Welfare Work : ਡੇਰਾ ਸਰਧਾਲੂਆਂ ਨੇ ਚਮਕਾਇਆ ਸੰਗਤ ਮੰਡੀ ਦਾ ਸਰਕਾਰੀ ਹਸਪਤਾਲ

Welfare Work

150 ਸੇਵਾਦਾਰਾਂ ਨੇ ਕੁਝ ਘੰਟਿਆਂ ’ਚ ਬਦਲੀ ਹਸਪਤਾਲ ਦੀ ਨੁਹਾਰ | Welfare Work

ਬਾਂਡੀ (ਅਸ਼ੋਕ ਗਰਗ) Welfare Work : ਬਲਾਕ ਬਾਂਡੀ ਦੀ ਸਾਧ ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ਸਦਕਾ ਲਗਾਤਾਰ ਮਾਨਵਤਾ ਭਲਾਈ ਕਾਰਜਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ । ਖੂਨਦਾਨ ਕਰਨਾ, ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ ,ਰਾਸ਼ਨ ਵੰਡਣਾ ਆਦਿ ਕੰਮ ਤਾਂ ਕੀਤੇ ਹੀ ਜਾ ਰਹੇ ਹਨ ਸਗੋਂ ਸਾਂਝੀਆਂ ਥਾਵਾਂ ਦੀ ਵੀ ਸਾਫ ਸਫਾਈ ਕੀਤੀ ਜਾ ਰਹੀ ਹੈ । ਇਸ ਲੜੀ ਤਹਿਤ ਬਲਾਕ ਦੀ ਸਾਧ ਸੰਗਤ ਵੱਲੋਂ ਅੱਜ ਸ਼ਨੀਵਾਰ ਨੂੰ ਸੰਗਤ ਮੰਡੀ ਦੇ ਸਰਕਾਰੀ ਹਸਪਤਾਲ ਦੀ ਸਾਫ ਸਫਾਈ ਕਰਕੇ ਉਸ ਨੂੰ ਚਮਕਾ ਦਿੱਤਾ ਹੈ। ਇਸ ਤੋਂ ਇਲਾਵਾ ਹਸਪਤਾਲ ਵਿੱਚ ਪੌਦੇ ਵੀ ਲਗਾਏ ਗਏ ਇਸ ਮੁਹਿੰਮ ਦੀ ਸੀਨੀਅਰ ਮੈਡੀਕਲ ਅਫਸਰ ਸੰਗਤ ਮੈਡਮ ਡਾ. ਪਮਿਲ ਬਾਂਸਲ ਵੱਲੋਂ ਪੌਦਾ ਲਗਾ ਕੇ ਸ਼ੁਰੂਆਤ ਕੀਤੀ ਗਈ।

Welfare Work

ਡੇਰਾ ਸਰਧਾਲੂਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਬੇਨਤੀ ’ਤੇ ਹਸਪਤਾਲ ਨੂੰ ਚਮਕਾ ਦਿੱਤਾ : ਮੈਡਮ ਡਾ.ਪਮਿਲ ਬਾਂਸਲ | Welfare Work

ਪ੍ਰਾਪਤ ਜਾਣਕਾਰੀ ਅਨੁਸਾਰ ਸੰਗਤ ਮੰਡੀ ਹਸਪਤਾਲ ਵਿੱਚ ਕਾਫੀ ਘਾਹ ਫੂਸ ਉਗਿਆ ਹੋਇਆ ਸੀ ਅਤੇ ਸਾਫ ਸਫਾਈ ਪੱਖੋਂ ਵੀ ਹਾਲਤ ਕਾਫੀ ਮਾੜੀ ਸੀ । ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਮੈਡਮ ਡਾ. ਪਮਿਲ ਬਾਂਸਲ ਵੱਲੋਂ ਇਸ ਬਾਰੇ ਡੇਰਾ ਸੱਚਾ ਸੌਦਾ ਸਰਸਾ ਦੀ ਕਮੇਟੀ ਨੂੰ ਪੱਤਰ ਲਿਖ ਕੇ ਹਸਪਤਾਲ ਦੀ ਸਾਫ ਸਫਾਈ ਕਰਨ ਦੀ ਅਪੀਲ ਕੀਤੀ ਸੀ ਜਿਸ ਤੇ ਅੱਜ ਬਲਾਕ ਪ੍ਰੇਮੀ ਸੇਵਕ ਗੁਰਸੇਵਕ ਕੁਮਾਰ ਇੰਸਾਂ ਅਤੇ 85 ਮੈਂਬਰ ਪੰਜਾਬ ਜੀਵਨ ਕੁਮਾਰ ਇੰਸਾਂ ਗਹਿਰੀ ਭਾਗੀ ਦੀ ਦੇਖ ਰੇਖ ਹੇਠ ਬਲਾਕ ਦੇ ਵੱਖ ਵੱਖ ਪਿੰਡਾਂ ਦੀ ਸਾਧ ਸੰਗਤ ਨੇ ਪਹੁੰਚ ਕੇ ਤਨੋ-ਮਨੋ ਹਸਪਤਾਲ ਦੀ ਸਾਫ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁਝ ਘੰਟਿਆਂ ਵਿੱਚ ਹੀ ਹਸਪਤਾਲ ਦੀ ਨੁਹਾਰ ਬਦਲ ਦਿੱਤੀ । Welfare Work

ਇਸ ਕਾਰਜ ਨੂੰ ਦੇਖ ਦੇ ਹਸਪਤਾਲ ਦੇ ਸਟਾਫ ਅਤੇ ਸੀ.ਐਮ ਓ. ਵੱਲੋਂ ਪੂਜਨੀਕ ਗੁਰੂ ਜੀ ਅਤੇ ਸਾਧ ਸੰਗਤ ਦੀ ਕਾਫੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸਾਧ ਸੰਗਤ ਲਈ ਲੰਗਰ,ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ ਅਤੇ ਲੱਡੂ ਵੀ ਵੰਡੇ ਗਏ। ਇਸ ਸਮੇਂ ਵੱਖ ਵੱਖ ਪਿੰਡਾਂ ਦੇ ਜਿੰਮੇਵਾਰ ਭੈਣ/ਭਾਈ,ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਸਾਧ ਸੰਗਤ ਤੋਂ ਇਲਾਵਾ ਹਸਪਤਾਲ ਦਾ ਸਮੂਹ ਸਟਾਫ ਵੀ ਹਾਜਰ ਸੀ।

150 ਸੇਵਾਦਾਰਾਂ ਨੇ ਬਦਲੀ ਹਸਪਤਾਲ ਦੀ ਨੁਹਾਰ : 85 ਮੈਂਬਰ ਜੀਵਨ ਕੁਮਾਰ ਇੰਸਾਂ

85 ਮੈਂਬਰ ਪੰਜਾਬ ਜੀਵਨ ਕੁਮਾਰ ਇੰਸਾਂ ਗਹਿਰੀ ਭਾਗੀ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਸਾਧ ਸੰਗਤ ਵੱਲੋਂ ਪੌਦਾ ਰੌਪਣ ਕੀਤਾ ਜਾ ਰਿਹਾ ਹੈ। ਅੱਜ ਜਦੋਂ ਇਥੇ ਪੌਦਾ ਰੌਪਣ ਦਾ ਕੰਮ ਸ਼ੁਰੂ ਕਰਨਾ ਸੀ ਤਾਂ ਸਫਾਈ ਦਾ ਮਾੜਾ ਹਾਲ ਸੀ ਜਿਸ ਤੇ ਬਲਾਕ ਬਾਂਡੀ ਦੀ ਸਾਧ ਸੰਗਤ ਨੇ ਪਹੁੰਚ ਕੇ ਜਿਸ ਵਿੱਚ ਕਰੀਬ 150 ਸੇਵਾਦਾਰ ਭੈਣ/ਭਾਈ ਸ਼ਾਮਲ ਸਨ ਨੇ ਹਸਪਤਾਲ ਦੀ ਸਾਫ ਸਫਾਈ ਕਰਕੇ ਇਸ ਦੀ ਨੁਹਾਰ ਬਦਲ ਕੇ ਬਹੁਤ ਵੱਡਾ ਕਾਰਜ ਕੀਤਾ ਹੈ।

ਡੇਰਾ ਸਰਧਾਲੂਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ : ਮੈਡਮ ਡਾ. ਪਮਿਲ ਬਾਂਸਲ

ਡੇਰਾ ਸਰਧਾਲੂਆਂ ਵੱਲੋਂ ਹੁੰਮਸ ਭਰੀ ਗਰਮੀ ਵਿੱਚ ਕੀਤੇ ਗਏ ਕਾਰਜ ਨੂੰ ਅੱਖੀਂ ਦੇਖ ਦੇ ਸੰਗਤ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਕਿਹਾ ਕਿ ਧੰਨ ਹਨ ਇਨ੍ਹਾਂ ਦੇ ਗੁਰੂ ਅਤੇ ਧੰਨ ਹਨ ਇਨ੍ਹਾਂ ਦੇ ਸਰਧਾਲੂ ਜੋ ਬਿਨ੍ਹਾਂ ਕਿਸੇ ਪਰਵਾਹ ਦੇ ਗਰਮੀ ਸਰਦੀ ਨਾ ਦੇਖਦੇ ਹੋਏ ਮਾਨਵਤਾ ਦੀ ਸੇਵਾ ਕਰ ਰਹੇ ਹਨ । ਸੀਨੀਅਰ ਮੈਡੀਕਲ ਅਫਸਰ ਮੈਡਮ ਡਾ.ਪਮਿਲ ਬਾਂਸਲ ਦਾ ਕਹਿਣਾ ਸੀ ਕਿ ਇੱਕ ਡੇਰਾ ਸਰਧਾਲੂ ਹੀ ਹਨ ਜੋ ਮਾਨਵਤਾ ਦੀ ਸੇਵਾ ਲਈ ਇੱਕ ਅਵਾਜ ’ਤੇ ਇੱਕਠੇ ਹੋ ਜਾਂਦੇ ਹਨ, ਅੱਜ ਇਨ੍ਹਾਂ ਨੇ ਜੋ ਹਸਪਤਾਲ ਦੀ ਸਾਫ ਸਫਾਈ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ ਮੈਂ ਪੂਜਨੀਕ ਗੁਰੂ ਜੀ ਅਤੇ ਡੇਰਾ ਸਰਧਾਲੂਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।

Read Also : Shikhar Dhawan: ਕ੍ਰਿਕੇਟ ਦੇ ‘ਗੱਬਰ’ ਨੇ ਕੀਤਾ ਇਹ ਵੱਡਾ ਐਲਾਨ!