Sardulgarh News: ਪਰਿਵਾਰ ’ਤੇ ਕਹਿਰ ਬਣ ਵਰ੍ਹਿਆ ਮੀਂਹ, ਛੱਤ ਡਿੱਗਣ ਨਾਲ ਚਾਚੇ-ਭਤੀਜੇ ਦੀ ਮੌਤ

Sardulgarh News
Sardulgarh News: ਪਰਿਵਾਰ ’ਤੇ ਕਹਿਰ ਬਣ ਵਰ੍ਹਿਆ ਮੀਂਹ, ਛੱਤ ਡਿੱਗਣ ਨਾਲ ਚਾਚੇ-ਭਤੀਜੇ ਦੀ ਮੌਤ

ਭਤੀਜੀ ਵਾਲ ਵਾਲ ਬਚੀ | Sardulgarh News

Sardulgarh News: ਸਰਦੂਲਗੜ੍ਹ (ਗੁਰਜੀਤ ਸ਼ੀਂਹ)। ਪਿੰਡ ਚੈਨੇਵਾਲਾ ਵਿਖੇ ਦੇਰ ਰਾਤ ਮੀਹ ਕਾਰਨ ਇੱਕ ਪਰਿਵਾਰ ਦੀ ਛੱਤ ਡਿੱਗਣ ਕਾਰਨ ਚਾਚੇ ਭਤੀਜੇ ਦੀ ਮੌਤ ਹੋ ਗਈ। ਜਦਕਿ ਉੱਥੇ ਇੱਕ ਹੋਰ 3 ਸਾਲਾ ਸੁੱਤੀ ਹੋਈ ਬੱਚੀ ਬਾਲ-ਬਾਲ ਬਚ ਗਈ। ਹਾਸਲ ਵੇਰਵਿਆਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਵਰਖਾ ਕਾਰਨ ਪਿੰਡ ਚੇਨੇਵਾਲਾ ਦੇ 34 ਸਾਲਾ ਨੌਜਵਾਨ ਬਲਜੀਤ ਸਿੰਘ ਪੁੱਤਰ ਸੰਪੂਰਨ ਸਿੰਘ, ਉਸ ਦਾ ਭਤੀਜਾ ਰਨਜੋਤ ਸਿੰਘ (10) ਅਤੇ ਭਤੀਜੀ ਕੀਰਤ ਕੌਰ ਤਿੰਨੇ ਇੱਕੋ ਮੰਜੇ ’ਤੇ ਸੁੱਤੇ ਪਏ ਸਨ। ਅਚਨਚੇਤ ਛੱਤ ਡਿੱਗਣ ਕਾਰਨ ਚਾਚੇ ਭਤੀਜੇ ਦੀ ਮੌਤ ਹੋ ਗਈ ਜਦਕਿ ਉਸਦੀ ਭਤੀਜੀ ਹਰਕੀਰਤ ਕੌਰ (4) ਬਚ ਗਈ ਹੈ।

Read Also : ਹੜ੍ਹਾਂ ਦੌਰਾਨ ਮੌਸਮ ਵਿਭਾਗ ਦਾ ਇੱਕ ਹੋਰ ਅਲਰਟ, ਐਨੇ ਦਿਨ ਪਵੇਗਾ ਭਾਰੀ ਮੀਂਹ, ਸਕੂਲ ਕਾਲਜ ਬੰਦ

ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਚੈਨੇਵਾਲਾਂ ਨੇ ਦੱਸਿਆ ਕਿ ਇਹ ਘਟਨਾ ਕਰੀਬ ਰਾਤ ਡੇਢ ਵਜੇ ਦੀ ਹੈ ਜਦੋਂ ਹੀ ਇਸ ਘਟਨਾ ਦਾ ਪਤਾ ਲੱਗਿਆ ਤਾਂ ਮੌਕੇ ਤੇ ਸਾਰਾ ਪਿੰਡ ਪਹੁੰਚ ਗਿਆ। ਉਹਨਾਂ ਪੀੜਤ ਪਰਿਵਾਰ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ। ਅਦਰ ਝਨੀਰ ਪੁਲਿਸ ਨੇ ਮ੍ਰਿਤਕ ਬਲਜੀਤ ਸਿੰਘ ਵੱਡੇ ਭਰਾ ਗੁਰਮੇਲ ਸਿੰਘ ਪੁੱਤਰ ਸੰਪੂਰਨ ਸਿੰਘ ਬਾਸੀ ਚੈਨੇ ਵਾਲਾਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ਚ ਲਿਆਂਦੀ ਹੈ। ਚਾਚਾ ਭਤੀਜਾ ਮਿਰਤਕਾਂ ਦੀ ਦੇਹ ਦਾ ਸਰਦੂਲਗੜ੍ਹ ਵਿਖੇ ਪੋਸਟ ਮਾਰਟਮ ਲਈ ਲਿਜਾਇਆ ਗਿਆ ਹੈ।