ਪਾਣੀਪਤ (ਸਨੀ ਕਥੂਰੀਆ)। ਸ਼ਹਿਰ ਦੇ ਦੁਸਹਿਰਾ ਗਰਾਊਂਡ ਦੇ ਪਿੱਛੇ ਸੈਕਟਰ 13-17 ਵਿੱਚ ਬਣੇ ਵਿਸ਼ਾਲ ਪੰਡਾਲ ਵਿੱਚ (Panipat Naam Charcha) ਐਤਵਾਰ ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਚਲਾਇਆ ਜਾ ਰਿਹਾ ਹੈ ਧਿਆਨ, ਯੋਗ ਅਤੇ ਸਿਹਤ ਦੁਆਰਾ ਆਲ ਇੰਡੀਆ ਨਸ਼ਾ ਛੁਡਾਊ ਮੁਹਿੰਮ (DEPTH) ਦਾ ਗਵਾਹ ਬਣਿਆ। ਮੌਕਾ ਸੀ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪਾਣੀਪਤ ਜ਼ੋਨ ਦੀ ਇੱਕ ਵਿਸ਼ਾਲ ਨਾਮ ਚਰਚਾ ਦਾ। ਕੜਾਕੇ ਦੀ ਠੰਢ ਦੀ ਪਰਵਾਹ ਨਾ ਕਰਦਿਆਂ ਨਾਮ ਚਰਚਾ ’ਚ ਵੱਡੀ ਗਿਣਤੀ ’ਚ ਪਾਣੀਪਤ ਤੇ ਆਸ-ਪਾਸ ਦੇ ਬਲਾਕਾਂ ਦੀ ਵੱਡੀ ਗਿਣਤੀ ’ਚ ਸਾਧ-ਸੰਗਤ ਪਹੁੰਚੀ।
ਸੰਗਤ ਦੇ ਅਟੁੱਟ ਪ੍ਰੇਮ, ਸ਼ਰਧਾ ਅਤੇ ਆਸਥਾ ਦੇ ਅੱਗੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਸਾਰੇ ਪ੍ਰਬੰਧ ਛੋਟੇ ਪੈ ਗਏ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ 147 ਮਾਨਵਤਾ ਭਲਾਈ ਦੇ ਕੰਮਾਂ ਨੂੰ ਰਫਤਾਰ ਦਿੰਦਿਆਂ 250 ਲੋੜਵੰਦਾਂ ਲੋਕਾਂ ਨੂੰ ਗਰਮ ਕੱਪੜੇ ਵੰਡ ਕੇ ਉਨਾਂ ਦੀ ਸਹਾਇਤਾ ਕੀਤੀ। ਇਸ ਤੋਂ ਇਲਾਵਾ ਇਲਾਕੇ ‘ਚ ਫੈਲੇ ਨਸ਼ੇ ਰੂਪੀ ਦੈਂਤ ਨੂੰ ਨੂੰ ਜੜ੍ਹੋਂ ਪੁੱਟਣ ਲਈ ਮੌਜ਼ੂਦ ਸਾਧ ਸੰਗਤ ਤੇ ਸ਼ਹਿਰ ਵਾਸੀਆਂ ਨੇ ਡੇਰਾ ਸੱਚਾ ਸੌਦਾ ਦੀ ਡੈਪਥ ਮੁਹਿੰਮ ਦੇ ਤਹਿਤ ਆਪਣੇ ਦੋਵੇਂ ਹੱਥ ਖੜ੍ਹੇ ਕਰਕੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਅਤੇ ਨਸ਼ਾ ਨਾ ਕਰਨ ਦੀ ਸਹੁੰ ਚੁੱਕੀ। ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ ੧੩ਵੀਂ ਚਿੱਠੀ ਵੀ ਪੜ੍ਹ ਕੇ ਸੁਣਾਈ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ