ਸੰਜੈ ਪੋਪਲੀ ਦੀ ਰੈਗੂਲਰ ਜਮਾਨਤ ਅਰਜ਼ੀ ਹਾਈਕੋਰਟ ਵੱਲੋਂ ਖਾਰਜ

Sanjay Popli

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਵੱਲੋਂ ਗਿ੍ਰਫਤਾਰ ਸੀਨੀਅਰ ਆਈਏਐੱਸ ਸੰਜੇ ਪੋਪਲੀ (Sanjay Popli) ਨੂੰ ਹਾਈਕੋਰਟ ਤੋਂ ਝਟਕਾ ਲ਼ੱਗਾ ਹੈ। ਹਾਈ ਕੋਰਟ ਨੇ ਉਸ ਦੀ ਰੈਗੂਲਰ ਜਮਾਨਤ ਦੀ ਪਟੀਸ਼ਨ ਖਾਰਜ ਦਿੱਤੀ ਹੈ। ਦੱਸ ਦੇਈਏ ਕਿ ਵਿਜੀਲੈਂਸ ਵਿਭਾਗ ਨੇ ਨਵਾਂ ਸ਼ਹਿਰ ਦੇ ਕਰਿਆਮ ਮਾਰਗ ’ਤੇ ਪਾਏ ਜਾਣ ਵਾਲੇ ਸੀਵਰੇਜ ਦੇ ਟੈਂਡਰ ਵਿੱਚ ਇੱਕ ਫੀਸਦੀ ਕਮਿਸਨ ਮੰਗਣ ਦੇ ਦੋਸ਼ ਵਿੱਚ ਸੂਬੇ ਦੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਅਤੇ ਉਨ੍ਹਾਂ ਦੇ ਸਹਾਇਕ ਸਕੱਤਰ ਸੰਦੀਪ ਵਤਸ ਨੂੰ ਗਿ੍ਰਫਤਾਰ ਕੀਤਾ ਸੀ। ਸੰਜੇ ਪੋਪਲੀ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਤਾਇਨਾਤ ਸਨ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ ਵਿਚ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਦੀ ਸੈਕਟਰ-11 ਸਥਿਤ ਕੋਠੀ ’ਚ ਛਾਪੇਮਾਰੀ ਕਰ ਕੇ 12.5 ਕਿੱਲੋ ਸੋਨਾ, ਤਿੰਨ ਕਿੱਲੋ ਚਾਂਦੀ ਦੀਆਂ ਇੱਟਾਂ ਤੇ 3.5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜਾਂਚ ਦੌਰਾਨ ਵਿਜੀਲੈਂਸ ਟੀਮ ਨੇ ਕੋਠੀ ਦੇ ਸਟੋਰ ਰੂਮ ’ਚ ਪਏ ਬੈਗ ’ਚੋਂ ਸੋਨੇ ਦੀਆਂ ਇਕ-ਇਕ ਕਿੱਲੋ ਵਜ਼ਨ ਦੀਆਂ ਨੌਂ ਇੱਟਾਂ, ਸੋਨੇ ਦੇ ਕੁੱਲ 3.16 ਕਿੱਲੋ ਵਜ਼ਨ ਦੇ 49 ਬਿਸਕੁਟ, ਸੋਨੇ ਦੇ ਕੁੱਲ 356 ਗ੍ਰਾਮ ਵਜ਼ਨ ਦੇ 12 ਸਿੱਕਿਆਂ ਦੇ ਇਲਾਵਾ ਚਾਂਦੀ ਦੀ ਇਕ-ਇਕ ਕਿੱਲੋ ਵਜ਼ਨ ਦੀਆਂ ਤਿੰਨ ਇੱਟਾਂ, ਚਾਂਦੀ ਦੇ 10-10 ਗ੍ਰਾਮ ਦੇ ਸਿੱਕੇ, ਇਕ ਆਈਫੋਨ ਤੇ 3.50 ਲੱਖ ਰੁਪਏ ਨਕਦ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਵਿਜੀਲੈਂਸ ਨੇ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਹਨ ਜਿਹੜੇ ਵੱਖ-ਵੱਖ ਜਾਇਦਾਦਾਂ ਨਾਲ ਸਬੰਧਤ ਹੋ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here