ਸੰਗਰੂਰ ਪੁਲਿਸ ਨੇ ਵੱਡੀ ਗਿਣਤੀ ਨਸ਼ੀਲੀਆਂ ਚੀਜ਼ਾਂ ਸਮੇਤ ਚਾਰ ਦਬੋਚੇ

Sangrur Police ਨੇ ਵੱਡੀ ਗਿਣਤੀ ਨਸ਼ੀਲੀਆਂ ਚੀਜ਼ਾਂ ਸਮੇਤ ਚਾਰ ਦਬੋਚੇ

ਸੰਗਰੂਰ, (ਗੁਰਪ੍ਰੀਤ ਸਿੰਘ) ਸੰਗਰੂਰ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ‘ਚ ਭਾਰੀ ਮਾਤਰਾ ‘ਚ ਨਸ਼ੀਲੇ ਟੀਕੇ, ਗੋਲੀਆਂ ਬਰਾਮਦ ਕਰਕੇ 4 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਜਦਕਿ 1 ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਪੀ.ਪੀ.ਐਸ.ਐਸ.ਪੀ.ਡੀ. ਨੇ ਪ੍ਰੈਸ ਨੂੰ ਦੱਸਿਆ ਕਿ ਇੰਸ: ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੀ ਟੀਮ ਨੂੰ

ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਮੁਖਬਰੀ ਦੇ ਅਧਾਰ ‘ਤੇ ਸਹਾਇਕ ਥਾਣੇਦਾਰ ਯਾਦਵਿੰਦਰ ਸਿੰਘ ਅਤੇ ਏ.ਐਸ.ਆਈ. ਮਲਕੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਲੌਂਗੋਵਾਲ ‘ਚ ਮਾਮਲਾ ਦਰਜ ਕਰਕੇ ਪੁੱਲ ਡਰੇਨ ਭੰਮਾਬੱਦੀ ਤੋਂ ਬਾਹਦਰਪੁਰ ਬਾਹੱਦ ਬਹਾਦੁਪਰ ਨਾਕਾਬੰਦੀ ਦੌਰਾਨ ਗੁਰਵਿੰਦਰ ਸਿੰਘ ਉਰਫ਼ ਰਿੰਪਾ ਪੁੱਤਰ ਕਰਨੈਲ ਵਾਸੀ ਦੁੱਗਾਂ, ਮਨਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਬਹਾਦਰਪਰ, ਬਲਰਾਮ ਸਿੰਘ ਪੁੱਤਰ ਚਰਨ ਸਿੰਘ ਵਾਸੀ ਘਰਾਚੋਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 470 ਨਸ਼ੀਲ ਟੀਕੇ ਬਰਾਮਦ ਕੀਤੇ।

ਉਕਤ ਕਥਿਤ ਦੋਸ਼ੀਆਂ ਤੇ ਥਾਣਾ ਲੌਂਗੋਵਾਲ ਤੇ ਭਵਾਨੀਗੜ੍ਹ ‘ਚ ਪਹਿਲਾਂ ਵੀ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਹਨ। ਇਸ ਤਰ੍ਹਾਂ ਨਾਰਕੋਟਿਕ ਸੈੱਲ ਸੰਗਰੂਰ ਵੱਡੀ ਸਫ਼ਲਤਾ ਮਿਲੀ ਜਦੋਂ ਮੁਖਬਰੀ ਦੇ ਅਧਾਰ ‘ਤੇ ਐਸ.ਆਈ. ਬਲਵੀਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਮਲੇਰਕੋਟਲਾ ‘ਚ ਮਾਮਲਾ ਦਰਜ ਕਰਕੇ ਕਮਲ ਸਿਨੇਮਾ ਰੋਡ ‘ਤੇ ਨਾਕੇਬੰਦੀ ਦੌਰਾਨ ਫਾਰੁਕ ਪੁੱਤਰ ਅਰਸਦ ਵਾਸੀ ਕਮਲ ਸਿਨੇਮ ਰੋਡ ਮੁਹੱਲਾ ਚੋਰ ਮਾਰਾ ਮਲੇਰਕੋਟਲਾ ਨੂੰ 292 ਨਸ਼ੀਲੀਆਂ ਸੀਸੀਆਂ, 650 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਜਦਕਿ ਉਸਦੇ ਇੱਕ ਸਾਥੀ ਗੋਰਾ ਵਾਸੀ ਘਨੌਰ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।