ਜੀਵ ਦੇ ਸਦਾ ਅੰਗ ਸੰਗ ਹਨ ਸਤਿਗੁਰੂ

Mahan Rahmo Karma Diwas

ਜੀਵ ਦੇ ਸਦਾ ਅੰਗ ਸੰਗ ਹਨ ਸਤਿਗੁਰੂ

ਸੱਚੇ ਸਤਿਗੁਰੂ ਜੀਵਾਂ ਨੂੰ ਜਨਮ ਮਰਨ ਦੇ ਚੱਕਰ ਤੋਂ ਅਜ਼ਾਦ ਕਰਨ ਲਈ ਅਵਤਾਰ ਧਾਰਦੇ ਹਨ ਨਾਮ ਸ਼ਬਦ ਦੀ ਦਾਤ ਪ੍ਰਦਾਨ ਕਰਕੇ ਉਹ ਜੀਵਾਂ ਦਾ ਦੋਵਾਂ ਜਹਾਨਾਂ ‘ਚ ਕਲਿਆਣ ਕਰਦੇ ਹਨ ਉਹਨਾਂ ਦੀ ਨਜ਼ਰ ਮਿਹਰ ਜਿੱਥੇ ਪੈ ਜਾਵੇ ਉਹ ਜੀਵ ਨੂੰ ਬੇਅੰਤ ਖੁਸ਼ੀਆਂ ਬਖਸ਼ ਦਿੰਦੀ ਹੈ ਜੀਵਾਂ ਦੇ ਜਨਮ ਮਰਨ ਨੂੰ ਮੁਕਾਉਣ ਵਾਲੇ ਸਤਿਗੁਰੂ ਜਨਮ ਮਰਨ ਤੋਂ ਅਜ਼ਾਦ ਹੁੰਦੇ ਹਨ ਅਤੇ ਉਹ ਹਮੇਸ਼ਾ ਰਹਿੰਦੇ ਹਨ  ਪਰੰਤੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਰੂਹਾਨੀਅਤ ਦੇ ਇਤਿਹਾਸ ‘ਚ ਇੱਕ ਨਵੀਂ ਮਿਸਾਲ ਪੈਦਾ ਕੀਤੀ ਆਪ ਜੀ ਨੇ ‘ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’ ਭਾਵ ਸ਼ਾਹ ਮਸਤਾਨਾ ਜੀ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ‘ਚ ਵੀ ਅਸੀਂ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਹੀ ਕੰਮ ਕਰਾਂਗੇ ਸੰਤਾਂ ਨੂੰ ਕੁਦਰਤ ਦੇ ਨਿਯਮਾਂ ਦਾ ਪਾਲਣ ਕਰਦਿਆਂ ਦੇਹ ਤਾਂ ਤਿਆਗਣੀ ਪੈਂਦੀ ਹੈ ਪਰ ਉਹ ਸਤਿਗੁਰੂ ਹਮੇਸ਼ਾ ਆਪਣੇ ਬਚਨਾਂ ਅਨੁਸਾਰ ਜੀਵ ਦੇ ਨਾਲ ਹੁੰਦਾ ਹੈ

ਸਤਿਗੁਰੂ ਦੇ ਪਰਉਪਕਾਰਾਂ ਤੇ ਨੂਰੀ ਮੁਖ ਦੀ ਕਸ਼ਿਸ਼ ਜੀਵ ਦੇ ਦਿਲ ਅੰਦਰ ਅਥਾਹ ਮੁਹੱਬਤ ਪੈਦਾ ਕਰਦੀ ਹੈ 13 ਦਸੰਬਰ 1991 ਨੂੰ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣਾ ਪਵਿੱਤਰ ਚੋਲਾ ਬਦਲਿਆ  ਪੂਜਨੀਕ ਪਰਮ ਪਿਤਾ ਜੀ ਨੇ ਅਨਾਮੀ ਸਮਾਉਣ ਤੋਂ 15 ਮਹੀਨੇ ਪਹਿਲਾਂ ਹੀ ਸਾਧ-ਸੰਗਤ ਦਾ ਹੱਥ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਕਰ-ਕਮਲਾਂ ‘ਚ ਥਮ੍ਹਾ ਦਿੱਤਾ ਦੋਵਾਂ ਪਾਤਸ਼ਾਹੀਆਂ ਦਾ ਇਕੱਠਿਆਂ ਸਟੇਜ ‘ਤੇ ਬੈਠਣਾ, ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਪੂਜਨੀਕ ਪਰਮ ਪਿਤਾ ਜੀ ਦਾ ਹਰ ਤਰਫੋਂ ਉਹਨਾਂ ਦੀ ਸੇਵਾ ‘ਚ ਧਿਆਨ ਰੱਖਣਾ, ਸਾਧ-ਸੰਗਤ ਲਈ ਇਲਾਹੀ ਨਜ਼ਾਰਾ ਸੀ

ਭਾਵੇਂ ਸਤਿਗੁਰੂ ਦਾ ਜਿਸਮਾਨੀ ਰੂਪ ‘ਚ ਵਿਛੋੜਾ ਅਸਹਿ ਹੁੰਦਾ ਹੈ ਪਰ ਪੂਜਨੀਕ ਹਜ਼ੂਰ ਪਿਤਾ ਜੀ ਦੇ ਰੂਪ ‘ਚ ਸਾਧ-ਸੰਗਤ ਨੂੰ ਅੰਦਰੋਂ ਅਜਿਹੀ ਮਜ਼ਬੂਤੀ ਮਿਲੀ ਕਿ ਸਾਧ-ਸੰਗਤ ਆਪਣੇ ਸਤਿਗੁਰੂ ਜੀ ਨੂੰ ਹਾਜ਼ਰ-ਨਾਜ਼ਰ ਵੇਖ ਰਹੀ ਹੈ  ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪਵਿੱਤਰ ਧਰਤੀ ਸ੍ਰੀ ਜਲਾਲਆਣਾ ਸਾਹਿਬ, ਤਹਿਸੀਲ ਡੱਬਵਾਲੀ ਜ਼ਿਲ੍ਹਾ ਸਰਸਾ ਹਰਿਆਣਾ ਵਿਖੇ ਪੂਜਨੀਕ ਪਿਤਾ ਸ੍ਰ. ਵਰਿਆਮ ਸਿੰਘ ਜੀ ਤੇ ਪੂਜਨੀਕ ਮਾਤਾ ਆਸ ਕੌਰ ਜੀ ਦੇ ਘਰ 25 ਜਨਵਰੀ ਸੰਨ 1919 ਨੂੰ ਅਵਤਾਰ ਧਾਰਨ ਕੀਤਾ ਆਪ ਜੀ ਬਚਪਨ ਤੋਂ ਵਿਸ਼ੇਸ਼ ਗੁਣਾਂ ਨਾਲ ਭਰਪੂਰ ਤੇ ਆਪਣੇ ਸਾਥੀਆਂ ਲਈ ਮਾਰਗ ਦਰਸ਼ਕ ਰਹੇ

ਆਪ ਜੀ ਦੇ ਜਜ਼ਬੇ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ ਆਪ ਜੀ ਦੇ ਦਿਲ ‘ਚ ਪ੍ਰਭੂ ਪ੍ਰਾਪਤੀ ਲਈ ਅਥਾਹ ਖਿੱਚ ਸੀ, ਜਿਸ ਵਾਸਤੇ ਆਪ ਜੀ ਕਈ ਮਹਾਤਮਾਵਾਂ ਨੂੰ ਮਿਲੇ ਪਰ ਆਪ ਜੀ ਦੀ ਤਸੱਲੀ ਨਾ ਹੋਈ ਅਖੀਰ ਆਪ ਜੀ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਸ਼ਰਨ ‘ਚ ਆਏ ਤਾਂ ਉਨ੍ਹਾਂ ਦੇ ਦਰਸ਼ਨ ਕਰਕੇ ਤੇ ਬਚਨ ਸੁਣ ਕੇ ਤਸੱਲੀ ਹੋਈ ਆਪ ਜੀ ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਰੰਗ ‘ਚ ਰੰਗੇ ਗਏ ਦੂਰ-ਦੁਰਾਡੇ ਜਿੱਥੇ ਵੀ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਸਤਿਸੰਗ ਫਰਮਾਉਂਦੇ ਆਪ ਜੀ ਉੱਥੇ ਪਹੁੰਚ ਜਾਂਦੇ ਜੋ ਵੀ ਸੇਵਾ ਮਿਲਦੀ ਹਮੇਸ਼ਾ ਅੱਗੇ ਹੋ ਕੇ ਕਰਦੇ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਤੋਂ ਪਹਿਲਾਂ ਆਪ ਜੀ ਦੀ ਜੋ ਸਖ਼ਤ ਪ੍ਰੀਖਿਆ ਲਈ ਉਹ ਸਤਿਗੁਰੂ ਪ੍ਰਤੀ ਪਿਆਰ, ਸਤਿਕਾਰ ਤੇ ਕੁਰਬਾਨੀ ਦੀ ਅਦੁੱਤੀ ਮਿਸਾਲ ਹੈ

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮਾਂ ‘ਤੇ ਆਪ ਜੀ ਨੇ ਆਪਣੀ ਵੱਡੀ ਹਵੇਲੀ ਢਾਹ ਕੇ ਖੇਤੀਬਾੜੀ ਦੇ ਸੰਦਾਂ ਤੋਂ ਲੈ ਕੇ ਸਾਰਾ ਸਾਮਾਨ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਚਰਨਾਂ ‘ਚ ਡੇਰਾ ਸੱਚਾ ਸੌਦਾ ਵਿਖੇ ਅਰਪਣ ਕਰ ਦਿੱਤਾ
ਪ੍ਰੀਖਿਆ ਅਜੇ ਵੀ ਬਾਕੀ ਸੀ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਰਾਤ ਵੇਲੇ ਇਹ ਸਾਰਾ ਸਾਮਾਨ ਡੇਰੇ ਤੋਂ ਬਾਹਰ ਰੱਖਣ ਤੇ ਆਪ ਜੀ ਨੂੰ ਹੀ ਇਸ ਦੀ ਰਾਖੀ ਕਰਨ ਦੇ ਬਚਨ ਫਰਮਾਏ

ਪੂਜਨੀਕ ਪਰਮ ਪਿਤਾ ਜੀ ਅਡੋਲ ਰਹੇ ਰਾਤ ਵੇਲੇ ਕੜਾਕੇ ਦੀ ਸਰਦੀ ਤੇ ਬੂੰਦਾਂ-ਬਾਂਦੀ ‘ਚ ਸਾਰਾ ਸਾਮਾਨ ਡੇਰੇ ਤੋਂ ਬਾਹਰ ਲੈ ਆਂਦਾ ਤੇ ਸਾਰੀ ਰਾਤ ਸਾਮਾਨ ਕੋਲ ਬੈਠ ਕੇ ਗੁਜ਼ਾਰੀ ਸਵੇਰੇ ਆਪ ਜੀ ਨੇ ਸਾਰਾ ਸਾਮਾਨ ਸਤਿਸੰਗ ‘ਤੇ ਆਈ ਹੋਈ ਸਾਧ-ਸੰਗਤ ਨੂੰ ਵੰਡ ਦਿੱਤਾ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਪੂਜਨੀਕ ਪਰਮ ਪਿਤਾ ਜੀ ਦੀ ਮਹਾਨ ਕੁਰਬਾਨੀ ਵੇਖ ਕੇ ਗਦਗਦ ਹੋਏ ਤੇ ਆਪ ਜੀ ਨੂੰ ਬੇਅੰਤ ਬਚਨ ਕਰਦੇ ਹੋਏ ਗੁਰਗੱਦੀ ਦੀ ਬਖਸ਼ਿਸ਼ ਕੀਤੀ ਪੂਜਨੀਕ ਪਰਮ ਪਿਤਾ ਜੀ ਦਾ ਬਚਪਨ ਦਾ ਨਾਂਅ ਸਰਦਾਰ ਹਰਬੰਸ ਸਿੰਘ ਸੀ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦਾ ਨਾਂਅ ਸਤਿਨਾਮ ਸਿੰਘ ਜੀ ਰੱਖ ਕੇ ਆਪ ਜੀ ਨੂੰ ਆਪਣਾ ਰੂਹਾਨੀ ਵਾਰਿਸ ਬਣਾਇਆ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸੰਨ 1960 ਤੋਂ 1990 ਤੱਕ 11 ਲੱਖ ਤੋਂ ਵੱਧ ਲੋਕਾਂ ਨੂੰ ਨਸ਼ਿਆਂ, ਅੰਧ-ਵਿਸ਼ਵਾਸ, ਫਜ਼ੂਲ ਖਰਚਿਆਂ, ਲੜਾਈ-ਝਗੜਿਆਂ ਤੋਂ ਬਚਾ ਕੇ ਆਦਰਸ਼ ਜੀਵਨ ਜਿਉਣ ਦੇ ਰਾਹ ਤੋਰਿਆ

ਆਪ ਜੀ ਦਾ ਸੰਦੇਸ਼ ਹੈ ਕਿ ਪਰਮਾਤਮਾ ਇੱਕ ਹੈ ਤੇ ਸਾਰੇ ਮਨੁੱਖ ਉਸ ਦੀ ਔਲਾਦ ਹਨ ਇਸ ਲਈ ਕੋਈ ਵੱਡਾ-ਛੋਟਾ, ਊਂਚ-ਨੀਚ ਨਹੀਂ ਪਰਮਾਤਮਾ ਨੂੰ ਪਾਉਣ ਲਈ ਕਿਸੇ ਪਾਖੰਡ ਦੀ ਜ਼ਰੂਰਤ ਨਹੀਂ, ਸਗੋਂ ਸੱਚੇ ਦਿਲੋਂ ਪਰਮਾਤਮਾ ਨਾਲ ਪਿਆਰ ਕਰੇ ਤੇ ਉਸ ਦੀ ਖਲਕਤ ਦੀ ਸੇਵਾ ਕਰੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਲੋਕਾਂ ਨੂੰ ਭਾਈਚਾਰੇ ਤੇ ਇਨਸਾਨੀਅਤ ਦਾ ਪਾਠ ਪੜ੍ਹ੍ਹਾਇਆ
23 ਸਤੰਬਰ 1990 ਨੂੰ ਆਪ ਜੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਪੂਜਨੀਕ ਗੁਰੂ ਜੀ ਦੀ ਅਗਵਾਈ ‘ਚ ਅੱਜ ਡੇਰਾ ਸੱਚਾ ਸੌਦਾ ਰੂਹਾਨੀਅਤ ਦੀ ਸੇਵਾ ‘ਚ ਇੱਕ ਵੱਖਰੀ ਪਛਾਣ ਬਣਾ ਚੁੱਕਾ ਹੈ

ਡੇਰੇ ਦੇ 6 ਕਰੋੜ ਤੋਂ ਵੱਧ ਸ਼ਰਧਾਲੂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਤੇ ਮਾਨਵਤਾ ਦੀ ਸੇਵਾ ‘ਚ ਭਲਾਈ ਦੇ 134 ਕਾਰਜ ਕਰ ਰਹੇ ਹਨ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ 29  ਸਾਲਾਂ ਤੋਂ ਹਰ ਸਾਲ ਡੇਰਾ ਸੱਚਾ ਸੌਦਾ ‘ਚ 12 ਤੋਂ 15 ਦਸੰਬਰ ਤੱਕ ਅੱਖਾਂ ਦਾ ਮੁਫ਼ਤ ਕੈਂਪ ਲਾਇਆ ਜਾਂਦਾ ਹੈ, ਜਿਸ ‘ਚ ਹਜ਼ਾਰਾਂ ਹਨ੍ਹੇਰੀਆਂ ਜ਼ਿੰਦਗੀਆਂ ਨੂੰ ਨਵੀਂ ਰੌਸ਼ਨੀ ਮਿਲ ਚੁੱਕੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.