ਸਾਡੇ ਨਾਲ ਸ਼ਾਮਲ

Follow us

10.2 C
Chandigarh
Monday, January 19, 2026
More
    Home Breaking News ਕਰੰਟ ਲੱਗਣ ਨਾਲ...

    ਕਰੰਟ ਲੱਗਣ ਨਾਲ ਸਰਪੰਚ ਦੇ ਇਕਲੌਤੇ ਪੁੱਤਰ ਦੀ ਮੌਤ

    Sarpanch

    (ਸਤੀਸ਼ ਜੈਨ) ਰਾਮਾਂ ਮੰਡੀ। ਨੇੜਲੇ ਪਿੰਡ ਬੰਗੀ ਰੁੱਘੂ ਤੋਂ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਪਿੰਡ ਦੇ ਸਰਪੰਚ (Sarpanch) ਰਾਜਿੰਦਰ ਸਿੰਘ ਕਾਲਾ ਦੇ ਇਕਲੌਤੇ ਪੁੱਤਰ ਗੁਰਪ੍ਰੀਤ ਸਿੰਘ ਗੁਰੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮਿ੍ਰਤਕ ਦੀ ਉਮਰ ਕਰੀਬ 35 ਸਾਲ ਸੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਮਿ੍ਰਤਕ ਆਪਣੀਆਂ ਘੋੜੀਆਂ ਲਈ ਪੱਖਾ ਲਗਾ ਰਿਹਾ ਸੀ ਤਾਂ ਅਚਾਨਕ ਉਸਨੂੰ ਕਰੰਟ ਲੱਗਾ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

    ਸੜਕ ਪਾਰ ਕਰਦੇ 5 ਸਾਲਾ ਬੱਚੇ ਨੂੰ ਟੈਂਕਰ ਨੇ ਦਰੜਿਆ, ਮੌਤ

    (ਸੱਚ ਕਹੂੰ ਨਿਊਜ਼) ਪੱਟੀ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੋਹਕਾ ਵਿਖੇ ਸਕੂਲ ਵੈਨ ‘ਚੋਂ ਉੱਤਰ ਕੇ ਸੜਕ ਪਾਰ ਕਰ ਰਹੇ ਪੰਜ ਸਾਲਾ ਬੱਚੇ ਨੂੰ ਟੈਂਕਰ ਨੇ ਦਰੜ ਦਿੱਤਾ। ਗੰਭੀਰ ਹਾਲਤ ‘ਚ ਮਾਪੇ ਬੱਚੇ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਮੌਕੇ ’ਤੇ ਪੁੱਜੀ ਚੌਂਕੀ ਕੈਰੋਂ ਦੀ ਪੁਲਿਸ ਨੇ ਲਾਸ਼ ਕਬਜੇ ‘ਚ ਲੈ ਕੇ ਟਰੈਕਟਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। (Road Accident)

    ਇਹ ਵੀ ਪੜ੍ਹੋ : ਬੱਸ ਪਾਸ ਬਣਵਾਉਣ ‘ਚ ਖੱਜਲ-ਖੁਆਰ ਹੋ ਰਹੇ ਵਿਦਿਆਰਥੀਆਂ ਨੇ ਦਿੱਤਾ ਧਰਨਾ

    ਗੁਰਭੇਜ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਲੋਹਕਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸਦਾ ਪੰਜ ਸਾਲਾ ਲੜਕਾ ਪਿੰਡ ਠੱਕਰਪੁਰਾ ਦੇ ਕਾਨਵੈਂਟ ਸਕੂਲ ‘ਚ ਪੜ੍ਹਦਾ ਹੈ। ਸਕੂਲ ‘ਚ ਛੁੱਟੀ ਹੋਣ ਤੋਂ ਬਾਅਦ ਉਹ ਵੈਨ ‘ਚ ਘਰ ਆ ਰਿਹਾ ਸੀ। ਅੱਡਾ ਲੋਹਕਾ ਵਿਖੇ ਪਹੁੰਚਣ ਤੋਂ ਬਾਅਦ ਵੈਨ ‘ਚੋਂ ਉੱਤਰ ਕੇ ਉਹ ਸੜਕ ਪਾਰ ਕਰਨ ਲੱਗਾ ਤਾਂ ਦੂਜੇ ਪਾਸਿਓਂ ਆ ਰਹੇ ਟੈਂਕਰ ਨੇ ਬੱਚੇ ਨੂੰ ਆਪਣੀ ਲਪੇਟ ‘ਚ ਲੈ ਲਿਆ। ਗੰਭੀਰ ਹਾਲਤ ‘ਚ ਉਹ ਉਸ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਸਥਾਨ ’ਤੇ ਪਹੁੰਚੇ ਚੌਕੀ ਘਰਿਆਲਾ ਦੇ ਇੰਚਾਰਜ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਟੈਂਕਰ ਦੇ ਚਾਲਕ ਮਨਜੀਤ ਸਿੰਘ ਸਨੂੰ ਪੁੱਤਰ ਸਤਨਾਮ ਸਿੰਘ ਵਾਸੀ ਪੱਟੀ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਜਦੋਂਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। (Road Accident)

    LEAVE A REPLY

    Please enter your comment!
    Please enter your name here