ਹਾਕੀ ਵਿਸ਼ਵ ਕੱਪ ’ਚ 9ਵੇਂ ਸਥਾਨ’ਤੇ ਰਿਹਾ ਭਾਰਤ

Hockey World Cup

ਦੱਖਣੀ ਅਫਰੀਕਾ ਨੂੰ 5-2 ਨਾਲ ਹਰਾਇਆ (Hockey World Cup)

ਰੁੜ੍ਹਕੇਲਾ (ਏਜੰਸੀ)। ਮੇਜ਼ਬਾਨ ਦੇਸ਼ ਭਾਰਤ ਨੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ 2023 ਦੇ ਕਲਾਸੀਫਿਕੇਸ਼ਨ ਮੁਕਾਬਲੇ ’ਚ ਦੱਖਣੀ ਅਫਰੀਕਾ ਨੂੰ 5-2 ਨਾਲ ਹਰਾ ਕੇ ਟੂਰਨਾਮੈਂਟ ’ਚ ਨੌਂਵਾ ਸਥਾਨ ਹਾਸਲ ਕਰ ਲਿਆ। ਬਿਰਸਾ ਮੁੰਡਾ ਕੌਮਾਂਤਰੀ ਹਾਕੀ ਸਟੇਡੀਅਮ ਨੂੰ ਜਗਮਗ ਕਰਦੇ ਹੋਏ ਅਭਿਸ਼ੇਕ (ਚੌਥੇ ਮਿੰਟ), ਹਰਮਨਪ੍ਰੀਤ ਸਿੰਘ (11ਵੇਂ ਮਿੰਟ), ਸ਼ਮਸ਼ੇਰ ਸਿੰਘ (44ਵੇਂ ਮਿੰਟ), ਆਕਾਸ਼ਦੀਪ ਸਿੰਘ (48ਵੇਂ ਮਿੰਟ) ਅਤੇ ਸੁਖਜੀਤ ਸਿੰਘ (58ਵੇਂ ਮਿੰਟ) ਨੇ ਮੇਜ਼ਬਾਨ ਟੀਮ ਦੇ ਗੋਲ ਕੀਤੇ ਦੱਖਣੀ ਅਫਰੀਕਾ ਦੇ ਗੋਲ ਸੈਮਕੇਲੋ ਵਿਮਬੀ (48ਵਾਂ) ਅਤੇ ਮੁਸਤਫਾ ਕਾਸਿਮ (60ਵਾਂ ਮਿੰਟ) ਨੇ ਕੀਤੇ ਭਾਰਤ ਇਸ ਜਿੱਤ ਨਾਲ ਘਰੇਲੂ ਸਰਜਮੀਨ ’ਤੇ ਹੋਏ ਟੂਰਨਾਮੈਂਟ ’ਚ ਅਰਜਨਟੀਨਾ ਨਾਲ ਨੌਵੇਂ ਸਥਾਨ ’ਤੇ ਰਿਹਾ ਦੱਖਣੀ ਅਫਰੀਕਾ ਨੇ ਵੈਲਸ ਨਾਲ 11ਵਾਂ ਸਥਾਨ ਸਾਂਝਾ ਕੀਤਾ ਨੌਵਾਂ ਸਥਾਨ ਹਾਸਲ ਕਰਨ ਦੀ ਹੋੜ੍ਹ ’ਚ ਭਾਰਤ ਨੇ ਪਹਿਲੇ ਮਿੰਟ ਤੋਂ ਹੀ ਦੱਖਣੀ ਅਫਰੀਕਾ ਅੱਧ ’ਚ ਜਗ੍ਹਾ ਬਣਾਉਣਾ ਸ਼ੁਰੂ ਕਰ ਦਿੱਤੀ।

ਦੱਖਣੀ ਅਫਰੀਕਾ ਨੇ ਵੈਲਸ ਨਾਲ 11ਵਾਂ ਸਥਾਨ ਸਾਂਝਾ ਕੀਤਾ (Hockey World Cup)

ਉਨ੍ਹਾਂ ਨੂੰ ਇਸਦਾ ਫਲ ਚੌਥੇ ਮਿੰਟ ’ਚ ਉਦੋਂ ਮਿਲਿਆ ਜਦੋਂ ਅਭਿਸ਼ੇਕ ਨੇ ਦੱਖਣੀ ਅਫਰੀਕਾ ਅਰਧ ’ਚ ਗੇਂਦ ਨੂੰ ਪਾ ਕੇ ਉਸ ਨੈੱਟ ’ਚ ਦਾਗ ਦਿੱਤਾ। ਇਸ ਕੁਆਰਟਰ ’ਚ ਭਾਰਤ ਵਿਰੋਧੀ ਟੀਮ ਲਈ ਬਹੁਤ ਤੇਜ਼ ਸਾਬਿਤ ਹੋਇਆ ਅਤੇ ਉਸਨੇ ਕਈ ਯਤਨਾਂ ਦਰਮਿਆਨ 11ਵੇਂ ਮਿੰਟ ’ਚ ਪੈਨਲਟੀ ਕਾਰਨਰ ਅਰਜਿੱਤ ਕਰ ਲਈ ਹਰਮਨਪ੍ਰੀਤ ਨੇ ਇਸ ਕਾਰਨਰ ਨੂੰ ਗੋਲ ’ਚ ਤਬਦੀਲ ਕਰਦੇ ਹੋਏ ਭਾਰਤ ਦਾ ਵਾਧਾ ਦੁੱਗਣਾ ਕਰ ਦਿੱਤਾ ਦੋ ਗੋਲਾਂ ਦਾ ਵਾਧਾ ਲੈਣ ਤੋਂ ਬਾਅਦ ਭਾਰਤ ਨੇ ਦੂਜੇ ਕੁਆਰਟਰ ’ਚ ਅਕਾਰਮਕਤਾ ਨਾਲ ਤਿੰਨ ਪੈਨਲਟੀ ਕਾਰਨਰ ਅਰਜਿੱਤ ਕੀਤੇ, ਹਾਲਾਂਕਿ ਉਹ ਹਾਫ ਟਾਈਮ ਤੋਂ ਪਹਿਲਾਂ ਸਕੋਰਬੋਰਡ ’ਚ ਹੋਰ ਕੋਈ ਬਦਲਾਅ ਨਹੀਂ ਕਰ ਸਕਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ