‘ਬੇਟਾ! ਗੋਰੀਵਾਲਾ ਪਿੰਡ ਤੋਂ ਸੋਢਾ ਲੈ ਲੈਣਾ ਅਤੇ ਉਸ ਨੂੰ ਪੀ ਲੈਣਾ
(Dera Sacha Sauda) ਪ੍ਰੇਮੀ ਮਨਜੀਤ ਸਿੰਘ ਇੰਸਾਂ ਪੁੱਤਰ ਪੇ੍ਰਮੀ ਹਰਨੇਕ ਸਿੰਘ ਗਿਆਨੀ ਪਿੰਡ ਔਢਾਂ ਬਲਾਕ ਦਾਰੇਵਾਲਾ ਜ਼ਿਲ੍ਹਾ ਸਰਸਾ (ਹਰਿਆਣਾ)। ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਬਾਰੇ ਪ੍ਰੇਮੀ ਲਿਖਤੀ ਰੂਪ ’ਚ ਦੱਸਦਾ ਹੈ ਕਿ ਇਹ ਘਟਨਾਕ੍ਰਮ ਮਈ 2010 ਦਾ ਹੈ। ਉਨ੍ਹੀਂ ਦਿਨੀਂ ਬੁਖਾਰ ਜਾਂ ਕਿਸੇ ਬਿਮਾਰੀ ਦੇ ਚੱਲਦਿਆਂ ਮੈਨੂੰ ਸਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਗਿਆ। ਜਾਂਚ ਰਿਪੋਰਟ ’ਚ ਅੰਤੜੀ ਦਾ ਇਨਫੈਕਸ਼ਨ ਅਤੇ ਅਨੀਮੀਆ ਦੀ ਸ਼ਿਕਾਇਤ ਆਈ। ਕੁਝ ਦਿਨ ਦੀ ਲਗਾਤਾਰ ਦਵਾਈ ਨਾਲ ਇਨਫੈਕਸ਼ਨ ਤਾਂ ਦੂਰ ਹੋ ਗਈ ਪਰ ਖੂਨ ਦੀ ਰਿਪੋਰਟ ’ਚ ਸਿਰਫ਼ ਸੱਤ ਗ੍ਰਾਮ ਹੀ ਸ਼ੋ ਹੋ ਰਿਹਾ ਸੀ। ਸਰੀਰ ’ਚ ਖੂਨ ਵਧ ਨਹੀਂ ਰਿਹਾ ਸੀ। ਇੱਕ ਦਿਨ ਮੈਂ ਕੰਪਾਊਂਡਰ (ਡਾਕਟਰ ਦੇ ਸਹਾਇਕ) ਤੋਂ ਅਚਾਨਕ ਪੁੱਛ ਲਿਆ, ਉਹ ਜਦੋਂ ਮੈਨੂੰ ਇੰਜੈਕਸ਼ਨ ਲਾਉਣ ਆਇਆ, ਕਿ ਮੇਰਾ ਖੂਨ ਕਿਉਂ ਨਹੀਂ ਵਧ ਰਿਹਾ। (Dera Sacha Sauda)
ਸੱਤ ਗ੍ਰਾਮ ਹੀ ਰਹਿ ਗਿਆ ਸੀ ਖੂਨ | Dera Sacha Sauda
ਜਿੰਨੇ ਵਾਰ ਚੈੱਕ ਕੀਤਾ ਹੈ ਸੱਤ ਗ੍ਰਾਮ ਹੀ ਸ਼ੋ ਹੋ ਰਿਹਾ ਹੈ। ਉਸ ਨੇ ਦੱਸਿਆ ਕਿ ਅਨੀਮੀਆ ਅਜਿਹਾ ਰੋਗ ਹੈ ਜੋ ਸਰੀਰ ’ਚ ਖੂਨ ਬਣਨ ਹੀ ਨਹੀਂ ਦਿੰਦਾ! ਇੱਕ-ਦੋ ਗੱਲਾਂ, ਹੋ ਸਕਦਾ ਹੈ, ਕੁਝ ਵਧਾ-ਚੜ੍ਹਾ ਕੇ ਵੀ ਕਹਿ ਦਿੱਤੀਆਂ ਹੋਣ, ਇੰਨਾ ਮੈਨੂੰ ਧਿਆਨ ਨਹੀਂ ਹੈ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਹੋਰ ਜ਼ਿਆਦਾ ਟੈਨਸ਼ਨ ਹੋ ਗਈ। ਮੈਂ ਇੰਨਾ ਘਬਰਾ ਗਿਆ ਸੀ ਕਿ ਰਾਤ ਸ਼ਾਇਦ ਹੀ ਸਹੀ-ਸਲਾਮਤ ਨਿੱਕਲ ਸਕੇਗੀ। ਬੀ.ਪੀ. ਵੀ ਇੱਕਦਮ ਕਾਫ਼ੀ ਵਧ ਗਿਆ ਸੀ। ਮੈਂ ਇਕੱਲਾ ਇਸੇ ਚਿੰਤਾ ’ਚ ਤੜਫ਼ ਰਿਹਾ ਸੀ ਕਿ ਸ਼ਾਇਦ ਇਹ ਮੇਰੀ ਆਖ਼ਰੀ ਰਾਤ ਹੋਵੇ! ਅਚਾਨਕ, ਉਸੇ ਰਾਤ ਮੇਰਾ ਇੱਕ ਪੁਰਾਣਾ ਦੋਸਤ ਰਮੇਸ਼ ਕੁਮਾਰ ਮੇਰਾ ਪਤਾ ਲੈਣ ਹਸਪਤਾਲ ’ਚ ਆ ਗਿਆ। ਮੇਰੀ ਹਾਲਤ ਦੇਖ ਕੇ ਉਹ ਵੀ ਹੈਰਾਨ ਰਹਿ ਗਿਆ, ਉਹ ਵੀ ਬਹੁਤ ਘਬਰਾ ਗਿਆ ਸੀ। ਸੁਬ੍ਹਾ ਹੁੰਦੇ ਹੀ ਉਸ ਨੇ ਡਾ. ਅਜ਼ਾਦ ਨਾਲ ਗੱਲ ਕੀਤੀ। ਡਾਕਟਰ ਨੂੰ ਮੈਂ ਕੰਪਾਊਂਡਰ ਵਾਲੀ ਸਾਰੀ ਗੱਲ ਦੱਸ ਦਿੱਤੀ ਕਿ ਉਹ ਕਹਿ ਰਿਹਾ ਸੀ ਅਨੀਮੀਆ ਬਹੁਤ ਖਤਰਨਾਕ ਬਿਮਾਰੀ ਹੈ।
ਸੁਣ ਕੇ ਡਾਕਟਰ ਨੇ ਥੋੜ੍ਹਾ ਡਾਂਟ ਕੇ ਕਿਹਾ ਕਿ ਕੀ ਲੋੜ ਸੀ ਕੰਪਾਊਂਡਰ ਤੋਂ ਪੁੱਛਣ ਦੀ? ਤਕਲੀਫ਼ ਦਾ ਤਾਂ ਸਾਨੂੰ ਵੀ ਪਤਾ ਹੈ ਅਤੇ ਕੋਸ਼ਿਸ਼ ਕਰ ਹੀ ਰਹੇ ਹਾਂ। ਉਹਨਾਂ ਬਹੁਤ ਧੀਰਜ ਨਾਲ ਗੱਲ ਕੀਤੀ ਕਿ ਕੁਝ ਨਹੀਂ ਹੈ ਅਜਿਹਾ! ਸਭ ਠੀਕ ਹੋ ਜਾਵੇਗਾ। ਡਾਕਟਰ ਦੀਆਂ ਗੱਲਾਂ ਸੁਣ ਕੇ ਕੁਝ ਹੌਂਸਲਾ ਤਾਂ ਵਧਿਆ ਪਰ ਦਸ ਦਿਨ ਹੋਰ ਲੰਘਣ ’ਤੇ ਵੀ ਖੂਨ ਸੱਤ ਗ੍ਰਾਮ ਤੋਂ ਨਾ ਵਧਿਆ। ਆਖ਼ਰ ਮੈਨੂੰ ਉੱਥੋਂ ਛੁੱਟੀ ਦੇ ਦਿੱਤੀ ਗਈ। ਛੁੱਟੀ ਮਿਲਣ ’ਤੇ ਮੇਰਾ ਦੋਸਤ ਇਕਬਾਲ ਸਿੰਘ ਔਢਾਂ ਮੈਨੂੰ ਆਪਣੀ ਗੱਡੀ ’ਚ ਘਰ ਲੈ ਆਇਆ।
ਇਹ ਵੀ ਪੜ੍ਹੋ : ਜੇਕਰ ਤੁਸੀਂ ਨਿੰਦਾ-ਚੁਗਲੀ ਵਾਲਿਆਂ ਦਾ ਸਾਥ ਦਿੰਦੇ ਹੋ ਤਾਂ ਖਤਮ ਹੋ ਜਾਂਦੀ ਹੈ ਸਾਰੀ ਭਗਤੀ
ਅਗਲੀ ਰਾਤ ਮੈਨੂੰ ਸੁਫਨੇ ’ਚ ਪੂਜਨੀਕ ਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸੱਚੇ ਮੁਰਸ਼ਿਦ ਪਿਆਰੇ ਦੇ ਦਰਸ਼ਨ ਹੋਏ। ਬੇਸ਼ੱਕ ਪੂਜਨੀਕ ਗੁਰੂ ਜੀ ਉਸ ਸਮੇਂ ਕਿਸੇ ਹੋਰ ਪਹਿਰਾਵੇ ’ਚ ਸਨ, ਪਰ ਆਪਣੇ ਮੁਰਸ਼ਿਦ ਦੀਆਂ ਪਿਆਰੀਆਂ ਅਦਾਵਾਂ ਤੋਂ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਇਹ ਮੇਰੇ ਮਾਹੀ, ‘ਸਤਿਗੁਰ ਪਿਤਾ ਜੀ’ ਹੀ ਹਨ। ਪੂਜਨੀਕ ਹਜ਼ੂਰ ਪਿਤਾ ਜੀ ਦੇ ਕੋਲ ਇੱਕ ਬੈਗ ਸੀ। ਪੂਜਨੀਕ ਹਜ਼ੂਰ ਪਿਤਾ ਜੀ ਬਿਲਕੁਲ ਮੇਰੇ ਕੋਲ ਆ ਕੇ ਖੜ੍ਹੇ ਹੋ ਗਏ ਅਤੇ ਉਸ ਬੈਗ ’ਚੋਂ ਕੋਈ ਦਵਾਈ ਕੱਢ ਕੇ ਮੈਨੂੰ ਦਿੱਤੀ। ਪਿਆਰੇ ਪਿਤਾ ਜੀ ਨੇ ਬਚਨ ਫ਼ਰਮਾਇਆ, ‘‘ਬੇਟਾ! ਗੋਰੀਵਾਲਾ ਪਿੰਡ ਤੋਂ ਸੋਡਾ ਲੈ ਲੈਣਾ ਅਤੇ ਉਸ ਨੂੰ ਪੀ ਲੈਣਾ। ਲਿਕਵਿਡ ਸੋਢਾ (ਪੀਣ ਵਾਲਾ) ਹੈ, ਗੋਰੀਵਾਲਾ ਤੋਂ ਮਿਲੇਗਾ।’’ ਇੰਨਾ ਕਹਿ ਕੇ ਸਤਿਗੁਰੂ ਹਜ਼ੂਰ ਪਿਤਾ ਜੀ ਇੱਕਦਮ ਉੱਥੋਂ ਅਲੋਪ ਹੋ ਗਏ।
ਇਹ ਵੀ ਪੜ੍ਹੋ : ਜੇਕਰ ਤੁਸੀਂ ਨਿੰਦਾ-ਚੁਗਲੀ ਵਾਲਿਆਂ ਦਾ ਸਾਥ ਦਿੰਦੇ ਹੋ ਤਾਂ ਖਤਮ ਹੋ ਜਾਂਦੀ ਹੈ ਸਾਰੀ ਭਗਤੀ
ਮੈਂ ਅਗਲੇ ਦਿਨ ਬਲਾਕ ਸੱਤ ਪ੍ਰੇਮੀ ਦਰਸ਼ਨ ਸਿੰਘ ਇੰਸਾਂ ਨਾਲ ਗੱਲ ਕੀਤੀ। ਉਹ ਗੋਰੀਵਾਲਾ ਪਿੰਡ ਦਾ ਹੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਗੋਰੀਵਾਲਾ ’ਚ ਕੋਈ ਆਦਮੀ ਪੀਣ ਵਾਲਾ ਸੋਡਾ ਬਣਾਉਂਦਾ ਹੈ ਅਤੇ ਮੈਂ ਸੁਫ਼ਨੇ ਵਾਲੀ ਸਾਰੀ ਗੱਲ ਦੱਸ ਦਿੱਤੀ ਕਿ ਪੂਜਨੀਕ ਹਜ਼ੂਰ ਪਿਤਾ ਜੀ ਨੇ ਗੋਰੀਵਾਲਾ ਤੋਂ ਪੀਣ ਵਾਲਾ ਸੋਢਾ ਲੈ ਕੇ ਪੀਣ ਦਾ ਬਚਨ ਫ਼ਰਮਾਇਆ ਹੈ। ਦਰਸ਼ਨ ਸਿੰਘ ਨੇ ਦੱਸਿਆ ਕਿ ਹਾਂ, ਇੱਥੇ ਸੋਡਾ ਬੋਤਲਾਂ ’ਚ ਭਰਦੇ ਹਨ। ਮੈਂ ਉੱਥੋਂ ਦਰਸ਼ਨ ਸਿੰਘ ਨੂੰ ਵੀ ਨਾਲ ਲੈ ਗਿਆ।
ਇਸ ਤਰ੍ਹਾਂ ਇੱਕਦਮ ਸਾਡੇ ਜਾਣ ’ਤੇ ਦੁਕਾਨਦਾਰ ਨੂੰ ਵਹਿਮ ਹੋ ਗਿਆ ਕਿ ਇਹ ਲੋਕ ਦੁਕਾਨ ’ਤੇ ਛਾਪਾ ਮਾਰਨ ਆਏ ਹਨ। ਅਸੀਂ ਉਸ ਨੂੰ ਅਸਲੀ ਗੱਲ ਦੱਸ ਦਿੱਤੀ ਕਿ ਸਾਡੇ ਪੂਜਨੀਕ ਗੁਰੂ ਜੀ (ਡੇਰਾ ਸੱਚਾ ਸੌਦਾ ਵਾਲੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਦੇ ਬਚਨਾਂ ਅਨੁਸਾਰ ਮੈਂ ਸੋਡਾ ਪੀਣ ਆਇਆ ਹਾਂ। ਸੁਣ ਕੇ ਉਸ ਨੂੰ ਤਸੱਲੀ ਹੋਈ। ਮੈਂ ਸੋਢਾ ਲੈ ਕੇ ਪੀਤਾ। ਉਸ ਤੋਂ ਬਾਅਦ ਮੈਂ ਘਰ ਆ ਗਿਆ। ਉਪਰੰਤ, ਦਸ ਦਿਨ ਬਾਅਦ ਮੈਂ ਟੈਸਟ ਕਰਵਾਇਆ ਤਾਂ ਖੂਨ ਵਧ ਕੇ ਤੇਰ੍ਹਾਂ ਗ੍ਰਾਮ ਹੋ ਗਿਆ ਸੀ।
ਸੋਡਾ ਪੀਣ ਦੇ ਬਾਅਦ | Dera Sacha Sauda
ਸਗੋਂ ਇਹ ਗੱਲ ਵੀ ਮੈਂ ਕਹਿਣਾ ਚਾਹਾਂਗਾ ਕਿ ਸੋਢਾ ਪੀਣ ਦੇ ਬਾਅਦ ਤੋਂ ਹੀ ਖੁਦ ਨੂੰ ਵੀ ਅੰਦਰੋਂ ਮਹਿਸੂਸ ਹੋਣ ਲੱਗਾ ਸੀ ਕਿ ਹੁਣ ਅਜਿਹੀ ਕੋਈ ਘਬਰਾਹਟ ਵਾਲੀ ਗੱਲ ਨਹੀਂ ਹੈ। ਪੂਜਨੀਕ ਹਜ਼ੂਰ ਪਿਤਾ ਜੀ ਨੇ ਆਪਣਾ ਰਹਿਮੋ-ਕਰਮ ਬਖਸ਼ਿਆ, ਜਿਸ ਦੇ ਸਹਾਰੇ ਮੇਰੇ ਸਰੀਰ ’ਚ ਜਾਨ ਆਈ ਹੈ, ਨਹੀਂ ਤਾਂ ਮੈਂ ਮਰਿਆਂ ਵਾਂਗ ਮੰਜੇ ’ਤੇ ਪਿਆ ਹੋਇਆ ਸੀ। ਪੂਜਨੀਕ ਹਜ਼ੂਰ ਪਿਤਾ ਜੀ ਦੀ ਕਿਰਪਾ ਨਾਲ ਸਰੀਰ ’ਚ ਖੂਨ ਅੱਜ ਵੀ ਤੇਰ੍ਹਾਂ ਗ੍ਰਾਮ ਹੈ। ਹੇ ਸਤਿਗੁਰੂ ਮਾਲਕ ਪਿਆਰੇ! ਹਮੇਸ਼ਾ ਤੇਰਾ-ਤੇਰਾ ਹੀ ਬਣਿਆ ਰਹਾਂ ਜੀ ਅਤੇ ਸਵਾਸ-ਸਵਾਸ ’ਚ ਮੈਂ ਤੇਰਾ-ਤੇਰਾ ਹੀ ਕਰਦਾ ਰਹਾਂ ਜੀ।