ਟੈਨਿਸ ਸਟਾਰ ਦੇ ਪਿਤਾ ਬੋਲੋ- ਬੇਟੀ ‘ਖੁੱਲ੍ਹੀ ਪ੍ਰਥਾ’ ਨਾਲ ਪਤੀ ਤੋਂ ਵੱਖ ਹੋਈ
ਹੈਦਰਾਬਾਦ (ਏਜੰਸੀ)। ਭਾਰਤ ਦੀ ਸਾਬਕਾ ਟੈਨਿਸ ਸਟਾਰ ਸਾਨੀਆ ਮਿਰਜਾ ਉਨ੍ਹਾਂ ਦੇ ਪਤੀ ਅਤੇ ਪਾਕਿਸਤਾਨੀ ਕ੍ਰਿਕੇਟਰ ਸ਼ੋਏਬ ਮਲਿਕ ਦਾ ਤਲਾਕ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਸਾਨੀਆ ਦੇ ਪਿਤਾ ਇਮਰਾਨ ਮਿਰਜਾ ਨੇ ਐਤਵਾਰ ਨੂੰ ਕੀਤੀ। ਉਨ੍ਹਾਂ ਕਿਹਾ- ਸਾਨੀਆ ਨੇ ਇਸਲਾਮ ਦੇ ਖੁੱਲ੍ਹੇ ਅਭਿਆਸ ਤਹਿਤ ਆਪਣੇ ਪਤੀ ਤੋਂ ਵੱਖ ਕੀਤਾ ਹੈ। ਇਮਰਾਨ ਮਿਰਜਾ ਨੇ ਕਿਹਾ- ਸਾਨੀਆ ਨੇ ਹਮੇਸ਼ਾ ਆਪਣੀ ਨਿੱਜੀ ਜਿੰਦਗੀ ਨੂੰ ਲੋਕਾਂ ਦੀਆਂ ਨਜਰਾਂ ਤੋਂ ਦੂਰ ਰੱਖਿਆ ਹੈ ਪਰ ਅੱਜ ਉਨ੍ਹਾਂ ਲਈ ਇਹ ਦੱਸਣਾ ਜ਼ਰੂਰੀ ਹੋ ਗਿਆ ਹੈ ਕਿ ਉਨ੍ਹਾਂ ਦਾ ਅਤੇ ਸ਼ੋਏਬ ਦਾ ਕੁਝ ਮਹੀਨੇ ਪਹਿਲਾਂ ਤਲਾਕ ਹੋ ਚੁੱਕਿਆ ਹੈ। ਉਹ ਸ਼ੋਏਬ ਨੂੰ ਉਸ ਦੇ ਨਵੇਂ ਸਫਰ ਲਈ ਸ਼ੁਭਕਾਮਨਾਵਾਂ ਦਿੰਦੀ ਹੈ। ਦੋਵਾਂ ਦੇਸ਼ਾਂ ਦੇ ਖੇਡ ਪ੍ਰੇਮੀਆਂ ’ਚ ਇਸ ਜੋੜੀ ਨੂੰ ਲੈ ਕੇ ਕਾਫੀ ਦਿਲਚਸਪੀ ਸੀ ਪਰ ਇਹ ਉਨ੍ਹਾਂ ਦੇ ਤਲਾਕ ਨਾਲ ਖਤਮ ਹੋ ਗਿਆ। (Sania Mirza Divorce)
ਸਾਨੀਆ ਮਿਰਜਾ ਨੇ ਲਿਖਿਆ ਸੀ, ‘ਤਲਾਕ ਮੁਸ਼ਕਿਲ ਹੈ’ | Sania Mirza Divorce
ਸਾਨੀਆ ਮਿਰਜਾ ਨੇ ਬੁੱਧਵਾਰ ਨੂੰ ਲਿਖਿਆ ਸੀ ਕਿ ਤਲਾਕ ਮੁਸ਼ਕਿਲ ਹੈ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਸਟੋਰੀ ਪੋਸ਼ਟ ਕਰਦੇ ਹੋਏ ਉਨ੍ਹਾਂ ਨੇ ਅੰਗਰੇਜੀ ’ਚ ਲਿਖਿਆ ਸੀ, ‘ਵਿਆਹ ਮੁਸ਼ਕਿਲ ਹੈ, ਤਲਾਕ ਮੁਸ਼ਕਿਲ ਹੈ, ਆਪਣੀਆਂ ਮੁਸ਼ਕਿਲਾਂ ਖੁਦ ਚੁਣੋ। ਜਿੰਦਗੀ ਆਸਾਨ ਨਹੀਂ ਹੈ, ਇਹ ਹਮੇਸ਼ਾ ਹੀ ਮੁਸ਼ਕਲ ਰਹੇਗੀ ਪਰ ਅਸੀਂ ਮੁਸ਼ਕਲ ਨੂੰ ਚੁਣ ਸਕਦੇ ਹਾਂ। ਧਿਆਨ ਨਾਲ ਚੁਣੋ।’ (Sania Mirza Divorce)
ਸ਼ੋਏਬ ਨੇ ਇੱਕ ਦਿਨ ਪਹਿਲਾਂ ਹੀ ਕੀਤਾ ਸੀ ਵਿਆਹ ਦਾ ਐਲਾਨ | Sania Mirza Divorce
ਇੱਕ ਦਿਨ ਪਹਿਲਾਂ ਪਾਕਿਸਤਾਨੀ ਕ੍ਰਿਕੇਟਰ ਸ਼ੋਏਬ ਮਲਿਕ ਨੇ ਅਦਾਕਾਰਾ ਸਨਾ ਜਾਵੇਦ ਨਾਲ ਆਪਣੇ ਦੂਜੇ ਵਿਆਹ ਦਾ ਐਲਾਨ ਕੀਤਾ ਸੀ। 41 ਸਾਲ ਦੇ ਸ਼ੋਏਬ ਨੇ ਸ਼ਨਿੱਚਰਵਾਰ ਨੂੰ ਸਨਾ ਨਾਲ ਇੱਕ ਫੋਟੋ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ। ਸ਼ੋਏਬ ਦਾ ਪਹਿਲਾ ਵਿਆਹ ਆਇਸਾ ਸਿੱਦੀਕੀ ਨਾਲ ਹੋਇਆ ਸੀ। ਜਿਸ ਤੋਂ ਤਲਾਕ ਤੋਂ ਬਾਅਦ ਉਸ ਨੇ 2010 ’ਚ ਸਾਬਕਾ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜਾ ਨਾਲ ਵਿਆਹ ਕਰਵਾ ਲਿਆ ਸੀ। (Sania Mirza Divorce)
ਸਾਨੀਆ ਨੇ ਪਿਛਲੇ ਸਾਲ ਜਨਵਰੀ ’ਚ ਲਿਆ ਸੀ ਸੰਨਿਆਸ | Sania Mirza Divorce
ਸ਼ੋਏਬ ਦੀ ਦੂਜੀ ਪਤਨੀ ਸਾਨੀਆ ਇੱਕ ਸਾਬਕਾ ਭਾਰਤੀ ਟੈਨਿਸ ਖਿਡਾਰੀ ਹੈ, ਉਨ੍ਹਾਂ ਜਨਵਰੀ 2023 ’ਚ ਖੇਡ ਤੋਂ ਸੰਨਿਆਸ ਲੈ ਲਿਆ ਸੀ। ਉਸ ਨੇ ਹੈਦਰਾਬਾਦ ਦੇ ਲਾਲ ਬਹਾਦੁਰ ਸਟੇਡੀਅਮ ’ਚ ਭਾਰਤ ਦੇ ਰੋਹਨ ਬੋਪੰਨਾ ਨਾਲ ਵਿਦਾਇਗੀ ਮੈਚ ਖੇਡ ਕੇ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ। ਸਾਨੀਆ ਨੇ ਆਪਣੇ ਟੈਨਿਸ ਕਰੀਅਰ ’ਚ ਡਬਲਜ ਅਤੇ ਮਿਕਸਡ ਡਬਲਜ ਵਰਗ ’ਚ ਜ਼ਿਆਦਾਤਰ ਮੈਚ ਖੇਡੇ। ਉਨ੍ਹਾਂ ਨੇ 6 ਗ੍ਰੈਂਡ ਸਲੈਮ ਆਪਣੇ ਨਾਂਅ ਕੀਤੇ। ਉਹ 2016 ਰੀਓ ਓਲੰਪਿਕ ’ਚ ਵੀ ਸੈਮੀਫਾਈਨਲ ਪੜਾਅ ’ਚ ਪਹੁੰਚੇ ਸਨ। ਗ੍ਰੈਂਡ ਸਲੈਮ ਤੋਂ ਇਲਾਵਾ, ਉਨ੍ਹਾਂ ਆਪਣੇ ਕਰੀਅਰ ’ਚ ਵੱਖ-ਵੱਖ ਪੱਧਰਾਂ ’ਤੇ 43 ਖਿਤਾਬ ਆਪਣੇ ਨਾਂਅ ਕੀਤੇ ਹਨ। (Sania Mirza Divorce)
ਮਲਿਕ ਨੇ 2021 ’ਚ ਖੇਡਿਆ ਸੀ ਆਪਣਾ ਆਖਿਰੀ ਮੈਚ | Sania Mirza Divorce
ਸ਼ੋਏਬ ਮਲਿਕ ਪਾਕਿਸਤਾਨ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕੇ ਹਨ। 1999 ’ਚ ਵੈਸਟਇੰਡੀਜ ਖਿਲਾਫ ਡੈਬਿਊ ਕਰਨ ਤੋਂ ਬਾਅਦ ਉਨ੍ਹਾਂ ਨੇ 2001 ’ਚ ਟੈਸਟ ਅਤੇ 2006 ’ਚ ਟੀ-20 ਡੈਬਿਊ ਵੀ ਕੀਤਾ। 2019 ’ਚ ਉਨ੍ਹਾਂ ਟੈਸਟ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਨੇ ਟੈਸਟ ’ਚ 1898 ਦੌੜਾਂ, ਇੱਕਰੋਜ਼ਾ ਕ੍ਰਿਕੇਟ ’ਚ 7534 ਦੌੜਾਂ ਅਤੇ ਟੀ-20 ਕ੍ਰਿਕੇਟ ’ਚ 2435 ਦੌੜਾਂ ਬਣਾਈਆਂ ਹਨ। ਸ਼ੋਏਬ ਨੇ ਪਾਕਿਸਤਾਨ ਲਈ 2021 ਟੀ-20 ਵਿਸ਼ਵ ਕੱਪ ਖੇਡਿਆ ਸੀ, ਜਿਸ ’ਚ ਟੀਮ ਸੈਮੀਫਾਈਨਲ ਤੱਕ ਹੀ ਪਹੁੰਚ ਸਕੀ ਸੀ। ਉਨ੍ਹਾਂ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 20 ਨਵੰਬਰ 2021 ਨੂੰ ਬੰਗਲਾਦੇਸ਼ ਖਿਲਾਫ ਟੀ-20 ਫਾਰਮੈਟ ’ਚ ਖੇਡਿਆ ਸੀ। ਉਨ੍ਹਾਂ ਅਜੇ ਤੱਕ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ ਨਹੀਂ ਕੀਤਾ ਹੈ। (Sania Mirza Divorce)