ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ’ਚ ਮਾਪੇ ਅਧਿਆਪਕ ਮਿਲਣੀ ਸੰਪੰਨ

ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ’ਚ ਮਾਪੇ ਅਧਿਆਪਕ ਮਿਲਣੀ ਸੰਪੰਨ

ਕੋਟਕਪੂਰਾ (ਅਜੈ ਮਨਚੰਦਾ)। ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ ਕੋਟ ਸੁਖੀਆ ਵਿਖੇ ਨਾਨ ਬੋਰਡ ਜਮਾਤਾਂ ਦੇ ਨਤੀਜੇ ਸੰਬੰਧੀ, ਸੰਤ ਮੋਹਨ ਦਾਸ ਸਕੂਲ ਦੇ ਪਿ੍ਰੰਸੀਪਲ ਮੈਡਮ ਮਨਜੀਤ ਕੌਰ ਅਤੇ ਐਸ ਐਮ ਡੀ ਵਰਲਡ ਸਕੂਲ ਦੇ ਪਿ੍ਰੰਸੀਪਲ ਐਚ.ਐਸ. ਸਾਹਨੀ ਦੀ ਰਹਿਨੁਮਾਈ ਹੇਠ, ਦੋਨਾ ਸਕੂਲਾਂ ਦੀ ਸਾਂਝੇ ਤੌਰ ’ਤੇ ‘ਮਾਪੇ ਅਧਿਆਪਕ ਮਿਲਣੀ’ ਲਈ ਇੱਕ ਸਮਾਰੋਹ ਉਲੀਕਿਆ ਗਿਆ।ਇਸ ਸਮਾਰੋਹ ਵਿੱਚ ਚੇਅਰਮੈਨ ਮੁਕੰਦ ਲਾਲ ਥਾਪਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪ੍ਰੈੱਸ ਨਾਲ ਗੱਲ ਬਾਤ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਕੂਲ ਕੈਂਪਸ ਵਿੱਚ ਨਾਨ ਬੋਰਡ ਕਲਾਸਾਂ ਦੀ ਪ੍ਰੀਖਿਆਵਾਂ, ਜੋ ਕਿ ਬਹੁਤ ਸ਼ਾਨਦਾਰ ਢੰਗ ਨਾਲ ਸੰਪੰਤ ਹੋਈਆਂ, ਵੀ ਬਿਲਕੁਲ ਬੋਰਡ ਦੀ ਪ੍ਰੀਖਿਆ ਦੀ ਤਰਜ ਤੇ, ਦੋਨਾ ਸਕੂਲਾਂ ਦਾ ਸਟਾਫ ਆਪਸ ਵਿੱਚ ਬਦਕ ਕੇ ਪੂਰੇ ਸਖਤ ਮਾਹੌਲ ਵਿੱਚ ਲਈਆਂ ਜਾਂਦੀਆਂ ਹਨ ਤਾਂ ਕਿ ਨਾਨ ਬੋਰਡ ਕਲਾਸਾਂ ਦੇ ਬੱਚੇ ਅੱਗੇ ਆਉਣ ਵਾਲੀਆਂ ਬੋਰਡ ਦੀਆਂ ਪ੍ਰੀਖਿਆਵਾਂ ‘ਚ ਸਹਿਜ ਮਹਿਸੂਸ ਕਰਨ।

ਇਸ ਨਤੀਜੇ ਦੌਰਾਨ ਜਮਾਤਾਂ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਤੀਜਾ ਕਾਰਡ ਦੇ ਕੇ ਸਮਾਨਿਤ ਕੀਤਾ ਗਿਆ।ਜਿੱਥੇ ਮਾਪਿਆਂ ਵਿੱਚ ਇਸ ‘ਮਾਪੇ ਅਧਿਆਪਕ ਮਿਲਣੀ’ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਨਜ਼ਰ ਆਇਆ ਉਥੇ ਮਾਪਿਆਂ ਵੱਲੋਂ ਸਕੂਲ ਦੀ ਬਿਹਤਰ ਕਾਰਗੁਜ਼ਾਰੀ ਸਬੰਧੀ ਸੰਤੁਸ਼ਟੀ ਵੀ ਪ੍ਰਗਟ ਕੀਤੀ ਗਈ ਅਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ, ਮਾਪਿਆਂ ਨੂੰ ਭਵਿੱਖ ਵਿੱਚ ਹੋਰ ਵੀ ਚੰਗੀ ਕਾਰਗੁਜ਼ਾਰੀ ਦਾ ਭਰੋਸਾ ਦਵਾਇਆ ਗਿਆ।

ਸੰਸਥਾ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ, ਮਾਪਿਆਂ ਵੱਲੋਂ ਸੰਸਥਾ ਨੂੰ ਦਿੱਤੇ ਜਾ ਰਹੇ ਬਹੁਮੁੱਲੇ ਸਹਿਯੋਗ ਲਈ ਉਹਨਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਚੰਗੇ ਨਤੀਜੇ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਤੁਹਾਡੇ ਵੱਲੋਂ ਮਿਲੇ ਭਰਪੂਰ ਸਹਿਯੋਗ ਦਾ ਹੀ ਪ੍ਰਮਾਣ ਹਨ। ਇਸ ਮੌਕੇ ਕੋ-ਆਰਡੀਨੇਟਰ ਖੁਸ਼ਵਿੰਦਰ ਸਿੰਘ, ਗੁਰਜੀਤ ਕੌਰ, ਦਰਸ਼ਨਾ ਕੌੜਾ, ਰਮਨਪਾਲ ਕੌਰ, ਅਮਨਦੀਪ ਕੌਰ,ਜਗਦੀਪ ਕੌਰ,ਰੇਣੁਕਾ,ਅਨੂ ਬਾਲੀ, ਰਜਨੀ ਅਤੇ ਸਮੂਹ ਅਧਿਆਪਕ ਸਹਿਬਾਨ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ