ਨੇਪਾਲ ਜਹਾਜ਼ ਹਾਦਸੇ ‘ਚ ਜਾਨ ਗਵਾਉਣ ਵਾਲਿਆਂ ‘ਚ 5 ਭਾਰਤੀ ਵੀ ਸ਼ਾਮਲ, ਹੁਣ ਤੱਕ 36 ਲਾਸ਼ਾਂ ਬਰਾਮਦ

Plane Crash

ਕਾਠਮੰਡੂ (ਏਜੰਸੀ)। ਨੇਪਾਲ ਵਿੱਚ, ਮੱਧ ਨੇਪਾਲ ਦੇ ਪੋਖਰਾ ਖੇਤਰ ਵਿੱਚ ਐਤਵਾਰ ਨੂੰ ਹਾਦਸਾਗ੍ਰਸਤ (Plane Crash) ਹੋਏ ਇੱਕ ਯਾਤਰੀ ਜਹਾਜ਼ ਦੇ ਮਲਬੇ ਵਿੱਚੋਂ ਘੱਟੋ-ਘੱਟ 36 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਜਹਾਜ਼ ‘ਚ 72 ਯਾਤਰੀ ਸਵਾਰ ਸਨ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਾਸਕੀ ਜ਼ਿਲ੍ਹੇ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਟੇਕ ਬਹਾਦਰ ਕੇਸੀ ਨੇ ਹਾਦਸੇ ਵਾਲੀ ਥਾਂ ਤੋਂ ਦੱਸਿਆ ਕਿ ਮਲਬੇ ਵਿੱਚੋਂ 36 ਲਾਸ਼ਾਂ ਕੱਢੀਆਂ ਗਈਆਂ ਹਨ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ।

ਨੇਪਾਲ ਦੀ ਸਿਵਲ ਏਵੀਏਸ਼ਨ ਅਥਾਰਟੀ ਦੇ ਬੁਲਾਰੇ ਜਗਨਨਾਥ ਨਿਰੌਲਾ ਨੇ ਦੱਸਿਆ ਕਿ ਯਤੀ ਏਅਰਲਾਈਨਜ਼ ਦਾ ਏਟੀਆਰ-72 ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ ਅਤੇ ਲੈਂਡਿੰਗ ਤੋਂ ਕੁਝ ਮਿੰਟ ਪਹਿਲਾਂ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਦੱਸਿਆ ਕਿ ਜਹਾਜ਼ ਵਿੱਚ 15 ਵਿਦੇਸ਼ੀ ਸਣੇ 68 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ।

ਅੱਗ ਦੇ ਗੋਲੇ ’ਚ ਬਦਲਿਆ ਜਹਾਜ਼

ਹਾਦਸੇ ਤੋਂ ਬਾਅਦ ਜਹਾਜ਼ (Plane Crash) ਅੱਗ ਦੇ ਗੋਲੇ ਵਿੱਚ ਬਦਲ ਗਿਆ। ਅਜਿਹੇ ‘ਚ ਕਈ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਇਸ ਹਾਦਸੇ ‘ਚ ਸ਼ਾਇਦ ਹੀ ਕੋਈ ਜ਼ਿੰਦਾ ਹੋਵੇ। ਜੋ ਵੀਡਿਓ ਆ ਰਹੀਆਂ ਹਨ ਉਹ ਵੀ ਬਹੁਤ ਡਰਾਉਣੀਆਂ ਹਨ। ਉਨ੍ਹਾਂ ਨੂੰ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਹੋਇਆ ਹੋਵੇਗਾ। ਇਸ ਜਹਾਜ਼ ‘ਚ ਕੁਝ ਭਾਰਤੀਆਂ ਦੇ ਵੀ ਸਵਾਰ ਹੋਣ ਦੀ ਖਬਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ