ਸਰਕਾਰੀ ਨਸ਼ਾ ਛੁਡਾਊ ਕੇਂਦਰ ਤੋਂ ਵੱਡੀ ਗਿਣਤੀ ਨਸ਼ੇੜੀ ਪੁਲਿਸ ਤੇ ਮੈਡੀਕਲ ਸਟਾਫ ਤੇ ਹਮਲਾ ਕਰਕੇ ਫਰਾਰ

Sangrur News

ਸੰਗਰੂਰ (ਗੁਰਪ੍ਰੀਤ ਸਿੰਘ)। ਸਰਕਾਰੀ ਨਸ਼ਾ ਛੁਡਾਊ ਕੇਂਦਰ ਘਾਬਦਾਂ, ਸੰਗਰੂਰ ਤੋਂ ਵੱਡੀ ਗਿਣਤੀ ਨਸ਼ੇੜੀ ਪੁਲਿਸ ਤੇ ਮੈਡੀਕਲ ਸਟਾਫ ਤੇ ਹਮਲਾ ਕਰਕੇ ਫਰਾਰ ਹੋ ਗਏ। ਫਰਾਰ ਹੋਣ ਵਾਲਿਆਂ ਵਿੱਚ ਕਈ ਐਨ ਡੀ ਪੀ ਐੱਸ ਮਾਮਲਿਆਂ ਵਿੱਚ ਅੰਡਰ ਟਰਾਇਲ ਹਨ ਜਿਹਨਾਂ ਨੂੰ ਮਾਨਯੋਗ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਦਾਖਲ ਕਰਵਾਏ ਗਏ ਸਨ। (Sangrur News)

ਫਰਾਰ ਹੋਏ ਨਸ਼ਾ ਪੀੜਤਾਂ ਦੀ ਗਿਣਤੀ 9 ਹੈ, ਜਿਨ੍ਹਾਂ ਵਿੱਚੋਂ 7 ਲੜਕੇ ਅਦਾਲਤ ਵੱਲੋਂ ਭੇਜੇ ਗਏ ਮੁਲਜ਼ਮ ਹਨ, ਜਿਨ੍ਹਾਂ ਵਿਰੁੱਧ ਐਨ.ਡੀ.ਪੀ.ਐਸ. ਤਹਿਤ ਮੁਕੱਦਮਾ ਚੱਲ ਰਿਹਾ ਹੈ ਅਤੇ ਨਸ਼ੇੜੀ ਹੋਣ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਦੀ ਬਜਾਏ ਇੱਥੇ ਭੇਜ ਦਿੱਤਾ ਹੈ ਹਾਸਲ ਹੋਈ ਜਾਣਕਾਰੀ ਮੁਤਾਬਿਕ ਖਾਣਾ ਖਾਣ ਤੋਂ ਬਾਅਦ ਉਕਤ ਨਸ਼ਾ ਛੁਡਾਊ ਕੇਂਦਰ ਤੋਂ ਨਸ਼ੇੜੀਆਂ ਨੇ ਦੋ ਪੁਲਸ ਮੁਲਾਜ਼ਮਾਂ ਅਤੇ ਨਸ਼ਾ ਛੁਡਾਊ ਕੇਂਦਰ ਦੇ ਸਟਾਫ ‘ਤੇ ਹਮਲਾ ਕਰ ਦਿਤਾ ਅਤੇ ਭੱਜ ਗਏ। ਇਸ ਧੱਕਾ ਮੁੱਕੀ ਵਿੱਚ ਕੇਂਦਰ ਦੇ ਕਈ ਸ਼ੀਸ਼ੇ ਵੀ ਟੁੱਟ ਗਏ। ਡਿਊਟੀ ਤੇ ਪੁਲਿਸ ਮੁਲਾਜਿਮ ਨੇ ਖੁਦ ਦੱਸਿਆ ਕਿ ਸਾਡੇ ਨਾਲ ਧੱਕਾ ਕਰਕੇ, ਪੈਲੇਟ ਨਾਲ ਹਮਲਾ ਕਰਕੇ ਸ਼ੀਸ਼ੇ ਤੋੜ ਦਿਤੇ ਤੇ ਭੱਜ ਨਿਕਲੇ ਪੁਲਿਸ ਕਰਮੀ ਨੇ ਕਿਹਾ ਕਿ ਅਸੀਂ ਉਨ੍ਹਾਂ ਵਿਚੋਂ ਕੁਝ ਨੂੰ ਮੌਕੇ ‘ਤੇ ਫੜ ਲਿਆ ਪਰ ਵੱਡੀ ਗਿਣਤੀ ਵਿਚ ਨੌਜਵਾਨ ਭੱਜਣ ਵਿਚ ਸਫਲ ਰਹੇ। Sangrur News

Sangrur News

ਸੈਂਟਰ ਦੇ ਇੰਚਾਰਜ ਡਾ: ਈਸ਼ਾਨ ਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਾਲੇ ਮੁਲਜ਼ਮਾਂ ਵਿੱਚੋਂ ਇੱਕ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ 6 ਮੁਲਜ਼ਮ ਅਤੇ 2 ਨਸ਼ੇੜੀ ਨੌਜਵਾਨ ਅਜੇ ਵੀ ਫਰਾਰ ਹਨ। ਭਗੌੜੇ ਨਸ਼ੇੜੀਆਂ ਦੇ ਪਰਿਵਾਰ ਵਾਲਿਆਂ ਨੂੰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਹਰ ਜਗ੍ਹਾ ਛਾਪੇਮਾਰੀ ਕਰਕੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Also Read : ਕੱਕਰ ’ਚ ਵੀ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਨੇੜੇ ਪੁੱਜੀ