ਹਿਸਾਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਹਾਂਸੀ ਇਲਾਕੇ ’ਚ ਸਰਪੰਚ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਨੂੰ ਅੰਜਾਮ ਸਵੇਰੇ-ਸਵੇਰੇ ਹੀ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਿ੍ਰਤਕ ਪ੍ਰਦੀਪ ਬੜੌਲੀ ਖੁਦ ਹਸਿਟਰੀ ਸ਼ੀਟਰ ਸੀ। ਜਾਣਕਾਰੀ ਅਨੁਸਾਰ ਬੜਾਲਾ ਦੇ ਸਰਪੰਚ ਦੇ ਪੁੱਤਰ ਪ੍ਰਦੀਪ ਦੀ ਅਣਪਛਾਤੇ ਬਦਮਾਸ਼ਾਂ ਨੇ ਕਈ ਰਾਊਂਡ ਫਾਇਰ ਕਰਕੇ ਹੱਤਿਆ ਕੀਤੀ ਹੈ। ਘਟਨਾ ਜੀਤਪੁਰਾ ਬੱਸ ਅੱਡੇ ਦੇ ਨੇੜੇ ਦੀ ਹੈ। ਮਿ੍ਰਤਕ ਨੌਜਵਾਨ ਦੀ ਪਛਾਣ ਬੜਾਂਲਾ ਨਿਵਾਸੀ ਪ੍ਰਦੀਪ ਦੇ ਰੂਪ ’ਚ ਹੋਈ ਹੈ।
ਮਿ੍ਰਤਕ ਪ੍ਰਦੀਪ ਉਰਫ਼ ਕਾਲਾ ਹਿਸਟਰੀਸ਼ੀਟਰ ਸੀ ਅਤੇ ਉਸ ’ਤੇ ਹੱਤਿਆ ਅਤੇ ਲੁੱਟਖੋਹ ਦੇ ਕਰੀਬ 10 ਮਾਮਲੇ ਦਰਜ਼ ਹਨ। ਮੰਗਲਵਾਰ ਸਵੇਰੇ ਆਪਣੀ ਕ੍ਰੇਟਾ ਕਾਰ ’ਚ ਸਵਾਰ ਹੋ ਕੇ ਹਾਂਸੀ ਵੱਲ ਜਾ ਰਿਹਾ ਸੀ। ਜੀਤਪੁਰਾ ਬੱਸ (BREAKING NEWS Hisar) ਅੱਡੇ ਦੇ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਇੱਕ ਡਸਟਰ ਗੱਡੀ ’ਚ ਸਵਾਰ ਹਮਲਾਵਰਾਂ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੰਤੀ। ਟੱਕਰ ਲੱਗਣ ਨਾਲ ਹਮਲਾਵਰਾਂ ਨੇ ਪ੍ਰਦੀਪ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਕਰੀਬ ਅੱਠ ਤੋਂ 10 ਰਾਊਂਡ ਫਾਇਰ ਕੀਤੇ ਗਏ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। (BREAKING NEWS Hisar)