ੍ਹ ਲਿਆ ਹੈ ਜੋ ਸਾਲ ’ਚ ਦੋ ਜਮਾਤਾਂ ਪਾਸ ਕਰਵਾਉਣਗੇ ਮੈਂ ਵੀ ਜਾ ਕੇ ਮਾਸਟਰ ਜੀ ਨੂੰ ਬੇਨਤੀ ਕੀਤੀ। ਮਾਸਟਰ ਜੀ ਨੇ ਕਿਹਾ, ਬੇਟਾ! ਮੈਂ ਤੇਨੂੰ ਰਾਤ ਦੇ ਸਮੇਂ ਪੜ੍ਹਾ ਦਿਆ ਕਰਾਂਗਾ। ਦਿਨ ਨੂੰ ਤੂੰ ਰਿਕਸ਼ਾ ਚਲਾ ਕੇ ਆਪਣਾ ਰੁਜ਼ਗਾਰ ਚਲਾ ਮੈਂ ਉਨ੍ਹਾਂ ਦੇ ਸਕੂਲ ’ਚ ਹੀ ਦਾਖਲਾ ਲੈ ਲਿਆ ਅਤੇ ਰਾਤ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਸਾਡੇ ਘਰ ’ਚ ਉਸ ਸਮੇਂ ਇੰਨੀ ਗਰੀਬੀ ਸੀ ਕਿ ਘਰ ’ਚ ਲਾਲਟੇਨ ਖਰੀਦਣ ਦੀ ਵੀ ਸਮਰੱਥਾ ਨਹੀਂ ਸੀ। ਦੀਵੇ ਦੇ ਚਾਨਣੇ ਮੈਂ ਰਾਤ ਨੂੰ ਸਕੂਲ ਦਾ ਕੰਮ ਕਰਦਾ ਅਤੇ ਦਿਨੇ ਰਿਕਸ਼ਾ ਚਲਾਉਦਾ।
ਸਤਿਗੁਰੂ ਜੀ ਨੇ ਜੀਵ ਨੂੰ ਬਖਸ਼ਿਆ ਖੁਸ਼ੀਆਂ ਦਾ ਖਜ਼ਾਨਾ
ਉਸੇ ਸਾਲ ਜਦੋਂ ਅੱਠਵੀਂ ਜਮਾਤ ਦਾ ਦਾਖਲਾ ਭਰਨ ਲੱਗਾ ਤਾਂ ਮੈਂ ਵੀ ਮਾਸਟਰ ਜੀ ਨੂੰ ਕਿਹਾ ਕਿ ਮੇਰਾ ਵੀ ਅੱਠਵੀਂ ਜਮਾਤ ਦਾ ਦਾਖਲਾ ਭਰ ਦੇਣਾ। ਮੈਨੂੰ ਆਪਣੇ ਸਤਿਗੁਰੂ ਦੇ ਬਚਨਾਂ ’ਤੇ ਦ੍ਰਿੜ੍ਹ ਵਿਸ਼ਵਾਸ ਸੀ ਕਿ ਜੋ ਮੂੰਹੋਂ ਆਵਾਜ਼ ਕਢੋਗੇ। ਸਤਿਗੁਰੂ ਉਹੀ ਪੂਰੀ ਕਰਨਗੇ। ਸਤਿਗੁਰੂ ਜੀ ਮੈਨੂੰ ਜ਼ਰੂਰ ਹੀ ਅੱਠਵੀਂ ਜਮਾਤ ਪਾਸ ਕਰਵਾ ਦੇਣਗੇ ਪਰ ਮਾਸਟਰ ਜੀ ਕਹਿਣ ਲੱਗੇ, ਇਸ ਸਾਲ ਤੁਸੀਂ ਪੰਜਵੀਂ-ਛੇਵੀਂ ਕਰਨਾ, ਫਿਰ ਅਗਲੇ ਸਾਲ ਤੈਨੂੰ ਸੱਤਵੀਂ-ਅੱਠਵੀਂ ਕਰਵਾਵਾਂਗੇ ਇੱਕ ਸਾਲ ’ਚ ਚਾਰ ਜਮਾਤਾਂ ਨਹੀਂ ਹੋ ਸਕਦੀਆਂ। ਜੇਕਰ ਫੇਲ੍ਹ ਹੋ ਗਿਆ ਤਾਂ ਸਾਡੀ ਬਦਨਾਮੀ ਹੋ ਜਾਵੇਗੀ ਇਸ ਲਈ ਤੇਰਾ ਦਾਖਲਾ ਅਗਲੇ ਸਾਲ ਭਰਾਂਗੇ। ਮੈਂ ਕਿਹਾ, ਮਾਸਟਰ ਜੀ! ਮੈਂ ਫੇਲ੍ਹ ਨਹੀਂ ਹੁੰਦਾ, ਪੂਰੀ ਮਿਹਨਤ ਕਰਾਂਗਾ ਉਸ ਸਮੇਂ ਅੱਠਵੀਂ ਦਾ ਦਾਖਲਾ ਜ਼ਿਲ੍ਹਾ ਸਿੱਖਿਆ ਦਫ਼ਤਰ, ਹਿਸਾਰ ’ਚ ਭਰਿਆ ਜਾਂਦਾ ਸੀ।
ਵਾਰ-ਵਾਰ ਬੇਨਤੀ ਕਰਨ ’ਤੇ ਮਾਸਟਰ ਜੀ ਨੇ ਮੇਰਾ ਅੱਠਵੀਂ ਦਾ ਦਾਖਲਾ ਭੇਜ ਦਿੱਤਾ ਸਾਲਾਨਾ ਪ੍ਰੀਖਿਆ ਹੋਈ ਅਤੇ ਸਤਿਗੁਰੂ ਜੀ ਦੀ ਮਿਹਰ ਨਾਲ ਮੈਂ ਪਾਸ ਹੋ ਗਿਆ ਅਗਲੇ ਸਾਲ ਸੰਨ 1959 ’ਚ ਮੇਰਾ ਦਸਵੀਂ ਦਾ ਦਾਖਲਾ ਪੰਜਾਬ ਯੂੁਨੀਵਰਸਿਟੀ ਚੰਡੀਗੜ੍ਹ ਨੂੰ ਭੇਜਿਆ ਗਿਆ ਸਰਵ-ਸਮਰੱਥ ਸਤਿਗੁਰੂ ਜੀ ਦੀ ਅਪਾਰ ਰਹਿਮਤ ਨਾਲ ਮੈਂ ਦਸਵੀਂ ਜਮਾਤ ਵੀ ਚੰਗੇ ਨੰਬਰਾਂ ਨਾਲ ਪਾਸ ਕਰ ਲਈ ਮੇਰੇ ਮਾਸਟਰ ਜੀ ਤੇ ਸੁਣਨ ਵਾਲੇ ਹੈਰਾਨ ਰਹਿ ਗਏ ਕਿ ਇਸ ਨੇ ਦੋ ਸਾਲਾਂ ’ਚ 6 ਜਮਾਤਾਂ ਕਿਵੇਂ ਪਾਸ ਕਰ ਲਈਆਂ ਜਦੋਂਕਿ ਦਿਨੇ ਇਹ ਰਿਕਸ਼ਾ ਚਲਾਉਦਾ ਹੈ ਅਤੇ ਫਿਰ ਪੜ੍ਹਦਾ ਕਦੋਂ ਹੈ! ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਸ ਨੂੰ ਪਾਸ ਕਰਵਾਉਣ ਵਾਲੇ ਤਾਂ ਉਸ ਦੇ ਪਿਆਰੇ ਸਤਿਗੁਰੂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਹਨ।
ਫਿਰ ਚੱਕਬੰਦੀ ਵਿਭਾਗ ਦੇ ਰੋੜੀ ਡਿਵੀਜ਼ਨ ਸਰਸਾ ’ਚ ਕਰਮਚਾਰੀ ਦੀ ਇੱਕ ਅਸਾਮੀ ਨਿੱਕਲੀ ਉਨ੍ਹੀਂ ਦਿਨੀਂ ਇਸ ਡਿਵੀਜਨ ’ਚ ਐਕਸੀਅਨ ਕਪੂਰ ਸਾਹਿਬ ਲੱਗੇ ਹੋਏ ਸਨ ਮੈਂ ਵੀ ਆਪਣੀ ਅਰਜੀ ਡਿਵੀਜ਼ਨ ਨੂੰ ਭੇਜ ਦਿੱਤੀ। ਇਸ ਨੌਕਰੀ ਲਈ ਲਗਭਗ 150 ਅਰਜ਼ੀਆਂ ਪਹੁੰਚ ਗਈਆਂ ਸਨ ਕਈ ਤਾਂ ਉੱਚੀ ਪਹੁੰਚ ਵਾਲੇ ਵੀ ਸਨ ਪਰ ਮੇਰੇ ਕੋਲ ਨਾ ਤਾਂ ਕੋਈ ਸਿਫਾਰਿਸ਼ ਸੀ ਅਤੇ ਨਾ ਹੀ ਕੋਈ ਮੈਨੂੰ ਜਾਣਦਾ ਸੀ ਮੇਰੀ ਸਿਫਾਰਿਸ਼ ਕਰਨ ਵਾਲੇ ਤਾਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਹੀ ਸਨ। ਮੈਂ ਤਾਂ ਵਾਰ-ਵਾਰ ਆਪਣੇ ਪਿਆਰੇ ਸਤਿਗੁਰੂ ਅੱਗੇ ਬੇਨਤੀ ਕਰ ਰਿਹਾ ਸੀ ਕਿ ਸਾਈਂ ਜੀ! ਦਸਵੀਂ ਵੀ ਆਪ ਜੀ ਨੇ ਪਾਸ ਕਰਵਾਈ ਹੈ ਅਤੇ ਨੌਕਰੀ ਵੀ ਆਪ ਜੀ ਜਰੂਰ ਹੀ ਲਗਵਾਓਗੇ।
ਐਕਸੀਅਨ ਕਪੂਰ ਸਾਹਿਬ ਨੇ ਸਾਡੇ ਸਾਰਿਆਂ ਦਾ ਇੰਟਰਵਿਊ ਲਿਆ ਅਤੇ ਦਸਵੀਂ ਦੇ ਅੰਕ ਦੇਖ ਕੇ 150 ਅਰਜੀਆਂ ’ਚੋਂ ਸਤਿਗੁਰੂ ਜੀ ਦੀ ਮਿਹਰ ਨਾਲ ਮੈਨੂੰ ਰੱਖ ਲਿਆ ਇਸ ਤਰ੍ਹਾਂ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਮੇਰੀ ਹਰ ਇੱਛਾ ਪੂਰੀ ਕੀਤੀ ਕੋਈ ਕਮੀ ਨਹੀਂ ਰਹਿਣ ਦਿੱਤੀ ਜੋ ਵੀ ਆਪਣੇ ਸਤਿਗੁਰੂ ’ਤੇ ਦਿ੍ਰੜ ਵਿਸ਼ਵਾਸ ਕਰਦੇ ਹਨ ਸਤਿਗੁਰੂ ਜੀ ਉਸ ਨੂੰ ਕਿਸੇ ਵੀ ਚੀਜ ਦੀ ਕਮੀ ਨਹੀਂ ਛੱਡਦੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ