Sarkar Tuhade Dwar Services : ਅੱਜ ਆਵੇਗੀ ਸਰਕਾਰ ਤੁਹਾਡੇ ਦੁਆਰ, ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ

Sarkar Tuhade Dwar Services

ਚੰਡੀਗੜ੍ਹ। ਸਰਕਾਰ ਤੁਹਾਡੇ ਦੁਆਰ (Sarkar Tuhade Dwar Services) ਤਹਿਤ ਪੰਜਾਬ ਸਰਕਾਰ ਦੇ ਕਰਮਚਾਰੀ ਹੁਣ ਪਿੰਡ ਪਿੰਡ ਪਹੁੰਚ ਕੇ ਸਭ ਦੇ ਕੰਮ ਕਰਨਗੇ। ਇਸ ਦਾ ਐਲਾਨ ਤਾਂ ਕਈ ਦਿਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ (ਸਾਬਕਾ ਟਵਿੱਟਰ) ’ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ

‘ਆਪ ਦੀ ਸਰਕਾਰ, ਆਪ ਦੇ ਦੁਆਰ’ ਲੋਕਾਂ ਦੇ ਕੰਮ ਹੁਣ ਪਿੰਡਾਂ ਦੀਆਂ ਸੱਥਾਂ ‘ਚ ਹੀ ਹੋਣਗੇ…ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੌਕੇ ‘ਤੇ ਹੀ ਹੱਲ ਕਰਨ ਲਈ ਅੱਜ ਅਸੀਂ ‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ…ਮੈਂ ਖੁਦ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਦੇ ਕੈਂਪ ‘ਚ ਪਹੁੰਚ ਰਿਹਾ ਹਾਂ… ਵੋਟਾਂ ਤੁਹਾਡੇ ਤੋਂ ਪਿੰਡ-ਪਿੰਡ ਆਕੇ ਮੰਗੀਆਂ ਸੀ ਤਾਂ ਹੁਣ ਸਰਕਾਰ ਕੰਮ ਕਰਨ ਲਈ ਵੀ ਪਿੰਡ-ਪਿੰਡ ਆਵੇਗੀ…

ਇਸ ਤੋਂ ਇਲਾਵਾ ਲਿਖਿਆ ਗਿਆ ਹੈ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਯੋਜਨਾ ਤਹਿਤ ਅੱਜ ਡੇਰਾਬਸੀ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਪਹੁੰਚ ਰਿਹਾ ਹਾਂ। ਇਸ ਦਾ ਸਮਾਂ ਦੁਪਹਿਰ 12 ਵਜੇ ਹੈ ਤੇ ਸਥਾਨ ਪਿੰਡ ਭਾਂਖਰਪੁਰ ਦੀ ਸੱਥ ਰੱਖਿਆ ਗਿਆ ਹੈ।

LEAVE A REPLY

Please enter your comment!
Please enter your name here