ਮਾਤਾ ਦਲੀਪ ਕੌਰ ਨੇ ਕੀਤਾ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ
ਕਿਰਨ ਰੱਤੀ/ਬੁੱਟਰ ਬੱਧਨੀ/ਅਜੀਤਵਾਲ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾਂਦੀ ਮਾਨਵਤਾ ਭਾਲਾਈ ਦੀ ਸਿੱਖਿਆ ‘ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜਾਂ ਦੀ ਲੜੀ ਤਹਿਤ ਬਲਾਕ ਬੁੱਟਰ ਬੱਧਨੀ ਦੇ ਪਿੰਡ ਲੋਪੋ ਵਿਖੇ ਬਲਾਕ ਦੀ ਸਾਧ-ਸੰਗਤ ਨੇ ਇੱਕ ਲੋੜਵੰਦ ਮਾਤਾ ਦਲੀਪ ਕੌਰ ਪਤਨੀ ਸ਼ਿੰਦਰ ਸਿੰਘ ਨੰੂੰ ਅਸ਼ਿਆਨਾ ਮੁਹਿੰਮ ਤਹਿਤ ਮਕਾਨ ਬਣਾ ਕੇ ਦਿੱਤਾ ਦੱਸ ਦਈਏ ਕਿ ਮਾਤਾ ਦਲੀਪ ਕੌਰ ਦਾ ਪਤੀ ਪਿਛਲੇ 7-8 ਸਾਲਾਂ ਤੋਂ ਘਰ ਨਹੀਂ ਆਇਆ ਤੇ ਉਹ ਆਪਣੇ ਬੇਟੇ ਨਾਲ ਮਿਹਨਤ-ਮਜਦੂਰੀ ਕਰਕੇ ਜੀਵਨ ਬਸਰ ਕਰ ਰਹੀ ਸੀ ਮਾਤਾ ਕੋਲ ਕੋਈ ਘਰ ਨਹੀਂ ਹੈ, ਦਾ ਬਲਾਕ ਦੀ ਸੰਗਤ ਨੂੰ ਜਦ ਪਤਾ ਲੱਗਾ ਤਾਂ ਸਾਧ-ਸੰਗਤ ਨੇ ਕੁੱਝ ਘੰਟਿਆਂ ‘ਚ ਉਕਤ ਮਕਾਨ ਬਣਾ ਕੇ ਦਿੱਤਾ ਤੇ ਨਾਲ ਹੀ ਰੰਗ-ਰੋਗਨ ਵੀ ਕਰ ਦਿੱਤਾ।
ਬਲਾਕ ਭੰਗੀਦਾਸ ਸੁਭਾਸ਼ ਕੁਮਾਰ ਇੰਸਾਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਭਾਗ ਸਿੰਘ ਇੰਸਾਂ ਮੀਨੀਆ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 134 ਮਾਨਵਤਾ ਭਲਾਈ ਦੇ ਕੰਮਾਂ ਦੀ ਲੜੀ ਤਹਿਤ ਹੀ ਸਾਧ-ਸੰਗਤ ਜਿੱਥੇ ਲੋੜਵੰਦਾਂ ਨੂੰ ਘਰ ਬਣਾ ਕੇ ਦੇ ਰਹੀ ਹੈ Àੁੱਥੇ ਜਿਉਂੇਦੇ ਹੋਏ ਖੂਨਦਾਨ, ਗੁਰਦਾ ਦਾਨ, ਤੇ ਮਰਨ ਉਪਰੰਤ ਅੱਖਾਂ ਦਾਨ, ਸਰੀਰ ਦਾਨ, ਹਰ ਮਹੀਨੇ ਲੋੜਵੰਦਾਂ ਨੂੰ ਰਾਸ਼ਨ ਦੇਣਾ ਆਦਿ ਕੰਮ ਜੋਰਾਂ-ਸ਼ੋਰਾਂ ਨਾਲ ਕਰ ਰਹੀ ਹੈ।
ਇਸ ਮੌਕੇ ਬਲਾਕ ਭੰਗੀਦਾਸ ਸੁਭਾਸ਼ ਕੁਮਾਰ ਇੰਸਾਂ, ਸਾਧੂ ਸਿੰਘ ਇੰਸਾਂ ਬੁੱਟਰ ਕਲਾਂ, ਮਹਿੰਗਾ ਸਿੰਘ ਇੰਸਾਂ ਬੱਧਨੀ ਖੁਰਦ, ਭਾਗ ਸਿੰਘ ਮੀਨੀਆ, ਸ਼ਮਸ਼ੇਰ ਸਿੰਘ ਇੰਸਾਂ ਕੋਕਰੀ ਕਲਾਂ, ਸੁਖਜਿੰਦਰ ਸਿੰਘ ਇੰਸਾਂ ਡਾਲਾ, ਬੁੱਧ ਰਾਮ ਇੰਸਾਂ ਮੱਦੋਕੇ, ਰਣਵਿੰਦਰ ਸਿੰਘ ਇੰਸਾਂ ਚੁਗਾਵਾ, ਰਣਜੀਤ ਸਿੰਘ ਸੋਨੀ ਲੋਪੋ, ਤਾਰਾ ਬੱਧਨੀ ਕਲਾਂ (ਸਾਰੇ 15 ਮੈਬਰ) ਤੋਂ ਇਲਾਵਾ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਭੰਗੀਦਾਸ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਤੇ ਬਲਾਕ ਦੀ ਸਾਧ-ਸੰਗਤ ਵੱਡੀ ਤਦਾਦ ਵਿਚ ਹਾਜ਼ਰ ਸੀ।
ਇਸ ਸਬੰਧੀ ਮਾਤਾ ਦਲੀਪ ਕੌਰ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੋ ਆਪਣੀ ਸਾਧ-ਸੰਗਤ ਨੂੰ ਰੂਹਾਨੀਅਤ ਦਾ ਪਾਠ ਪੜ੍ਹਾਉਣ ਦੇ ਨਾਲ-ਨਾਲ ਅਜਿਹੇ ਮਾਨਵਤਾ ਭਲਾਈ ਦੇ ਕੰਮਾਂ ਦੀ ਵੀ ਸਿੱਖਿਆ ਦਿੰਦੇ ਹਨ ਮਾਤਾ ਦਲੀਪ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡੇ ਸਿਰ ‘ਤੇ ਵੀ ਕਦੇ ਆਪਣੇ ਮਕਾਨ ਦੀ ਛੱਤ ਹੋਵੇਗੀ ਪਰ ਸਾਧ-ਸੰਗਤ ਨੇ ਸਾਨੂੰ ਕੁੱਝ ਘੰਟਿਆਂ ‘ਚ ਹੀ ਮਕਾਨ ਵਾਲੇ ਬਣਾ ਦਿੱਤਾ ਤੇ ਮੈਂ ਕਰੋੜਾਂ ਵਾਰ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ ਕਰਦੀ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।