ਨਵੀਂ ਦਿੱਲੀ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਇਕੱਠੀ ਕਰਨ ਦੇ ਮਾਮਲੇ ‘ਚ ਦੋਸ਼ੀ ਅੰਨਾਦਰਮੁਕ ਜਨਰਲ ਸਕੱਤਰ ਵੀ. ਕੇ. ਸ਼ਸ਼ੀਕਲਾ ਨੂੰ ਅੱਜ ਸੁਪਰੀਮ ਕੋਰਟ ਤੋਂ ਉਸ ਸਮੇਂ ਇੱਕ ਹੋਰ ਝਟਕਾ ਲੱਗਾ, ਜਦੋਂ ਉਸਨੇ ਆਤਮਸਮਰਪਣ ਲਈ ਵੱਧ ਸਮਾਂ ਦੇਣ ਦੀ ਉਨ੍ਹਾਂ ਦੀ ਪਟੀਸ਼ਨ ਠੁਕਰਾ ਦਿੱਤੀ ਸ਼ਸ਼ੀ ਕਲਾ ਨੇ ਬੰਗਲੌਰ ਦੀ ਕੋਰਟ ਜੇਲ੍ਹ ‘ਚ ਆਤਮਸਮਰਪਣ ਕਰ ਦਿੱਤਾ ।
ਸੁਪਰੀਮ ਕੋਰਟ ਨੇ ਇਹ ਕਹਿ ਕੇ ਉਨ੍ਹਾਂ ਅਰਜ਼ੀ ਠੁਕਰਾ ਦਿੱਤੀ ਕਿ ਉਹ ਫੈਸਲੇ ‘ਚ ਕੋਈ ਸੋਧ ਨਹੀਂ ਕਰੇਗੀ ਅਦਾਲਤ ਨੇ ਕਿਹਾ ਕਿ ਸ਼ਸ਼ੀਕਲਾ ਨੂੰ ਤੁਰੰਤ ਆਤਮਸਮਰਪਣ ਕਰਨਾ ਪਵੇਗਾ ਅਦਾਲਤ ਨੇ ਇਸ ਮਾਮਲੇ ‘ਚ ਸ਼ਸ਼ੀਕਲਾ ਤੇ ਦੋ ਹੋਰ ਦੋਸ਼ੀਆਂ (ਇਲਾਵਾਰ ਸੀ ਤੇ ਸੁਧਾਕਰਨ) ਨੂੰ ਦੋਸ਼ੀ ਠਹਿਰਾਉਂਦਿਆਂ ਹੇਠਲੀ ਅਦਾਲਤ ਵੱਲੋਂ ਮਿਲੀ ਚਾਰ-ਚਾਰ ਸਾਲ ਦੀ ਸਜ਼ਾ ਤੇ 10-10 ਕਰੋੜ ਰੁਪਏ ਦਾ ਜ਼ੁਰਮਾਨਾ ਬਰਕਰਾਰ ਰੱਖਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ