ਸੰਯੁਕਤ ਕਿਸਾਨ ਮੋਰਚਾ ਸ਼ੰਬੂ ਅਤੇ ਖਨੌਰੀ ਬਾਰਡਰਾਂ ’ਤੇ 175 ਵੇਂ ਦਿਨ ’ਚ ਸ਼ਾਮਲ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ 2024 ਤੋਂ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉਪਰ ਚੱਲ ਰਹੇ ਮੋਰਚੇ ਅੱਜ 175 ਵੇਂ ਵਿੱਚ ਸ਼ਾਮਲ ਹੋ ਗਏ ਹਨ। Farmer Protest
ਖਨੌਰੀ ਬਾਰਡਰ ਉਪਰ ਤਾਇਨਾਤ ਕਿਸਾਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ 2021 ਦੇ 13 ਮਹੀਨੇ 13 ਦਿਨ ਚੱਲੇ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਮੰਨਿਆ ਕਿ ਕੇਂਦਰ ਸਰਕਾਰ ਵੱਲੋਂ ਐਲਾਨੀ ਜਾਂਦੀ 23 ਫਸਲਾਂ ਉਪਰ ਐਮਐਸਪੀ ’ਤੇ ਜਲਦੀ ਕਮੇਟੀ ਬਣਾ ਕੇ ਲੀਗਲ ਗਰੰਟੀ ਦਿੱਤੀ ਜਾਵੇਗੀ ਪਰੰਤੂ ਲੰਬਾ ਸਮਾਂ ਬੀਤਣ ਦੇ ਬਾਵਜ਼ੂਦ ਸਰਕਾਰ ਨੇ ਕੋਈ ਵੀ ਲੀਗਲ ਗਰੰਟੀ ਦਾ ਪ੍ਰਬੰਧ ਨਹੀਂ ਕੀਤਾ।
ਸਰਕਾਰ ਨੇ ਲੀਗਲ ਗਰੰਟੀ ਦਾ ਕੋਈ ਪ੍ਰਬੰਧ ਨਹੀਂ ਕੀਤਾ | Farmer Protest
ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਮੋਦੀ ਦੀ ਅਗਵਾਈ ਵਿੱਚ ਚਲਦੀ ਨੂੰ 10 ਸਾਲ ਬੀਤ ਚੁੱਕੇ ਹਨ, ਮੌਜੂਦਾ ਸਰਕਾਰ ਨੇ ਲੀਗਲ ਗਰੰਟੀ ਦਾ ਕੋਈ ਪ੍ਰਬੰਧ ਨਹੀਂ ਕੀਤਾ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੁਰੰਤ ਐਮਐਸਪੀ ’ਤੇ ਲੀਗਲ ਗਰੰਟੀ ਦਾ ਪ੍ਰਬੰਧ ਕਰੇ। ਕੇਂਦਰ ਸਰਕਾਰ ਦੇਸ਼ ਦੀ ਸਿਰਮੌਰ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਟਿੱਚ ਕਰ ਕੇ ਜਾਣ ਰਹੀ ਹੈ।
ਮਾਣਯੋਗ ਕੋਰਟ ਵੱਲੋਂ ਰਸਤੇ ਖੋਲ੍ਹਣ ਦੇ ਆਦੇਸ਼ਾਂ ਨੂੰ ਅਣਗੌਲਿਆਂ ਕਰ ਰਹੀ ਹੈ,ਕੋਰਟ ਵੱਲੋਂ ਆਦੇਸ਼ ਹਨ ਕਿ ਸਰਕਾਰ ਕਿਸਾਨਾਂ ਦੇ ਮਸਲੇ ’ਤੇ ਕਮੇਟੀ ਬਣਾ ਕੇ ਮਾਮਲੇ ਦੀ ਪੜਤਾਲ ਕਰਕੇ ਤੁਰੰਤ ਰਸਤਾ ਖੋਲੇ, ਨਹੀਂ ਕਿਸਾਨਾਂ ਦੇ ਮਸਲੇ ਦਾ ਹੱਲ ਕਰੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਐਮਐਸਪੀ ਦੀ ਗਰੰਟੀ ਕਾਨੂੰਨ ਅਤੇ ਸਬੰਧਤ ਸਾਰੀਆਂ ਮੰਗਾਂ ਨਾ ਮੰਨੀਆਂ ਤਾਂ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਹਰਿਆਣਾ ਅਤੇ ਹੋਰ ਵੱਖ-ਵੱਖ ਸਟੇਟਾਂ ਵਿੱਚ ਵਿਸ਼ਾਲ ਕਾਨਫ਼ਰੰਸਾਂ ਕਰਕੇ ਅਜ਼ਾਦੀ ਦਿਵਸ 15 ਅਗਸਤ ’ਤੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਕੇ ਕੇਂਦਰ ਸਰਕਾਰ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। Farmer Protest
ਇਹ ਵੀ ਪੜ੍ਹੋ: ਛੁੱਟੀ ਦਾ ਐਲਾਨ, ਇਸ ਦਿਨ ਸੂਬੇ ’ਚ ਰਹੇਗੀ ਛੁੱਟੀ
ਅੱਜ ਦੇ ਮੋਰਚੇ ਵਿੱਚ ਆਪੋ ਆਪਣੀ ਸਪੀਚ ਦੇਣ ਵਾਲੇ ਕਿਸਾਨਾਂ ਵਿੱਚ ਕਿਸਾਨ ਆਗੂ ਬਲਦੇਵ ਸਿੰਘ ਸੰਦੋਹਾ, ਇੰਦਰਜੀਤ ਸਿੰਘ ਘਣੀਆਂ ਬੀਕੇਯੂ ਸਿੱਧੂਪੁਰ, ਗੁਰਦਰਸ਼ਨ ਸਿੰਘ ਬੀਕੇਯੂ ਖੋਸਾ, ਦਲਜੀਤ ਸਿੰਘ ਵਿਰਕ ਬੀਕੇਯੂ ਖੋਸਾ,ਬਖੀਲ ਸਿੰਘ ਮੌਜਗੜ ਬੀਕੇਯੂ ਸਿਰਸਾ, ਜੋਗਿੰਦਰ ਸਿੰਘ ਬੀਕੇਯੂ ਕੋਟਬੁੱਢਾ,ਰਾਜ ਸਿੰਘ ਥੇੜੀ ਬੀਕੇਯੂ ਅਜ਼ਾਦ, ਵਿਕਰਮਜੀਤ ਸਿੰਘ ਬੀਕੇਯੂ ਕ੍ਰਾਂਤੀਕਾਰੀ, ਸਵਿੰਦਰਪਾਲ ਸਿੰਘ ਮੋਲੋਵਾਲੀ ਬੀਕੇਯੂ ਕ੍ਰਾਂਤੀਕਾਰੀ, ਕਰਨੈਲ ਸਿੰਘ ਬੀਕੇਯੂ ਸਿਰਸਾ ਆਦਿ ਕਿਸਾਨ ਆਗੂ ਹਾਜ਼ਰ ਸਨ।