ਸਵੱਛ ਭਾਰਤ ਜਾਗਰੂਕਤਾ ਟੀਮ ਕੋਟਕਪੂਰਾ ਤੋਂ ਪ੍ਰਭਾਵਿਤ ਹੋ ਖੁਦ ਕੱਪੜੇ ਦੇ ਥੈਲੇ, ਕਢਾਈ ਵਾਲੇ ਸੂਟ ਤਿਆਰ ਕਰ ਰਹੀ ਸਰਬਜੀਤ ਕੌਰ

ਸਰਕਾਰ ਅਤੇ ਉਚ ਅਧਿਕਾਰੀਆਂ ਨੂੰ ਕੀਤੀ ਆਰਥਿਕ ਸਹਾਇਤਾ ਦੀ ਅਪੀਲ

ਕੋਟਕਪੂਰਾ (ਅਜੈ ਮਨਚੰਦਾ)। ਸਵੱਛ ਭਾਰਤ ਮੁਹਿੰਮ ਤਹਿਤ ਇਲਾਕੇ ਵਿੱਚ ਕੰਮ ਕਰ ਰਹੀ ਸਵੱਛ ਭਾਰਤ ਜਾਗਰੂਕਤਾ ਟੀਮ ਕੋਟਕਪੂਰਾ ਤੋਂ ਪ੍ਰਭਾਵਿਤ ਹੋਕੇ ਇਥੋਂ ਦੇ ਢਿਲਵਾਂ ਕਲਾਂ ਦੀ ਹੋਣਹਾਰ ਧੀ ਸਰਬਜੀਤ ਕੌਰ ਅੱਜ ਆਪਣੇ ਆਪ ਨਾਂ ਸਿਰਫ ਕੱਪੜੇ ਦੇ ਥੈਲੇ ਬਲਕਿ ਵਧੀਆ ਸਿਲਾਈ ਕਢਾਈ ਵਾਲੇ ਸੂਟ, ਦਰੀਆਂ, ਐਂਬਰਾਇਓਡਰੀ, ਗੋਟਾ ਹਰ ਤਰ੍ਹਾਂ ਨਾਲ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੀ ਹੈ। ਬਾਰਾਂ ਜਮਾਤਾਂ ਪਾਸ ਅਤੇ ਸਾਦਗੀ ਭਰਪੂਰ ਸਮਾਜ ਸੇਵੀ ਪ੍ਰਵਿਰਤੀ ਦੀ ਹੋਣਹਾਰ ਸਰਬਜੀਤ ਕੌਰ ਨੂੰ ਆਪਣੇ ਹੱਥੀਂ ਕੰਮ ਕਰਕੇ, ਮਿਹਨਤ ਨਾਲ ਆਤਮ ਨਿਰਭਰ ਹੋਣ ਦਾ ਡਾਹਢਾ ਸ਼ੌਕ ਹੈ।

ਓਹ ਕੁਝ ਸਮਾਂ ਪਹਿਲਾਂ ਸਵੱਛ ਭਾਰਤ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਸਮਾਜ ਸੇਵੀ ਉਦੇ ਰੰਦੇਵ ਅਤੇ ਓਹਨਾ ਦੀ ਟੀਮ ਦੇ ਸੰਪਰਕ ਵਿਚ ਆਏ ਅਤੇ ਟੀਮ ਦੇ ਸਵੱਛਤਾ ਸਮਾਗਮਾਂ ਵਿੱਚ ਸ਼ਾਮਲ ਹੋਣ ਲੱਗੇ ਅਤੇ ਟੀਮ ਦੀ ਪ੍ਰੇਰਨਾ ਹੱਲਾਸ਼ੇਰੀ ਨਾਲ ਓਹਨਾ ਨੇ ਆਪਣੇ ਘਰ ਵਿਚ ਇਕ ਸਾਦੀ ਵਧੀਆ ਬਣਾ ਲਈ ਹੈ ਅਤੇ ਓਥੇ ਹੁਣ ਹਰ ਤਰ੍ਹਾਂ ਦੇ ਕੱਪੜੇ ਦੇ ਥੈਲੇ, ਕਢਾਈ ਵਾਲੇ ਸੂਟ, ਚਾਦਰ, ਦਰੀਆਂ, ਐਂਬਰਾਇਓਡਰੀ ਵਰਕ ਕਰਕੇ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਲਗਨ ਨਾਲ ਕੰਮ ਕਰ ਰਹੇ ਹਨ। ਸਰਬਜੀਤ ਕੌਰ ਨੇ ਇਸ ਸਭ ਲਈ ਸਵੱਛ ਭਾਰਤ ਮੁਹਿੰਮ ਟੀਮ ਕੋਟਕਪੂਰਾ ਤੋਂ ਇਲਾਵਾ ਆਪਣੇ ਸਹੁਰਾ ਪਰਿਵਾਰ ਦਾ ਅਤੇ ਆਪਣੇ ਪਤੀ ਭਰਮਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ।

ਸਰਬਜੀਤ ਕੌਰ ਨੇ ਪੰਜਾਬ ਅਤੇ ਭਾਰਤ ਸਰਕਾਰ ਦੇ ਉਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਨਾ ਕੋਈ ਆਰਥਿਕ ਮਦਦ,ਕੋਈ ਪ੍ਰਾਜੈਕਟ ਉਸਨੂੰ ਦੇਣ ਤਾਂ ਜੋ ਅੱਜ ਦੇ ਮਹਿੰਗਾਈ ਯੁੱਗ ਵਿਚ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਸਕੀਏ ਅਤੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਬਣਾ ਸਕੀਏ ਬਚਿਆਂ ਦੀ ਵਧੀਆ ਪਰਵਰਿਸ਼ ਕਰ ਸਕੀਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ