ਸੰਗਰੀਆ ਦੇ ਸੇਵਾਦਾਰਾਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲਾਪਤਾ ਔਰਤ ਨੂੰ ਆਪਣਿਆਂ ਨਾਲ ਮਿਲਵਾਇਆ

15 ਦਿਨਾਂ ਤੋਂ ਲਾਪਤਾ ਸੀ ਔਰਤ ਰੇਣੂ ਕੁਮਾਰੀ

  • ਪਰਿਵਾਰ ਨੇ ਸਾਧ-ਸੰਗਤ ਅਤੇ ਪੂਜਨੀਕ ਗੁਰੂ ਜੀ ਦਾ ਕੀਤਾ ਧੰਨਵਾਦ

(ਸੱਚ ਕਹੂੰ ਨਿਊਜ਼/ਸੁਰਿੰਦਰ ਜੱਗਾ) ਸੰਗਰੀਆ। ਮਨੁੱਖ ਦਾ ਇੱਕ ਹੀ ਧਰਮ ਅਤੇ ਕਰਮ ਹੈ ਅਤੇ ਉਹ ਹੈ ਮਾਨਵਤਾ ਮਾਨਵਤਾ ਦੀ ਸੇਵਾ ਹੀ ਸੱਚੇ ਅਰਥਾਂ ’ਚ ਪਰਮਾਤਮਾ ਦੀ ਸੇਵਾ ਹੈ ਇਸ ਲਈ ਮੁਸੀਬਤ ’ਚ ਫਸੇ ਲੋਕਾਂ ਦੀ ਮੱਦਦ ਕਰਨਾ ਹੀ ਸੱਚੀ ਇਨਸਾਨੀਅਤ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਇਨ੍ਹਾਂ ਪਵਿੱਤਰ ਪ੍ਰੇਰਨਾਵਾਂ ’ਤੇ ਅਮਲ ਕਰਦਿਆਂ ਮੰਦਬੁੱਧੀ ਵਿਅਕਤੀਆਂ ਦੀ ਦੇਖਭਾਲ ਦੀ ਸੇਵਾ ਲਈ ਮਸ਼ਹੂਰ ਬਲਾਕ ਸੰਗਰੀਆ ਦੇ ਸੇਵਾਦਾਰਾਂ ਨੇ ਲਾਵਾਰਿਸ ਹਾਲਤ ’ਚ ਮਿਲੀ ਔਰਤ ਨੂੰ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਲਾਲ ਚੰਦ ਇੰਸਾਂ ਨੇ ਦੱਸਿਆ ਕਿ ਪਿੰਡ ਨਾਥਵਾਨਾ ਦੇ ਸੇਵਾਦਾਰ ਰਾਕੇਸ਼ ਇੰਸਾਂ ਨੂੰ ਲਗਭਗ ਤਿੰਨ ਦਿਨ ਪਹਿਲਾਂ ਇੱਕ 30-35 ਸਾਲਾ ਔਰਤ ਮਾਨਸਿਕ ਪ੍ਰੇਸ਼ਾਨੀ ਦੀ ਹਾਲਤ ’ਚ ਮਿਲੀ।

ਔਰਤ ਨੂੰ ਆਪਣਾ ਨਾਂਅ ਤੱਕ ਯਾਦ ਨਹੀਂ ਸੀ ਲਾਵਾਰਿਸ ਹਾਲਤ ’ਚ ਮਿਲੀ ਔਰਤ ਬਾਰੇ ਰਾਕੇਸ਼ ਇੰਸਾਂ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਲਾਲ ਚੰਦ ਇੰਸਾਂ ਨੂੰ ਦੱਸਿਆ ਤਾਂ ਲਾਲ ਚੰਦ ਇੰਸਾਂ ਅਤੇ ਸੇਵਾਦਾਰ ਟਵਿੰਕਲ ਇੰਸਾਂ ਨੇ ਮੌਕੇ ’ਤੇ ਪਹੰੁਚ ਕੇ ਔਰਤ ਤੋਂ ਉਸ ਦੇ ਪਰਿਵਾਰ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਹ ਕੁਝ ਵੀ ਦੱਸਣ ’ਚ ਅਸਮਰਥ ਸੀ ਅਜਿਹੇ ’ਚ ਸੇਵਾਦਾਰ ਸੁਰਿੰਦਰ ਜੱਗਾ ਇੰਸਾਂ ਅਤੇ ਪੱਤਰਕਾਰ ਅਮਰਨਾਥ ਪੇਂਟਰ ਦੇ ਸਹਿਯੋਗ ਨਾਲ ਔਰਤ ਨੂੰ ਪੁਲਿਸ ਥਾਣੇ ’ਚ ਲਿਜਾਇਆ ਗਿਆ ਅਤੇ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਇਸ ਤੋਂ ਬਾਅਦ ਲਾਲ ਚੰਦ ਇੰਸਾਂ ਉਸ ਔਰਤ ਨੂੰ ਆਪਣੇ ਘਰ ਲੈ ਕੇ ਆਏ ਅਤੇ ਸੇਵਾਦਾਰਾਂ ਭੈਣਾਂ ਨੇ ਸੰਭਾਲਿਆ ਪਹਿਲਾਂ ਉਸ ਨੂੰ ਨਹਾਇਆ, ਕੱਪੜੇ ਬਦਲੇ ਅਤੇ ਫਿਰ ਉਸਦਾ ਮਾਹਿਰ ਡਾਕਟਰ ਤੋਂ ਇਲਾਜ ਕਰਵਾਇਆ ਗਿਆ।

ਹਾਲਤ ’ਚ ਕੁਝ ਸੁਧਾਰ ਹੋਣ ਤੋਂ ਬਾਅਦ ਉਸ ਨੇ ਹੌਲੀ-ਹੌਲੀ ਆਪਣੇ ਬਾਰੇ ਦੱਸਣਾ ਸ਼ੁਰੂ ਕੀਤਾ ਘਰ ਦੀ ਸੇਵਾਦਾਰਾਂ ਭੈਣਾਂ ਨੇ ਉਸ ਨੂੰ ਸਿਮਰਨ ਕਰਕੇ ਲੰਗਰ ਖਵਾਉਣਾ ਸ਼ੁਰੂ ਕੀਤਾ ਤਾਂ ਉਸ ਦੀ ਯਾਦਦਾਸ਼ਤ ਪਰਤ ਆਹੀ ਅਤੇ ਉਸ ਨੇ ਆਪਣੇ ਘਰ ਦਾ ਮੋਬਾਇਲ ਨੰਬਰ ਲਿਖ ਕੇ ਦਿੱਤਾ ਮਾਲਿਕ ਦਾ ਪ੍ਰਤੱਖ ਕਰਿਸ਼ਮਾ ਵੇਖਕੇ ਸਾਰੇ ਹੈਰਾਨ ਰਹਿ ਗਏ ਜੋ ਔਰਤ 2 ਦਿਨ ਪਹਿਲਾਂ ਆਪਣਾ ਨਾਂਅ ਤੱਕ ਨਹੀਂ ਦੱਸ ਰਹੀ ਸੀ, ਉਹ ਸਭ ਕੁਝ ਦੱਸਣ ਲੱਗੀ ਗਈ ਇੱਥੋਂ ਤੱਕ ਕਿ ਉਸ ਨੇ ਆਪਣੇ ਘਰ ਦਾ ਮੋਬਾਇਲ ਨੰਬਰ ਵੀ ਦੱਸ ਦਿੱਤਾ। ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਸ ਦੇ ਪਰਿਵਾਰ ਦਾ ਪਤਾ ਮਿਲ ਗਿਆ ਇਸ ਤਰ੍ਹਾਂ ਉਸ ਦੀ ਪਛਾਣ ਰੇਨੂੰ ਪਤਨੀ ਿਸ਼ਨ ਪਾਲ ਨਿਵਾਸੀ ਕਰਨਪੁਰਮਿਲਕ ਤਹਿਸੀਲ ਬਾਹਰੀ, ਜ਼ਿਲ੍ਹਾ ਬਰੇਲੀ (ਉੱਤਰ ਪ੍ਰਦੇਸ਼) ਵਜੋਂ ਹੋਈ ਔਰਤ ਦੇ ਪਰਿਵਾਰ ਦਾ ਪਤਾ ਲੱਗਣਾ ’ਤੇ ਉਸ ਦੇ ਪਰਿਵਾਰਕ ਮੈਂਬਰ ਲਗਭਗ 750 ਕਿਲੋਮੀਟਰ ਦੂਰ ਬਰੇਲੀ ਤੋਂ ਗੁਮਸ਼ੁਦਾ ਭੈਣ ਨੂੰ ਲੈਣ ਸੰਗਰੀਆ ਪਹੁੰਚੇ ਤਾਂ ਪੁਲਿਸ ਥਾਣੇ ’ਚ ਪੁਲਿਸ ਦੀ ਮੌਜ਼ੂਦਗੀ ’ਚ ਔਰਤ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਸੇਵਾਦਾਰ ਭਾਈ ਉਸ ਨੂੰ ਡੇਰਾ ਸੱਚਾ ਸੌਦਾ ਸਰਸਾ ’ਚ ਲੈ ਕੇ ਗਏ ਅਤੇ ਪ੍ਰਸਾਦ ਦਿਵਾਉਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਪਿੰਡ ਰਵਾਨਾ ਕੀਤਾ।

ਔਰਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਲਗਭਗ 15 ਦਿਨ ਪਹਿਲਾਂ ਘਰੋਂ ਕਿਤੇ ਚਲੀ ਗਈਸੀ ਜਿਸ ’ਤੇ ਉਹ ਕਾਫੀ ਸਮੇਂ ਤੋਂ ਉਸ ਨੂੰ ਲੱਭ ਰਹੇ ਸਨ ਉੱਥੋਂ ਦੇ ਪੁਲਿਸ ਥਾਣੇ ’ਚ ਗੁਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਹੈ ਅਖਬਾਰਾਂ ’ਚ ਵੀ ਸਮਾਚਾਰ ਦਿੱਤਾ, ਪਰ ਕਿਤੋਂ ਵੀ ਕੋਈ ਪਤਾ ਨਹੀਂ ਲੱਗਿਆ ਸੀ ਰੇਨੂੰ ਦੇ ਮਿਲਣ ’ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਖੁਸ਼ੀ ਨੂੰ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦੇ ਇਸ ਦੇ ਨਾਲ ਹੀ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਸੰਗਰੀਆ ਬਲਾਕ ਦੇ ਸੇਵਾਦਾਰਾਂ ਅਤੇ ਪੂਜਨੀਕ ਗੁਰੂ ਜੀ ਦਾ ਤਹਿਦਿਲੋਂ ਧੰਨਵਾਦ ਕੀਤਾ ਇਸ ਸੇਵਾ ਕਾਰਜ ’ਚ ਮੁੱਖ ਤੌਰ ’ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਲਾਲਚੰਦ ਇੰਸਾਂ, ਟਵਿੰਕਲ ਇੰਸਾਂ, ਮਹੇਸ਼ ਗੋਇਲ ਇੰਸਾਂ, ਨੀਂਦੀ ਸੋਨੀ ਇੰਸਾਂ, ਸੁਰਿੰਦਰ ਜੱਗਾ ਇੰਸਾਂ, ਪ੍ਰੇਮ ਗਰੋਵਰ ਇੰਸਾਂ, ਛੋਟੂਰਾਮ ਇੰਸਾਂ, ਸਮਾਜਸੇਵੀ ਅਮਰਨਾਥ ਪੇਂਟਰ ਅਤੇ ਬਲਾਕ ਭੰਗੀਦਾਸ ਿਸ਼ਨ ਸੋਨੀ ਇੰਸਾਂ ਦਾ ਸਹਿਯੋਗ ਰਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ