
ਸੰਗਤਪੁਰ ਸੋਢੀਆਂ ਸਕੂਲ ਵਿਦਿਆਰਥੀ 2 ਗੋਲਡ ਅਤੇ ਇੱਕ ਸਿਲਵਰ ਮੈਡਲ ਲਿਆਏ
School Sports Punjab: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਦੇ 2 ਵਿਦਿਆਰਥੀ ਸਟੇਟ ਪੱਧਰੀ 17 ਸਾਲਾ ਨੈਸ਼ਨਲ ਸਟਾਈਲ ਕਬੱਡੀ ਦੇ ’ਚ ਗੋਲਡ ਲੈ ਕੇ ਆਏ ਹਨ, ਇਸੇ ਤਰ੍ਹਾਂ ਇੱਕ ਵਿਦਿਆਰਥੀ 14 ਸਾਲਾਂ ਕਬੱਡੀ ਦੇ ਵਿੱਚ ਇੱਕ ਸਿਲਵਰ ਮੈਡਲ ਲੈ ਕੇ ਆਇਆ ਹੈ। ਜਿਸ ਕਾਰਨ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਉਨਾਂ ਦਾ ਸਨਮਾਨ ਕੀਤਾ ਗਿਆ ਹੈ।
ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਮਿਲਿਆ ਸਨਮਾਨ : ਵਿਧਾਇਕ ਰਾਏ
ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਜੋ ਪ੍ਰਾਪਤੀ ਕੀਤੀ ਹੈ, ਇਹ ਬਹੁਤ ਮਾਣ ਵਾਲੀ ਗੱਲ ਹੈ। ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਦੇ ਤਹਿਤ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦਾ ਵਿਅਕਤੀ ਖੇਡ ਮੈਦਾਨ ਦੇ ਵਿੱਚ ਆ ਗਿਆ ਸੀ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਲਈ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਵੇਂ ਖੇਡ ਮੈਦਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਉਤਸਾਹ ਵਧਾਉਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ, ਪ੍ਰਿੰਸੀਪਲ ਸਰਬਜੀਤ ਸਿੰਘ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: IND vs AUS: ਭਾਰਤ ਨੇ ਅਸਟਰੇਲੀਆ ਤੋਂ ਟੀ20 ਸੀਰੀਜ਼ ਜਿੱਤੀ, ਪੰਜਵਾਂ ਟੀ20 ਮੁਕਾਬਲਾ ਮੀਂਹ ਕਾਰਨ ਰੱਦ
ਲੈਕਚਰਾਰ ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਣਦੀਪ ਸਿੰਘ ਅਤੇ ਅਰਸ਼ਨੂਰ ਸਿੰਘ ਨੇ 17 ਸਾਲਾ ਨੈਸ਼ਨਲ ਸਟਾਈਲ ਕਬੱਡੀ ਦੇ ’ਚ ਗੋਲਡ ਹਾਸਲ ਕੀਤਾ ਹੈ। ਪਵਨ ਜੋਤ ਸਿੰਘ ਨੇ 14 ਸਾਲਾ ਨੈਸ਼ਨਲ ਸਟਾਇਲ ਕਬੱਡੀ ਦੇ ਵਿੱਚ ਸਿਲਵਰ ਹਾਸਿਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਪ ਆਗੂ ਬਲਜਿੰਦਰ ਖ਼ਰੇ, ਸਰਪੰਚ ਗੁਰਜੰਟ ਸਿੰਘ, ਸਵਰਨ ਸਿੰਘ ਭੁੱਲਰ, ਪ੍ਰਿੰਸੀਪਲ ਸਰਬਜੀਤ ਸਿੰਘ, ਗੁਰਮੇਲ ਸਿੰਘ ਪੰਡਰਾਲੀ, ਗੁਰਵੀਰ ਸਿੰਘ ਜੱਲਾ, ਸੁਰੇਸ਼ ਬੰਟੀ, ਵਰਿੰਦਰ ਸਿੰਘ, ਡਾ. ਜੇ ਪੀ ਸਿੰਘ ਆਦਿ ਵੀ ਹਾਜ਼ਰ ਸਨ।













