ਮਾਨਵਤਾ ਲਈ ਵਰਦਾਨ ਸਤਿਗੁਰੂ ਜੀ ਦੇ ਪਵਿੱਤਰ ਬਚਨ

ਸਤਿਸੰਗ ਦੀ ਮਹਿਮਾ

ਭਗਤੀ ਮਾਰਗ ਦੇ ਬਾਰੇ ਸ੍ਰੀ ਰਾਮ ਚੰਦਰ ਜੀ ਫਰਮਾਉਂਦੇ ਹਨ ਕਿ ਭਗਤੀ ਅਜ਼ਾਦ ਹੈ ਇਸ ਨੂੰ ਕਿਸੇ ਹੋਰ ਸਾਧਨ ਜਾਂ ਸਹਾਰੇ ਦੀ ਲੋੜ ਨਹÄ ਹੈ ਭਗਤੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਪਰੰਤੂ ਇਸ ਪਵਿੱਤਰ ਭਗਤੀ-ਭਾਵਨਾ ਅਤੇ ਭਗਤੀ-ਸਾਧਨਾ ਨੂੰ ਜੀਵ ਬਿਨਾ ਸਤਿਸੰਗ (ਬਿਨਾ ਸੰਤ-ਮਹਾਤਮਾ ਦੀ ਸੰਗਤ) ਦੇ ਹਾਸਲ ਹੀ ਨਹÄ ਕਰ ਸਕਦਾ ਇਹ ਸਿਧਾਂਤ ਵੀ ਅਟੱਲ ਹੈ ਸਤਿਸੰਗ ਨੂੰ ਉਹ ਮਹਾਨ ਸ਼ਕਤੀ ਪ੍ਰਾਪਤ ਹੈ, ਜੋ ਜਨਮ-ਮਰਨ ਦੇ ਚੱਕਰ ਦਾ ਅੰਤ ਕਰਦੀ ਹੈ ਭਾਵ ਮਾਲਕ ਦੀ ਸੱਚੀ ਭਗਤੀ ਦੀ ਚਾਬੀ ਸਿਰਫ ਸਤਿਸੰਗ ਹੀ ਹੈ ਇਸ ਜੀਵਨ ’ਚ ਸਿਰਫ ਇਹੀ ਪੁੰਨ ਹੈ ਕਿ ਜੀਵ ਮਨ, ਕਰਮ, ਅਰਥ ਅਤੇ ਵਾਣੀ ਦੁਆਰਾ ਪ੍ਰੇਮੀ-ਭਗਤਾਂ ਅਤੇ ਸਾਧੂ-ਜਨਾਂ ਦੇ ਚਰਨਾਂ ’ਚ ਸੇਵਾ ਅਤੇ ਪੂਜਾ ਕਰੇ ਜੋ ਜੀਵ ਤਨ-ਮਨ ਨਾਲ ਮਾਲਕ ਦੇ ਪਿਆਰਿਆਂ ਅਤੇ ਭਗਤੀ ਰਸ ’ਚ ਲੀਨ ਹੋਏ ਸੰਤ-ਜਨਾਂ ਦੀ ਸੇਵਾ ਕਰਦਾ ਹੈ, ਉਸ ’ਤੇ ਸੰਤ-ਜਨ ਖੁਸ਼ ਹੁੰਦੇ ਹਨ

ਜੈ ਰਾਮ ਜੀ ਦੀ

ਇੱਕ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਰੂਹਾਨੀ ਮਜਲਿਸ ਤੋਂ ਬਾਅਦ ਗੁਫਾ (ਤੇਰਾ ਵਾਸ) ’ਚ ਜਾ ਰਹੇ ਸਨ ਇੱਕ ਵਿਅਕਤੀ ਪਹਿਲੀ ਵਾਰ ਡੇਰੇ ’ਚ ਆਇਆ ਅਤੇ ਉਸ ਨੇ ਪਰਮ ਪਿਤਾ ਜੀ ਨੂੰ ਆਦਰ ਪੂਰਵਕ ਕਿਹਾ, ‘‘ਮਹਾਰਾਜ ਜੀ, ਜੈ ਰਾਮ ਜੀ ਕੀ’’ ਪਰਮ ਪਿਤਾ ਜੀ ਨੇ ਕੋਲ ਖੜੇ ਸੇਵਾਦਾਰਾਂ ਨੂੰ ਸਮਝਾਇਆ, ‘‘ਬੇਟਾ, ਇਹ ਵੀ ਮਾਲਕ ਦਾ ਹੀ ਨਾਮ ਹੈ, ਉਸ ਦੇ ਤਾਂ ਕਰੋੜਾਂ ਨਾਮ ਹਨ ਆਪਣੀ-ਆਪਣੀ ਭਾਸ਼ਾ ’ਚ ਜਿਵੇਂ ਵੀ ਕੋਈ ਬੋਲਦਾ ਹੈ ਉਵੇਂ ਹੀ ਮਾਲਕ ਮਨਜ਼ੂਰ ਕਰਦਾ ਹੈ ਇਸ ਲਈ ਸਤਿਸੰਗੀਆਂ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਤੁਹਾਨੂੰ ‘ਰਾਮ-ਰਾਮ’ ਕਹਿੰਦਾ ਹੈ ਤਾਂ ਉਸ ਦਾ ਜਵਾਬ ‘ਰਾਮ-ਰਾਮ’ ’ਚ ਹੀ ਦਿਓ ਜੇਕਰ ਕੋਈ ‘ਸਤਿ-ਸ੍ਰੀ ਅਕਾਲ’ ਕਹਿੰਦਾ ਹੈ ਤਾਂ ਤੁਸÄ ਵੀ ‘ਸਤ-ਸ੍ਰੀ-ਅਕਾਲ’ ਹੀ ਕਹੋ ਕਿਸੇ ਨਾਲ ਵੀ ਨਫਰਤ ਨਾ ਕਰੋ ਚੰਗੇ ਵਿਹਾਰ ਨਾਲ ਹੀ ਇਨਸਾਨ ਨਾਲ ਜੁੜਦਾ ਹੈ

ਗਿਆਤਾ ਘਟ-ਘਟ ਦੇ

ਇੱਕ ਵਾਰ ਮੈਂ ਡੇਰਾ ਸੱਚਾ ਸੌਦਾ, ਸਰਸਾ ’ਚ ਸੇਵਾ ਕਰਨ ਆਇਆ ਹੋਇਆ ਸੀ ਮੇਰੇ ਮਨ ’ਚ ਖਿਆਲ ਆਇਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮੈਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਕਦੇ ਪ੍ਰਸ਼ਾਦ ਨਹÄ ਦਿੱਤਾ ਘਟ-ਘਟ ਦੀ ਜਾਣਨ ਵਾਲੇ ਪਰਮ ਪਿਤਾ ਜੀ ਨੇ ਉਸੇ ਸਮੇਂ ਸਤਿ ਬ੍ਰਹਮਚਾਰੀ ਸੇਵਾਦਾਰ ਲਛਮਣ ਸਿੰਘ ਨੂੰ ਮੈਨੂੰ ਸੱਦਣ ਲਈ ਭੇਜਿਆ ਮੈਂ ਜਦੋਂ ਗੁਫਾ ’ਚ ਗਿਆ ਤਾਂ ਪਰਮ ਪਿਤਾ ਜੀ ਨੇ ਮੈਨੂੰ ਦੋ ਕੇਲੇ ਪ੍ਰਸਾਦ ਦੇ ਰੂਪ ’ਚ ਦਿੱਤੇ ਅਤੇ ਬਚਨ ਫਰਮਾਏ, ‘‘ਬੇਟਾ! ਇੰਜ ਨਹÄ ਕਰਨਾ ਚਾਹੀਦਾ ਸਤਿਗੁਰੂ ਸੇਵਾ ਦਾ ਫਲ ਬਿਨ ਮੰਗੇ ਹੀ ਦੇ ਦਿੰਦਾ ਹੈ’’ ਇਹ ਬਚਨ ਸੁਣ ਕੇ ਮੇਰੇ ਮਨ ਦੇ ਸਾਰੇ ਵਹਿਮ ਦੂਰ ਹੋ ਗਏ ਮੈਂ ਉਸੇ ਸਮੇਂ ਪਰਮ ਪਿਤਾ ਜੀ ਤੋਂ ਮਾਫੀ ਮੰਗੀ ਪਰਮ ਪਿਤਾ ਜੀ ਨੇ ਮੈਨੂੰ ਭਰਪੂਰ ਅਸ਼ੀਰਵਾਦ ਅਤੇ ਅਥਾਹ ਖੁਸ਼ੀਆਂ ਬਖਸ਼ੀਆਂ
ਕੇਹਰ ਸਿੰਘ, ਪੱਕਾ ਕਲਾਂ, ਬਠਿੰਡਾ (ਪੰਜਾਬ)

ਸ਼ਾਹੂਕਾਰ ਦੇ ਪੱਲੇ

27 ਦਸੰਬਰ, 1957 ਨੇਜੀਆ ਖੇੜਾ, ਸਰਸਾ (ਹਰਿ.)
ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਸਤਿਲੋਕਪੁਰ ਧਾਮ, ਨੇਜੀਆ ਖੇੜਾ ਪਧਾਰੇ ਸ਼ਹਿਨਸ਼ਾਹ ਜੀ ਲਈ ਗੁਫਾ (ਤੇਰਾਵਾਸ) ਤਿਆਰ ਹੋ ਗਈ ਸੀ ਬਾਕੀ ਕੰਮ ਅਜੇ ਚੱਲ ਰਿਹਾ ਸੀ ਸ਼ਹਿਨਸ਼ਾਹ ਜੀ ਨੇ ਸਾਰੇ ਸੇਵਾਦਾਰਾਂ ਨੂੰ ਪ੍ਰਸਾਦ ਦਿੱਤਾ ਅਤੇ ਬਚਨ ਫਰਮਾਏ, ‘‘ਪੁੱਤਰ, ਤੁਸÄ ਸ਼ਾਹੂਕਾਰ ਦੇ ਪੱਲੇ ਬੰਨ੍ਹੇ ਹੋਏ ਹੋ, ਕਿਸੇ ਖੁੱਟਲ (ਕੰਗਾਲ) ਦੇ ਪੱਲੇ ਨਹੀਂ ਹੋ ਪੁੱਤਰ, ਜਿਸ ਬੀਬੀ ਦਾ ਮਰਦ ਮੌਜ਼ੂਦ ਹੈ, ਕੀ ਉਸ ਨੂੰ ਫਿਕਰ ਹੁੰਦਾ ਹੈ ਕਿ ਮੇਰੇ ਘਰ ਲੂਣ ਨਹÄ, ਖੰਡ ਨਹÄ? ਤਾਂ ਤੁਹਾਨੂੰ ਕੀ ਫਿਕਰ ਹੈ ਜਦੋਂਕਿ ਤੁਹਾਡਾ ਸਤਿਗੁਰੂ ਤੁਹਾਡੇ ਨਾਲ ਹਰ ਸਮੇਂ ਮੌਜ਼ੂਦ ਹੈ ਜੋ ਤੁਸÄ ਸਾਧ-ਸੰਗਤ ਦੀ ਸੇਵਾ ਕਰਦੇ ਹੋ ਮਾਲਿਕ ਤੁਹਾਨੂੰ ਦੋਵਾਂ ਜਹਾਨਾਂ ਦੀ ਖੁਸ਼ੀਆਂ ਦੇਵੇਗਾ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.