21-4 ਦੇ ਸਕੋਰ ਨਾਲ ਕੀਤਾ ਟੈਸਟ ਪਾਸ | Yo Yo Test
- ਕੋਹਲੀ ਨੇ ਕੀਤਾ ਸੀ 19 ਨਾਲ | Yo Yo Test
ਨਵੀਂ ਦਿੱਲੀ (ਏਜੰਸੀ)। ਹਾਲ ਹੀ ‘ਚ ਸਰਦਾਰ ਸਿੰਘ ਨੇ ਯੋ-ਯੋ ਟੈਸਟ ਦਾ ਇਮਤਿਹਾਨ ਪਾਸ ਕੀਤਾ ਹੈ ਇਸ ਟੈਸਟ ‘ਚ ਸਰਦਾਰ ਸਿੰਘ ਨੇ ਆਪਣੀ ਚੁਸਤੀ-ਫੁਰਤੀ ਅਤੇ ਸਟੈਮਿਨਾ ਦਾ ਅਜਿਹਾ ਨਮੂਨਾ ਪੇਸ਼ ਕੀਤਾ ਹੈ, ਜਿਸਨੂੰ ਦੇਖ ਕੇ ਚੰਗੇ ਚੰਗੇ ਕ੍ਰਿਕਟਰਾਂ ਦੇ ਪਸੀਨੇ ਛੁੱਟ ਜਾਣ ਯੋ ਯੋ ਟੈਸਟ ‘ਚ ਸਰਦਾਰ ਸਿੰਘ ਨੇ ਸਕੋਰ ਦੇ ਮਾਮਲੇ ‘ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਛਾੜ ਦਿੱਤਾ ਹੈ ਦੱਸ ਦੇਈਏ ਕਿ ਸਰਦਾਰ ਸਿੰਘ ਨੇ ਇਹ ਟੈਸਟ 21.4 ਦੇ ਸਕੋਰ ਨਾਲ ਸਫ਼ਲਤਾਪੂਰਵਕ ਪਾਸ ਕਰ ਲਿਆ ਹੈ ਇਸ ਤੋਂ ਪਹਿਲਾਂ ਉਹਨਾਂ ਦਾ ਸਕੋਰ 21.3 ਸੀ ਜਦੋਂਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਯੋ-ਯੋ ਟੈਸਟ ‘ਚ ਸਕੋਰ ਸਿਰਫ਼ 19 ਹੈ, ਜੋ ਕਿ ਸਾਰੇ ਕ੍ਰਿਕਟਰਾਂ ਤੋਂ ਜ਼ਿਆਦਾ ਹੈ।
ਇਸ ਤੋਂ ਤੁਸੀਂ ਇੱਕ ਹਾੱਕੀ ਖਿਡਾਰੀ ਅਤੇ ਕ੍ਰਿਕਟਰ ਦੇ ਸਟੈਮਿਨਾ ਦੇ ਫ਼ਰਕ ਨੂੰ ਬਹੁਤ ਆਸਾਨੀ ਨਾਲ ਸਮਝ ਸਕਦੇ ਹੋ ਹਾਲ ਹੀ ਇਸ ਪ੍ਰੀਖਿਆ ‘ਚ ਕਈ ਕ੍ਰਿਕਟਰ ਫੇਲ੍ਹ ਵੀ ਹੋ ਗਏ ਸਨ ਇਹਨਾਂ ‘ਚ ਅੰਬਾਤੀ ਰਾਇਡੂ, ਸੰਜੂ ਸੈਮਸਨ ਅਤੇ ਵਾਸ਼ਿੰਗਟਨ ਸੁੰਦਰ ਜਿਹੇ ਨੌਜਵਾਨ ਖਿਡਾਰੀ ਸ਼ਾਮਲ ਸਨ ਯੋ ਯੋ ਟੈਸਟ ‘ਚ ਪਾਸ ਹੋਣ ਲਈ ਇੱਕ ਖਿਡਾਰੀ ਨੂੰ ਘੱਟ ਤੋਂ ਘੱਟ 16.1 ਦਾ ਸਕੋਰ ਕਰਨਾਂ ਪੈਂਦਾ ਹੈ।