ਸਾਡੇ ਨਾਲ ਸ਼ਾਮਲ

Follow us

18.9 C
Chandigarh
Monday, February 2, 2026
More
    Home Breaking News ਸਾਨੀਆ ਬਣੀ ਮਾਂ...

    ਸਾਨੀਆ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ

    ਬੇਟਾ ਨਾ ਭਾਰਤੀ ਹੋਵੇਗਾ ਨਾ ਪਾਕਿਸਤਾਨੀ

    ਨਵੀਂ ਦਿੱਲੀ, 30 ਅਕਤੂਬਰ

     

    ਸਾਬਕਾ ਨੰਬਰ ਇੱਕ ਮਹਿਲਾ ਡਬਲਜ਼ ਟੈਨਿਸ ਖਿਡਾਰੀ ਭਾਰਤ ਦੀ ਸਾਨੀਆ ਮਿਰਜ਼ਾ ਅਤੇ ਉਸਦੇ ਪਾਕਿਸਤਾਨੀ ਕ੍ਰਿਕਟਰ ਪਤੀ ਸ਼ੋਇਬ ਮਲਿਕ ਮੰਗਲਵਾਰ ਨੂੰ ਬੇਟੇ ਦੇ ਮਾਤਾ-ਪਿਤਾ ਬਣ ਗਏ ਭਾਰਤੀ ਟੈਨਿਸ ਖਿਡਾਰੀ ਨੇ ਮੰਗਲਵਾਰ ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸਾਨੀਆ ਨੇ  ਅਪਰੈਲ 2010 ‘ਚ ਸ਼ਾਦੀ ਕੀਤੀ ਸੀ ਸਾਨੀਆ ਅਤੇ ਸ਼ੋਇਬ ਦੇ ਨਾਂਅ ਨੂੰ ਮਿਲਾ ਕੇ ਬੱਚੇ ਦਾ ਨਾਂਅ ਮਿਰਜਾ ਮਲਿਕ ਰੱਖਿਆ ਗਿਆ ਹੈ ਜ਼ਿਕਰਯੋਗ ਹੈ ਕਿ 31 ਸਾਲਾ ਸਾਨੀਆ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਬੱਚੇ ਨੂੰ ਮਾਤਾ ਅਤੇ ਪਿਤਾ ਦੋਵਾਂ ਦੇ ਉਪਨਾਂਅ ਮਿਲਣਗੇ

     
    ਵਿਸ਼ਵ ਦੀ ਸਾਬਕਾ ਨੰਬਰ ਇੱਕ ਮਹਿਲਾ ਡਬਲਜ਼ ਖਿਡਾਰੀ ਸਾਨੀਆ ਅਕਤੂਬਰ 2017 ਤੋਂ ਹੀ ਟੈਨਿਸ ਤੋਂ ਬਾਹਰ ਹੈ ਪਰ ਉਹਨਾਂ 2020 ਟੋਕੀਓ ਓਲੰਪਿਕ ਤੋਂ ਫਿਰ ਵਾਪਸੀ ਦੀ ਆਸ ਪ੍ਰਗਟ ਕੀਤੀ ਸੀ

     

    ਪਾਕਿਸਤਾਨ ਕ੍ਰਿਕਟ ਦੇ ਸਾਬਕਾ ਕਪਤਾਨ ਸ਼ੋਇਬ ਮਲਿਕ ਸੋਸ਼ਲ ਮੀਡੀਆ ‘ਤੇ ਆਪਣੇ ਅਤੇ ਸਾਨੀਆ ਮਿਰਜਾ ਦੀ ਨਾਗਰਿਕਤਾ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ‘ਤੇ ਬੋਲੇ ਹਨ ਉਹਨਾਂ ਸਾਫ਼ ਕਿਹਾ ਹੈ ਕਿ ਉਹਨਾਂ ਦਾ ਬੇਟਾ ਨਾ ਤਾਂ ਭਾਰਤੀ ਹੋਵੇਗਾ ਅਤੇ ਨਾ ਹੀ ਪਾਕਿਸਤਾਨੀ ਇਸ ਲਈ ਹੋ ਸਕਦਾ ਹੈ ਕਿ ਉਹਨਾਂ ਦਾ ਬੇਟਾ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਹਾਸਲ ਕਰੇ

     

     

     

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    
    

    LEAVE A REPLY

    Please enter your comment!
    Please enter your name here