ਸਾਡੇ ਨਾਲ ਸ਼ਾਮਲ

Follow us

11.6 C
Chandigarh
Sunday, January 18, 2026
More
    Home Breaking News Amloh News: ਸ...

    Amloh News: ਸਫਾਈ ਸੇਵਕ ਯੂਨੀਅਨ ਨੇ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਨੂੰ ਦਿੱਤਾ ਮੰਗ ਪੱਤਰ

    Amloh News
    Amloh News: ਸਫਾਈ ਸੇਵਕ ਯੂਨੀਅਨ ਨੇ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਨੂੰ ਦਿੱਤਾ ਮੰਗ ਪੱਤਰ

    Amloh News: ਅਮਲੋਹ (ਅਨਿਲ ਲੁਟਾਵਾ)। ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੰਜਾਬ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆ ਦੇ ਖਿਲਾਫ਼ ਮਿਤੀ 29 ਤੇ 30 ਸਤੰਬਰ ਨੂੰ ਕੰਮ ਛੋੜ ਹੜਤਾਲ ਕਰਨ ਸਬੰਧੀ ਸਫਾਈ ਸੇਵਕ ਯੂਨੀਅਨ ਅਮਲੋਹ ਨੇ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ ਤੇ ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ ਨੂੰ ਮੰਗ ਪੱਤਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਟ ਪਰਮਜੀਤ ਪੰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਦੇ ਸਮੂਹ ਮਿਊਸਪਲ ਮੁਲਾਜਮਾਂ ਸਫਾਈ ਸੇਵਕ, ਸੀਵਰਮੈਨਾ ਅਦਿ ਦੀਆ ਜਾਇਜ ਮੰਗਾ ਨੂੰ ਮਨਵਾਉਣ ਲਈ ਜੰਥੇਬੰਦੀ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ।

    ਇਹ ਖਬਰ ਵੀ ਪੜ੍ਹੋ : Bihar Election 2025: ਬਿਹਾਰ ਚੋਣਾਂ ਲਈ ਭਾਜਪਾ ਨੇ ਕੀਤਾ ਵੱਡਾ ਐਲਾਨ, ਇਹ ਕੇਂਦਰੀ ਮੰਤਰੀ ਨੂੰ ਬਣਾਇਆ ਇੰਚਾਰਜ਼

    ਪਰ ਪੰਜਾਬ ਸਰਕਾਰ ਵੱਲੋਂ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਜਾ ਰਿਹਾ ਹੈ, ਸਗੋਂ ਸਰਕਾਰ ਵੱਲੋਂ ਕੂੜੇ ਦੀ ਡੋਰ ਟੂ ਡੋਰ ਕੂਲੈਕਸਨ, ਲਿਫਟਿੰਗ ਤੇ ਪ੍ਰੋਸੈਸਿੰਗ, ਵਾਟਰ ਸਪਲਾਈ ਦੀ ਉਪਰੇਸ਼ਨ ਤੇ ਮੈਨਟੀਨੈਂਸ ਸੀਵਰੇਜ ਟ੍ਰੀਟਮੈਂਟ ਪਲਾਟ ਤੇ ਸੀਵਰੇਜ ਦੀ ਓਪਰੈਸ਼ਨ ਤੇ ਮੈਨਟੀਨੈਂਸ ਦਾ ਸਾਰਾ ਕੰਮ ਬਾਹਰਲੀਆ ਕੰਪਨੀਆਂ ਨੂੰ ਠੇਕੇ ਤੇ ਦੇਣ ਲਈ ਨਗਰ ਨਿਗਮਾ, ਨਗਰ ਕੌਂਸਲਾਂ, ਨਗਰ ਪੰਚਾਇਤਾ ਤੇ ਮਤੇ ਪ੍ਰਵਾਨ ਕਰਵਾਏ ਜਾ ਰਹੇ ਹਨ, ਟੈਂਡਰ ਆਦਿ ਲਗਵਾਏ ਜਾ ਰਹੇ ਹਨ। Amloh News

    ਜਿਸ ਦੇ ਰੋਸ ਵਜੋਂ ਤੇ ਜਿਸ ਦਾ ਵਿਰੋਧ ਕਰਨ ਲਈ ਤੇ ਇੰਨਾ ਮੁਲਾਜ਼ਮਾ ਮਾਰੂ ਨੀਤੀਆ ਨੂੰ ਬੰਦ ਕਰਵਾਉਣ ਲਈ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਫੈਸਲੇ ਅਨੁਸਾਰ ਪੂਰੇ ਪੰਜਾਬ ਭਰ ’ਚ ਦੋ ਦਿਨਾ 29 ਤੇ 30 ਸਤੰਬਰ ਨੂੰ ਕੰਮਛੋੜ ਹੜਤਾਲ ਕੀਤੀ ਜਾਵੇਗੀ। ਸਫ਼ਾਈ ਸੇਵਕ ਅਮਲੋਹ ਦੇ ਅਹੁਦੇਦਾਰਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਤੇ ਸਾਰੇ ਕੌਂਸਲਰਾਂ ਨੂੰ ਹੜਤਾਲ ’ਚ ਸ਼ਾਮਲ ਹੋਣ ਲਈ ਬੇਨਤੀ ਕੀਤੀ। ਇਸ ਮੌਕੇ ਪਰਮਜੀਤ ਮੇਟ, ਰਾਜਵੀਰ ਸਿੰਘ, ਕਰਮਜੀਤ ਸਿੰਘ, ਨਰੇਸ਼ ਕੁਮਾਰ, ਅਵਤਾਰ ਸਿੰਘ, ਮਨਪ੍ਰੀਤ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਰਵੀ ਕੁਮਾਰ, ਦੀਪਕ ਕੁਮਾਰ, ਅਰਮਾਨ ਆਦਿ ਮੌਜ਼ੂਦ ਸਨ। Amloh News