ਫਰੀਦਕੋਟ, ਮੋਗਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ’ਚ ਸਭ ਤੋਂ ਜਿਆਦਾ ਮੈਰਿਟ ਪੁਜੀਸ਼ਨਾਂ ’ਤੇ | Kotkapura News
- ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਿੱਤੀ ਮੁਬਾਰਕਬਾਦ | Kotkapura News
Kotkapura News: ਕੋਟਕਪੂਰਾ (ਅਜੈ ਮਨਚੰਦਾ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ’ਚ ਸੰਤ ਮੋਹਨ ਦਾਸ ਯਾਦਗਾਰੀ ਵਿਦਿਅਕ ਸੰਸਥਾਵਾਂ ਅਧੀਨ ਚੱਲ ਰਹੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫਰੀਦਕੋਟ) ਦੀਆਂ ਹੋਣਹਾਰ ਵਿਦਿਆਰਥਣਾਂ ਨਵਜੋਤ ਕੌਰ ਸਪੁੱਤਰੀ ਕਰਨਜੀਤ ਸਿੰਘ ਨਿਵਾਸੀ ਡੇਮਰੂ ਕਲਾਂ ਨੇ 600/600 ਅੰਕ (100 ਫੀਸਦੀ) ਹਾਸਲ ਕਰਕੇ ਪੰਜਾਬ ਭਰ ’ਚ ਪਹਿਲਾ ਰੈਂਕ ’ਤੇ, ਦੂਜਾ ਸਥਾਨ, ਜਸ਼ਨਦੀਪ ਕੌਰ ਸਪੁੱਤਰੀ ਹਰਜੀਤ ਸਿੰਘ ਨਿਵਾਸੀ ਕੋਟ ਸੁਖੀਆ ਨੇ 598/600 ਅੰਕ (99.67 ਫੀਸਦੀ) ਹਾਸਲ ਕਰਕੇ ਪੰਜਾਬ ਭਰ ’ਚ ਤੀਜਾ ਸਥਾਨ।
ਇਹ ਖਬਰ ਵੀ ਪੜ੍ਹੋ : Nepal Earthquake: ਹੁਣ ਨੇਪਾਲ ’ਚ ਕੰਬੀ ਧਰਤੀ…
ਅਨਮੋਲਪ੍ਰੀਤ ਕੌਰ ਸਪੁੱਤਰੀ ਮਨਦੀਪ ਸਿੰਘ ਨਿਵਾਸੀ ਡੇਮਰੂ ਕਲਾਂ ਨੇ 597/600 ਅੰਕ (99.50 ਫੀਸਦੀ) ਹਾਸਲ ਕਰਕੇ ਪੰਜਾਬ ਭਰ ਚੋਂ ਚੌਥਾ ਸਥਾਨ, ਮਨਿੰਦਰ ਕੌਰ ਸਪੁੱਤਰੀ ਮਨਪ੍ਰੀਤ ਸਿੰਘ ਨਿਵਾਸੀ ਸਿੱਖਾਂ ਵਾਲਾ ਨੇ 594/600 ਅੰਕ (99 ਪ੍ਰਤੀਸ਼ਤ) ਹਾਸਲ ਕਰਕੇ ਪੰਜਾਬ ਭਰ ਚੋਂ ਸੱਤਵਾਂ ਸਥਾਨ ਤੇ ਸੀਰਤ ਸੇਡਾ ਸਪੁੱਤਰੀ ਦਵਿੰਦਰ ਸਿੰਘ ਨਿਵਾਸੀ ਭਲੂਰ ਨੇ 589/600 ਅੰਕ (98.17 ਫੀਸਦੀ) ਹਾਸਲ ਕਰਕੇ ਪੰਜਾਬ ਭਰ ਚੋਂ ਬਾਰ੍ਹਵਾਂ ਸਥਾਨ ਹਾਸਲ ਕੀਤਾ। ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਭਰ ’ਚ ਫਰੀਦਕੋਟ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਇਨ੍ਹਾਂ ਵਿਦਿਆਰਥਣਾਂ, ਸਮੂਹ ਸਟਾਫ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਦੀ ਉਚੇਰੀ ਸਿੱਖਿਆ ਤੇ ਉਜਵਲ ਭਵਿੱਖ ਲਈ ਅਗਵਾਈ ਕੀਤੀ ਜਾਵੇਗੀ।
ਬੱਚਿਆਂ ਦੀ ਹੌਸਲਾ ਅਫਜਾਈ ਕਰਨ ਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਮੌਕੇ ’ਤੇ ਪਹੁੰਚੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਪ੍ਰਦੀਪ ਦਿਉੜਾ ਜੀ ਨੇ ਸਕੂਲ ਪ੍ਰਬੰਧਕਾਂ, ਸਮੂਹ ਸਟਾਫ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸ਼੍ਰੀਮਤੀ ਨੀਲਮ ਰਾਣੀ ਦੀ ਯੋਗ ਅਗਵਾਈ ਹੇਠ ਫਰੀਦਕੋਟ ਜ਼ਿਲ੍ਹਾ ਸਿੱਖਿਆ ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸੰਸਥਾਪਕ ਮੁਕੰਦ ਲਾਲ ਥਾਪਰ ਨੇ ਦੱਸਿਆ ਕਿ ਜਿੱਥੇ ਸੰਸਥਾ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਪੰਜਾਬ ਮੈਰਿਟ ਸੂਚੀ ’ਚ ਦੂਜੀ, ਤੀਜੀ ਅਤੇ ਚੌਥੀ ਪੁਜੀਸ਼ਨ ਹਾਸਲ ਕਰਕੇ ਇੱਕ ਮਾਣਮੱਤੀ ਪ੍ਰਾਪਤੀ ਕੀਤੀ ਹੈ। Kotkapura News
ਇਹ ਖਬਰ ਵੀ ਪੜ੍ਹੋ : Punjab School Bus Accident: ਬੱਚਿਆਂ ਨਾਲ ਭਰੀ ਸਕੂਲ ਬੱਸ ਹਾਦਸੇ ਦਾ ਸ਼ਿਕਾਰ, ਹੁਣੇ-ਹੁਣੇ ਆਈ ਵੱਡੀ ਖਬਰ
ਉੱਥੇ ਹੀ ਸਕੂਲ ਦੇ 18 ਵਿਦਿਆਰਥੀਆਂ ਨੇ 95 ਪ੍ਰਤੀਸ਼ਤ ਤੋਂ ਵੱਧ, 21 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋ ਵੱਧ, 6 ਵਿਦਿਆਰਥੀਆਂ ਨੇ 85 ਪ੍ਰਤੀਸ਼ਤ ਤੋ ਵੱਧ ਅੰਕ ਹਾਸਲ ਕੀਤੇ ਤੇ ਸਕੂਲ ਦਾ ਸਮੁੱਚਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੇ ਪ੍ਰਿੰਸੀਪਲ ਮਨਜੀਤ ਕੌਰ ਨੇ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ’ਚ 100 ਫੀਸਦੀ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ’ਚ ਹਿਸਾਬ ਵਿਸ਼ੇ ’ਚ 14 ਵਿਦਿਆਰਥੀ, ਸਮਾਜਿਕ ਸਿੱਖਿਆ ਵਿਸ਼ੇ ’ਚ 10 ਵਿਦਿਆਰਥੀ, ਅੰਗਰੇਜ਼ੀ ਵਿਸ਼ੇ ’ਚ 4 ਵਿਦਿਆਰਥੀ, ਪੰਜਾਬੀ ਵਿਸ਼ੇ ’ਚ 2 ਵਿਦਿਆਰਥੀ, ਹਿੰਦੀ ਵਿਸ਼ੇ ਵਿੱਚ 2 ਤੇ ਸਾਇੰਸ ਵਿਸ਼ੇ ’ਚ ਵੀ 2 ਵਿਦਿਆਰਥੀ ਸ਼ਾਮਲ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਅੰਜਨਾ ਕੌਸ਼ਲ, ਉੱਪ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਪਵਨ ਕੁਮਾਰ, ਜ਼ਿਲ੍ਹਾ ਗਾਈਡੈਂਸ ਕੌਸਲਰ ਜਸਬੀਰ ਜੱਸੀ, ਸਟੈਨੋ ਸਤਿਗੁਰੂ ਸਿੰਘ।
ਜ਼ਿਲ੍ਹਾ ਖੇਤਰੀ ਬੁੱਕ ਡਿੱਪੂ ਫਰੀਦਕੋਟ ਦੇ ਮੈਨੇਜਰ ਸੁਚੇਤਾ ਸ਼ਰਮਾਂ ਤੇ ਡਿਪਟੀ ਮੈਨੇਜਰ ਬਲਰਾਜ ਸਿੰਘ ਨੇ ਸਮੂਹ ਸਟਾਫ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਤੇ ਪ੍ਰਿੰ: ਐੱਚ ਐੱਸ ਸਾਹਨੀ ਨੇ ਸੰਸਥਾ ਦਾ ਇਹ ਨਤੀਜਾ ਮਹਿਰੂਮ ਪ੍ਰਿੰਸੀਪਲ ਸਵਰਨਜੀਤ ਕੌਰ ‘ਸਿੰਮੀ’ ਨੂੰ ਸਮਰਪਿਤ ਕੀਤਾ। ਇਸ ਮੌਕੇ ਟਰੱਸਟੀ ਸੰਤੋਖ ਸਿੰਘ ਸੋਢੀ ਤੇ ਪ੍ਰਬੰਧਕ ਮੈਡਮ ਮੇਘਾ ਥਾਪਰ, ਪ੍ਰਿੰ: ਨਰਿੰਦਰ ਮੱਕੜ, ਕੋਆਰਡੀਨੇਟਰ ਦਰਸ਼ਨਾ ਦੇਵੀ, ਖੁਸ਼ਵਿੰਦਰ ਸਿੰਘ, ਸੁਪਰਡੈਂਟ ਲਖਵੀਰ ਸ਼ਰਮਾਂ, ਗੁਰਮੇਜ ਸਿੰਘ, ਰਾਜ ਕੁਮਾਰ, ਕੁਲਵਿੰਦਰ ਬਾਦਸ਼ਾਹ ਤੇ ਸਮੂਹ ਸਟਾਫ ਹਾਜ਼ਰ ਸਨ। Kotkapura News