ਸੰਗਰੂਰ ਜ਼ਿਮਣੀ ਚੋਣ : ਜਾਣੋ ਹੁਣ ਤੱਕ ਕਿੰਨੇ ਫੀਸਦੀ ਪਈ ਵੋਟ

ਸੰਗਰੂਰ ਜ਼ਿਮਣੀ ਚੋਣ : ਜਾਣੋ ਹੁਣ ਤੱਕ ਕਿੰਨੇ ਫੀਸਦੀ ਪਈ ਵੋਟ

ਸੰਗਰੂਰ। ਲੋਕ ਸਭਾ ਹਲਕਾ ਲਈ ਵੋਟਿਗ ਸੁਰੁੂ ਹੋ ਚੁਕੀ ਹੈ। ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਦੇ 1766 ਪੋਲਿੰਗ ਸਟੇਸ਼ਨਾਂ ’ਤੇ 15,69,240 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨਾਂ ਕਿਹਾ ਕਿ ਇਨਾਂ ਤੋਂ ਇਲਾਵਾ 7540 ਸਰਵਿਸ ਵੋਟਰ ਹਨ।

ਸਵੇਰ ਦੇ 9 ਵਜੇ ਤੱਕ ਸੰਗਰੂਰ ਲੋਕ ਸਭਾ ਹਲਕੇ ’ਚ 4.07 ਫ਼ੀਸਦੀ ਵੋਟਿੰਗ ਹੋਈ ਹੈ। ਸਵੇਰੇ 9 ਵਜੇ ਤੱਕ ਲਹਿਰਾ ’ਚ 4 ਫ਼ੀਸਦੀ ਵੋਟਿੰਗ, ਦਿੜ੍ਹਬਾ ’ਚ 4.95 ਫ਼ੀਸਦੀ ਵੋਟਿੰਗ, ਸੁਨਾਮ ’ਚ 4.8 ਫ਼ੀਸਦੀ ਵੋਟਿੰਗ, ਧੂਰੀ ’ਚ 5 ਫ਼ੀਸਦੀ ਵੋਟਿੰਗ ਅਤੇ ਸੰਗਰੂਰ ’ਚ 3 ਫ਼ੀਸਦੀ ਵੋਟਿੰਗ ਹੋਈ ਹੈ।

ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੱਲੋਂ ਵੀ ਆਪਣੀ ਵੋਟ ਪਾਈ ਗਈ ਹੈ। ਬਰਨਾਲਾ ਦੇ ਪੋਲਿੰਗ ਬੂਥ ’ਤੇ ਪੁੱਜੇ ਕੇਵਲ ਸਿੰਘ ਢਿੱਲੋਂ ਨੇ ਆਪਣੀ ਵੱਡੀ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਗਰੂਰ ਦੇ ਲੋਕ ਉਸ ਵਿਅਕਤੀ ਨੂੰ ਲੋਕ ਸਭਾ ’ਚ ਪਹੁੰਚਾਉਣ, ਜਿਨ੍ਹਾਂ ਦੀ ਕੇਂਦਰ ’ਚ ਸਰਕਾਰ ਹੈ ਤਾਂ ਜੋ ਪੰਜਾਬ ਨੂੰ ਅਸੀਂ ਵੱਡੇ ਪੈਕਜ ਲਿਆ ਕੇ ਦੇ ਸਕੀਏ।

ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਪੀਆਰਟੀਸੀ ਦੇ ਸਾਬਕਾ ਵਾਈਸ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਖੜਿਆਲ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।

ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ (ਪੰਜਾਬ ਸਰਕਾਰ) ਅਤੇ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀ ਅੰਬੇਡਕਰ ਮਿਸ਼ਨ ਨੇ ਅਪਣੇ ਪਰਿਵਾਰ ਸਮੇਤ ਲੋਕ ਸਭਾ ਸੰਗਰੂਰ ਲਈ ਵਿਧਾਨ ਸਭਾ ਹਲਕਾ ਸੰਗਰੂਰ ਦੇ ਬੂਥ ਨੰਬਰ-74 ਤੇ ਵੋਟ ਪਾਈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਪਿੰਡ ਉੱਭਾਵਾਲ ਵਿਖੇ ਪਰਿਵਾਰ ਸਮੇਤ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।

ਉਨ੍ਹਾਂ ਨਾਲ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ, ਹਰਪ੍ਰੀਤ ਕੌਰ ਢੀਂਡਸਾ, ਹਰਜੀਤ ਕੌਰ ਢੀਂਡਸਾ ਤੋਂ ਇਲਾਵਾ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸਨ। ਭਾਜਪਾ ਦੇ ਪ੍ਰਮੁੱਖ ਆਗੂ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵੱਲੋਂ ਸੰਗਰੂਰ ਵਿਖੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਹੋਏ ਵੋਟ ਪਾਈ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here